JalandharPromotionPunjabSports

ਹਾਕੀ ਖਿਡਾਰੀ ਦਲੀਪ ਟੀਰਕੀ ਨੂੰ ਹਾਕੀ ਇੰਡੀਆ ਦਾ ਪ੍ਰਧਾਨ ਬਣਨ ‘ਤੇ ਇਕਬਾਲ ਸੰਧੂ ‘ਤੇ ਸੁਰਿੰਦਰ ਭਾਪਾ ਨੇ ਦਿੱਤੀਆਂ ਵਧਾਈਆਂ

ਦਲੀਪ ਟੀਰਕੀ ਦੇ ਪ੍ਰਧਾਨ ਬਣਨ ਨਾਲ ਹਾਕੀ ਖਿਡਾਰੀਆਂ ‘ਚ ਭਾਰੀ ਉਤਸ਼ਾਹ—ਇਕਬਾਲ ਸਿੰਘ ਸੰਧੂ
ਜਲੰਧਰ (ਗਲੋਬਲ ਆਜਤੱਕ ਅਮਰਜੀਤ ਸਿੰਘ ਲਵਲਾ)
ਹਾਕੀ ਖਿਡਾਰੀ ਦਲੀਪ ਟੀਰਕੀ ਦੇ ਹਾਕੀ ਇੰਡੀਆ ਦੇ ਪ੍ਰਧਾਨ ਬਣਨ ‘ਤੇ ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਤੇ ਸਾਬਕਾ ਹਾਕੀ ਖਿਡਾਰੀ ਇਕਬਾਲ ਸਿੰਘ ਸੰਧੂ ਨੇ ਉਨ੍ਹਾਂ ਨਾਲ ਫ਼ੋਨ ‘ਤੇ ਗੱਲਬਾਤ ਕਰਕੇ ਵਧਾਈਆਂ ਦਿੱਤੀਆਂ ਹਨ। ਇਸ ਮੌਕੇ ਸੁਰਿੰਦਰ ਸਿੰਘ ਭਾਪਾ ਨੇ ਦੱਸਿਆ ਕਿ ਤਿੰਨ ਵਾਰ ਉਲੰਪਿਕ ਖੇਡ ਚੁੱਕੇ ਦਲੀਪ ਟੀਰਕੀ ਉਨ੍ਹਾਂ ਦੇ ਪੁਰਾਣੇ ਸਾਥੀ ਰਹੇ ਹਨ। ਉਨ੍ਹਾਂ ਕਿਹਾ ਕਿ ਦਲੀਪ ਟੀਰਕੀ ਰੇਲ ਕੋਚ ਫੈਕਟਰੀ ਵੱਲੋਂ ਹਾਕੀ ਖੇਡਦੇ ਰਹੇ ਹਨ ਅਤੇ ਅਸੀਂ ਇਕੱਠਿਆਂ ਹਾਕੀ ਖੇਡਦਿਆਂ ਕਈ ਯਾਦਗਾਰੀ ਮੈਚ ਖੇਡੇ ਤੇ ਵੱਡੀਆਂ ਜਿੱਤਾਂ ਹਾਸਿਲ ਕੀਤੀਆਂ।

ਉਨ੍ਹਾਂ ਕਿਹਾ ਕਿ ਟੀਰਕੀ ਦੇ ਤਜ਼ਰਬੇ ਦਾ ਹਾਕੀ ਇੰਡੀਆ ਨੂੰ ਵੱਡਾ ਲਾਭ ਮਿਲੇਗਾ। ਇਸ ਮੌਕੇ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਦਲੀਪ ਟੀਰਕੀ ਦੇ ਹਾਕੀ ਇੰਡੀਆ ਦੇ ਪ੍ਰਧਾਨ ਬਣਨ ਨਾਲ ਖਿਡਾਰੀਆਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਟੀਰਕੀ ਦੇ ਪ੍ਰਧਾਨ ਬਣਨ ਨਾਲ ਨੌਜਵਾਨ ਖਿਡਾਰੀਆਂ ਨੂੰ ਜਿੱਥੇ ਵੱਡਾ ਫਾਇਦਾ ਪਹੁੰਚੇਗਾ ਉੱਥੇ ਹਾਕੀ ਦਾ ਭਵਿੱਖ ਹੋਰ ਸੁਨਹਿਰੀ ਹੋਵੇਗਾ। ਦਲੀਪ ਟੀਰਕੀ ਨੂੰ ਇਕ ਵਾਰ ਫਿਰ ਸ਼ੁੱਭ ਕਾਮਨਾਵਾਂ ਦਿੰਦਿਆਂ ਸੁਰਿੰਦਰ ਸਿੰਘ ਭਾਪਾ ਤੇ ਇਕਬਾਲ ਸਿੰਘ ਸੰਧੂ ਨੇ ਇਹ ਭਰੋਸਾ ਦਿੱਤਾ ਕਿ ਹਾਕੀ ਇੰਡੀਆ ਵੱਲੋਂ ਪੰਜਾਬ ਵਿਚ ਕੋਈ ਵੀ ਟੂਰਨਾਮੈਂਟ ਕਰਵਾਇਆ ਜਾਵੇਗਾ ਤਾਂ ਉਹ ਉਸ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਣਗੇ।

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!