
ਪ੍ਰੋ਼. ਰਾਜਵਰਿੰਦਰ ਕੌਰ ਸੋਢੀ ਵੱਲੋ ਅਰਬਨ ਅਸਟੇਟ ਫੇਜ 1’ਚ ਡੋਰ-ਟੂ-ਡੋਰ ਚੋਣ ਮੁਹਿੰਮ ਨੂੰ ਤੋਰਿਆ ਅੱਗੇ
ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਆਮ ਆਦਮੀ ਪਾਰਟੀ ਦੇ ਕੈਂਟ ਵਿਧਾਨ ਸਭਾ ਹੱਲਕੇ ਤੋ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਪਤਨੀ ਪ੍ਰੋ਼. ਰਾਜਵਰਿੰਦਰ ਕੌਰ ਸੋਢੀ ਵੱਲੋ ਅਰਬਨ ਅਸਟੇਟ ਫੇਜ 1 ਸਬਜੀ ਮੰਡੀ ਵਿਚ ਵਸਨੀਕਾਂ ਨਾਲ ਮਿਲ ਕੇ ਡੋਰ-ਟੂ-ਡੋਰ ਚੋਣ ਮੁਹਿੰਮ ਨੂੰ ਅੱਗੇ ਤੋਰਿਆ ਗਿਆ। ਉਨ੍ਹਾਂ ਵੱਲੋ ਇਲਾਕਾ ਨਿਵਾਸੀਆ ਨਾਲ ਪਿਛਲੇ ਲੰਬੇ ਅਰਸੇ ਤੋ ਅਕਾਲੀ-ਭਾਜਪਾ, ਕਾਗਰਸੀ ਉਨੀਦਵਾਰਾ ਵੱਲੋ ਵਿਕਾਸ ਦੇ ਨਾਮ ‘ਤੇ ਵਾਰੋ ਵਾਰੀ ਕੀਤੀ ਲੁੱਟ ਦੀ ਸੱਖਤ ਸ਼ਬਦਾਂ ਵਿਚ ਨਿੰਦਾ ਕੀਤੀ।
ਆਪ ਪਾਰਟੀ ਸੁਪਰੀਮੋ ਕੇਜਰੀਵਾਲ ਵਲੋਂ ਦਿੱਲੀ ਵਿਖੇ ਸਿਖਿਆ, ਸਿਹਤ, ਬਿਜਲੀ ਦੀਆਂ ਸਹੁਲੱਤਾਂ ਦਾ ਜਿਕਰ ਕਰਦਿਆਂ, ਸੂਬੇ ਦੇ ਵਿਕਾਸ ਲਈ ਹਰ ਵਿਅਕਤੀ ਨੂੰ ਝਾੜੂ ਦੇ ਚੋਣ ਨਿਸ਼ਾਨ ‘ਤੇ ਮੋਹਰ ਲੱਗਾ ਕੇ ਆਪ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਗਈ। ਜਿਸ ਦਾ ਭਰਭੂਰ ਸਮਰਥਨ ਕਰਦਿਆਂ ਇਲਾਕੇ ਦੇ ਸਮੂਹ ਦੁਕਾਨਦਾਰਾਂ, ਨਿਵਾਸੀਆਂ ਵੱਲੋ ਲੋਕਾਂ ਲਈ ਮੋਤ ਦਾ ਸੱਬਬ ਬਣਨ ਵਾਲੀ ਸੜਕ, ਬਰਸਾਤ ਦੇ ਪਾਣੀ ਨਾਲ ਬਹਿ ਗਈ। ਕੁਝ ਦਿਨਾਂ ਵਿਚ ਹੀ ਬਣੀ ਬੱਸ ਸਟੈਂਡ ਤੋ ਅਰਬਨ ਅਸਟੇਟ ਆਉਂਦੀ ਸੜਕ ਦੀ ਅਜੋਕੀ ਹਾਲਤ ਵਿਕਾਸ ਦੇ ਨਾਮ ‘ਤੇ ਧੋਖਾ ਦਸਿਆ।
ਉਨ੍ਹਾਂ ਵੱਲੋਂ ਇਸ ਵਾਰ ਆਪ ਦੇ ਨਵੇ ਉਮੀਦਵਾਰ ਨੂੰ ਮੋਕਾ ਦੇਣ ਦਾ ਵਿਸ਼ਵਾਸ਼ ਦਿਵਾਇਆ, ਆਪ ਦੇ ਰਿਸ਼ਤੇਦਾਰਾਂ ਨੂੰ ਵੀ ਆਪ ਪਾਰਟੀ ਨੂੰ ਸਪੋਰਟ ਕਰਨ ਲਈ ਪ੍ਰੇਰਿਤ ਕਰਨ ਦਾ ਯਕੀਨ ਦਿਵਾਇਆ ‘ਤੇ ਕਾਮਨਾ ਕੀਤੀ ਕਿ ਆਪ ਪਾਰਟੀ ਸੂਬੇ ਵਿਚ ਜਰੂਰ ਆਉਗੀ। ਇਸ ਮੋਕੇ ਪ੍ਰੋ. ਰਾਜਵਰਿੰਦਰ ਸੋਢੀ,ਪ੍ਰਿੰ. ਨੈਨੀ ਬਾਲਾ, ਸਮੀਕਾ ਭਗਤ, ਮੀਨੂ, ਦਿਵਿਆ, ਦਵਿੰਦਰ ਸਿੰਘ, ਟੀਮ ਪਾਰਟੀ ਮੈਨਫੈਸਟੋ ਨੂੰ ਹਰ ਘਰ ਪਹੁੰਚਾਉਣ ਬਾਖੂਬੀ ਜੁਮੇਵਾਰੀ ਨਿਭਾਈ ਜਾ ਰਹੀ ਹੈ।



