JalandharPunjab

ਜ਼ਿਲ੍ਹਾ ਪ੍ਰਸ਼ਾਸਨ ਨੇ ਸੂਬਾ ਪੱਧਰੀ ਹੁਨਰ ਮੁਕਾਬਲੇ ਕਰਵਾਏ ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਹਦਾਇਤਾਂ ‘ਤੇ ਕਰਵਾਏ ਮੁਕਾਬਲਿਆਂ ਵਿੱਚ 85 ਉਮੀਦਵਾਰਾਂ ਨੇ ਲਿਆ ਹਿੱਸਾ–ਵਧੀਕ ਡਿਪਟੀ ਕਮਿਸ਼ਨਰ

ਹੁਨਰ ਵਿਕਾਸ ਮਿਸ਼ਨ ਨੌਜਵਾਨਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦੇ ਬਹੁਤ ਵਧੀਆ ਮੌਕੇ ਪ੍ਰਦਾਨ ਕਰ ਰਿਹੈ

ਜੇਤੂ ਉਮੀਦਵਾਰ ਰਾਸ਼ਟਰੀ ਪੱਧਰ ‘ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਲੈਣਗੇ ਹਿੱਸਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਸੂਬਾ ਪੱਧਰ ਦੇ ਹੁਨਰ ਮੁਕਾਬਲੇ ਏਪੀਜੇ ਕਾਲਜ ਆਫ ਫਾਈਨ ਆਰਟਸ, ਸੀਟੀ ਇੰਸਟੀਟਿਊਟ ਅਤੇ ਸੈਂਟਰਲ ਇੰਸਟੀਟਿਊਟ ਆਫ਼ ਹੈਂਡ ਟੂਲਜ਼ ਮਕਸੂਦਾ ਵਿਖੇ ਕਰਵਾਏ ਗਏ, ਜਿਥੇ ਜ਼ਿਲ੍ਹਾ ਜਲੰਧਰ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਤੋਂ ਵੀ ਉਮੀਦਵਾਰਾਂ ਨੇ ਵੱਖ-ਵੱਖ ਸਕਿੱਲ ਕੋਰਸਾਂ ਵਿੱਚ ਭਾਗ ਲਿਆ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜਲੰਧਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਏਪੀਜੇ ਕਾਲਜ ਆਫ਼ ਫਾਈਨ ਆਰਟਸ ਵਿਖੇ ਵਿਜ਼ੂਅਲ ਮਰਚੰਡਾਈਜ਼ਿੰਗ, ਕਲਾਊਡ ਕੰਪੀਊਟਿੰਗ ਅਤੇ ਪੇਂਟਿੰਗ ‘ਤੇ ਡੈਕੋਰੇਸ਼ਨ ਦੇ ਮੁਕਾਬਲਿਆਂ ਲਈ ਕੁੱਲ 49 ਉਮੀਦਵਾਰਾਂ ਨੇ ਭਾਗ ਲਿਆ।ਜਦਕਿ ਸੀਟੀ ਇੰਸਟੀਟਿਊਟ ਵਿਖੇ ਰੈਸਟੋਰੈਂਟ ਸਰਵਿਸ ਅਤੇ ਇੰਨਫਰਮੇਸ਼ਨ ਟੈਕਨੋਲਜੀ ‘ਤੇ ਨੈਟਵਰਕ ਕੇਬਲਿੰਗ ਲਈ 19 ਉਮੀਦਵਾਰਾਂ ਨੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਸੈਂਟਰਲ ਇੰਸਟੀਟਿਊਟ ਆਫ ਹੈਂਡ ਟੂਲਜ਼ ਵਿਖੇ ਸੀਐਨਸੀ ਟਰਨਿੰਗ ਦੇ ਮੁਕਾਬਲਿਆਂ ਲਈ ਕੁੱਲ 17 ਉਮੀਦਵਾਰਾਂ ਨੇ ਭਾਗ ਲਿਆ।

ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨੂੰ ਲੈ ਕੇ ਉਮੀਦਵਾਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਏਪੀਜੇ ਕਾਲਜ ਜਲੰਧਰ ਵਿਖੇ ਹੋਏ ਕਲਾਊਡ ਕੰਪਿਊਟਿੰਗ ਦੇ ਮੁਕਾਬਲੇ ਵਿੱਚ ਪ੍ਰਿਆਂਸ਼ੂ, ਪੇਂਟਿੰਗ ਅਤੇ ਡੈਕੋਰੇਟਿੰਗ ਵਿੱਚ ਪਾਰਸ ਅਤੇ ਵਿਜ਼ੂਅਲ ਮਰਚੰਡਾਈਜ਼ਿੰਗ ਵਿੱਚ ਅੰਸ਼ਿਕਾ ਕੌਸ਼ਲ ਜੇਤੂ ਰਹੇ ਜਦਕਿ ਸੀਟੀ ਇੰਸਟੀਚਿਊਟ ਵਿਖੇ ਹੋਏ ਰੈਸਟੋਰੈਂਟ ਸਰਵਿਸ ਮੁਕਾਬਲੇ ਵਿੱਚ ਅਰਾਧਿਆ ਰਾਏ ਅਤੇ ਇਨਫਰਮੇਸ਼ਨ ਨੈਟਵਰਕ ਕੇਬਲਿੰਗ ਵਿੱਚ ਕਮਲਜੀਤ ਨੇ ਬਾਜ਼ੀ ਮਾਰੀ। ਇਸ ਤੋਂ ਇਲਾਵਾ ਸੈਂਟਰਲ ਇੰਸਟੀਚਿਊਟ ਆਫ਼ ਹੈਂਡ ਟੂਲਜ਼, ਜਲੰਧਰ ਵਿਖੇ ਹੋਏ ਸੀਐਨਸੀ ਟਰਨਿੰਗ ਦੇ ਮੁਕਾਬਲੇ ਵਿੱਚ ਸਹਿਕੀਰਤ ਸਿੰਘ ਅਤੇ ਗੁਨਦੀਪ ਸਿੰਘ ਜੇਤੂ ਰਹੇ।
ਉਨ੍ਹਾਂ ਇਹ ਵੀ ਦੱਸਿਆ ਕਿ ਜੇਤੂ ਉਮੀਦਵਾਰ ਹੁਣ ਰਾਸ਼ਟਰੀ ਪੱਧਰ ‘ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚੋਂ ਜੇਤੂ ਰਹਿਣ ਵਾਲੇ ਉਮੀਦਵਾਰ ਫਾਈਨਲ ਮੁਕਾਲਿਆਂ ਵਿੱਚ, ਜੋ ਕਿ ਸਾਲ 2022 ਵਿੱਚ ਸ਼ਿੰਘਾਈ, ਚੀਨ ਵਿਖੇ ਹੋਵੇਗਾ, ਵਿੱਚ ਭਾਗ ਲੈਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਜੇਤੂ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਹੁਨਰ ਵਿਕਾਸ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਬਹੁਤ ਤੇਜ਼ੀ ਨਾਲ ਬਦਲਾਅ ਲਿਆ ਰਿਹਾ ਹੈ ਅਤੇ ਨੌਜਵਾਨਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਦੇ ਬਹੁਤ ਵਧੀਆ ਮੌਕੇ ਪ੍ਰਦਾਨ ਕਰ ਰਿਹਾ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!