
Punjab
ਸ. ਗੁਰਚਰਨ ਸਿੰਘ ਬੁੱਧੀਰਾਜਾ ਦੀ ਮੌਤ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ–ਅੰਕਿਤ ਬਾਂਸਲ
ਮੁੱਖ ਮੰਤਰੀ ਦੀ ਸਾਰੀ ਟੀਮ ਬੁੱਧੀਰਾਜਾ ਪਰਿਵਾਰ ਨਾਲ–ਅੰਕਿਤ ਬਾਂਸਲ
ਜਲੰਧਰ (ਗਲੋਬਲ ਆਜਤਕ)
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਅੰਕਿਤ ਬਾਂਸਲ ਅੱਜ ਮਲਵਿੰਦਰ ਸਿੰਘ ਲੱਕੀ ਲੋਕ ਸਭਾ ਇੰਚਾਰਜ ਹਲਕਾ ਜਲੰਧਰ ਦੇ ਗ੍ਰਹਿ ਵਿਖੇ ਮਲਵਿੰਦਰ ਸਿੰਘ ਲੱਕੀ ਦੇ ਪਿਤਾ ਸ. ਗੁਰਚਰਨ ਸਿੰਘ ਬੁੱਧੀਰਾਜਾ ਦੀ ਮੌਤ ਤੇ ਦੁੱਖ ਪ੍ਰਗਟ ਕਰਨ ਲਈ ਪਹੁੰਚੇ, ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੋਲਦੇ ਹੋਏ ਕਿਹਾ ਸਰਦਾਰ ਗੁਰਚਰਨ ਸਿੰਘ ਬੁੱਧੀਰਾਜਾ ਦਾ ਜੀਵਨ ਵਿੱਚ ਪਿਆ ਘਾਟਾ ਕਦੇ ਖ਼ਤਮ ਨਹੀਂ ਹੋ ਸਕਦਾ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣ ਅਸੀਂ ਇਹੀ ਅਰਦਾਸ ਕਰਦੇ ਹਾਂ। ਇਸ ਮੌਕੇ ਮਾਤਾ ਹਰਵਿੰਦਰ ਕੌਰ, ਸੁਖਰਾਜ ਸਿੰਘ ਲਵਲੀ, ਮਨਪ੍ਰੀਤ ਸਿੰਘ ਅਰੋੜਾ, ਸੰਦੀਪ ਕੌਰ, ਅਤੇ ਰਾਜਪ੍ਰੀਤ ਕੌਰ, ‘ਤੇ ਹੋਰ ਹਾਜ਼ਰ ਸਨ।



