ElectionJalandharPunjab

ਜ਼ਿਲ੍ਹੇ ‘ਚ ਅੱਜ 28 ਨਾਮਜ਼ਦਗੀਆਂ ਪ੍ਰਾਪਤ, ਹੁਣ ਤੱਕ 46 ਨਾਮਜ਼ਦਗੀ ਪੱਤਰ ਦਾਖ਼ਲ

ਅੱਜ ਫਿਲੌਰ ‘ਚ 5, ਨਕੋਦਰ ‘ਚ 2, ਸ਼ਾਹਕੋਟ ‘ਚ 4, ਕਰਤਾਰਪੁਰ ‘ਚ 2, ਜਲੰਧਰ ਪੱਛਮੀ ‘ਚ 1, ਜਲੰਧਰ ਕੇਂਦਰੀ ‘ਚ 2, ਜਲੰਧਰ ਉੱਤਰੀ ‘ਚ 4, ਜਲੰਧਰ ਛਾਉਣੀ ‘ਚ 6 ਅਤੇ ਆਦਮਪੁਰ ‘ਚ 2 ਨਾਮਜ਼ਦਗੀਆਂ

*ਐਤਵਾਰ ਨੂੰ ਨਹੀਂ ਲਏ ਜਾਣਗੇ ਨਾਮਜ਼ਦਗੀ ਪੱਤਰ, ਸੋਮਵਾਰ ਤੇ ਮੰਗਲਵਾਰ ਨੂੰ ਦਾਖ਼ਲ ਕੀਤੇ ਜਾ ਸਕਣਗੇ ਕਾਗਜ਼*                                                                                               *ਨਾਮਜ਼ਦਗੀਆਂ ਦੀ ਪੜਤਾਲ ਬੁੱਧਵਾਰ ਨੂੰ, 4 ਫਰਵਰੀ ਨੂੰ ਵਾਪਸ ਲਏ ਜਾ ਸਕਣਗੇ ਨਾਮਜ਼ਦਗੀ ਪੱਤਰ*
ਜਲੰਧਰ (ਅਮਰਜੀਤ ਸਿੰਘ ਲਵਲਾ)                                                     ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਅੱਜ ਕੁੱਲ 28 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ, ਜਿਨ੍ਹਾਂ ਵਿੱਚ ਫਿਲੌਰ ਵਿਧਾਨ ਸਭਾ ਹਲਕੇ ਵਿੱਚ 5, ਨਕੋਦਰ ‘ਚ 2, ਸ਼ਾਹਕੋਟ ‘ਚ 4, ਕਰਤਾਰਪੁਰ ‘ਚ 2, ਜਲੰਧਰ ਪੱਛਮੀ ‘ਚ 1, ਜਲੰਧਰ ਕੇਂਦਰੀ ‘ਚ 2, ਜਲੰਧਰ ਉੱਤਰੀ ‘ਚ 4, ਜਲੰਧਰ ਛਾਉਣੀ ‘ਚ 6 ਅਤੇ ਆਦਮਪੁਰ ‘ਚ 2 ਨਾਮਜ਼ਦਗੀਆਂ ਸ਼ਾਮਲ ਹਨ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਏ 28 ਨਾਮਜ਼ਦਗੀ ਪੱਤਰਾਂ ਸਮੇਤ ਹੁਣ ਤੱਕ ਜ਼ਿਲ੍ਹੇ ਵਿੱਚ ਪ੍ਰਾਪਤ ਹੋਈਆਂ ਕੁੱਲ ਨਾਮਜ਼ਦਗੀਆਂ ਦੀ ਗਿਣਤੀ 46 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਹੋਣਗੇ ਅਤੇ ਸੋਮਵਾਰ ਤੇ ਮੰਗਲਾਵਰ ਦੋ ਦਿਨ ਕਾਗਜ਼ ਦਾਖ਼ਲ ਕੀਤੇ ਜਾ ਸਕਣਗੇ, ਜਿਨ੍ਹਾਂ ਦੀ ਪੜਤਾਲ 2 ਫਰਵਰੀ ਨੂੰ ਹੋਵੇਗੀ। ਇਸ ਉਪਰੰਤ 4 ਫਰਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।
ਅੱਜ ਪ੍ਰਾਪਤ ਹੋਏ ਨਾਮਜ਼ਦਗੀ ਪੱਤਰਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਵਿੱਚ ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਵੱਲੋਂ ਮੁਲਖ਼ ਰਾਜ, ਨੈਸ਼ਨਲਿਸਟ ਜਸਟਿਸ ਪਾਰਟੀ ਵੱਲੋਂ ਰੌਣਕੀ ਰਾਮ, ਆਮ ਆਦਮੀ ਪਾਰਟੀ ਵੱਲੋਂ ਪ੍ਰੇਮ ਕੁਮਾਰ ਅਤੇ ਕੁਲਵਿੰਦਰ ਕੁਮਾਰੀ, ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸੁਰਜੀਤ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਨਕੋਦਰ ਵਿੱਚ ਬਹੁਜਨ ਸਮਾਜ ਪਾਰਟੀ (ਅੰਬੇਦਕਰ) ਵੱਲੋਂ ਹਰਪ੍ਰੀਤ ਸਿੰਘ ਅਤੇ ਭਾਰਤੀਯ ਜਨ ਜਾਗ੍ਰਿਤੀ ਪਾਰਟੀ ਵੱਲੋਂ ਦਿਲਬਾਗ ਸਿੰਘ ਨੇ ਨਾਮਜ਼ਦਗੀ ਪੱਤਰੀ ਦਾਖ਼ਲ ਕੀਤੇ। ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਵੱਲੋਂ ਰਤਨ ਸਿੰਘ ਅਤੇ ਰਣਜੀਤ ਕੌਰ ਨੇ ਪਰਚਾ ਭਰਿਆ। ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸੁਲੱਖਣ ਸਿੰਘ ਅਤੇ ਪਰਮਜੀਤ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ।
ਵਿਧਾਨ ਸਭਾ ਹਲਕਾ ਕਰਤਾਰਪੁਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਲਕਾਰ ਸਿੰਘ ਅਤੇ ਹਰਪ੍ਰੀਤ ਕੌਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਜਲੰਧਰ ਕੇਂਦਰੀ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਮਨੋਰੰਜਨ ਕਾਲੀਆ ਅਤੇ ਆਮ ਆਦਮੀ ਪਾਰਟੀ ਵੱਲੋਂ ਰਮਨ ਅਰੋੜਾ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ। ਇਸੇ ਤਰ੍ਹਾਂ ਜਲੰਧਰ ਪੱਛਮੀ ਵਿੱਚ ਬੇਗਮਪੁਰਾ ਸਾਂਝਾ ਫਰੰਟ ਵੱਲੋਂ ਨੀਲਮ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਜਲੰਧਰ ਉੱਤਰੀ ਹਲਕੇ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਕੁਲਦੀਪ ਸਿੰਘ ਲੁਬਾਣਾ ਅਤੇ ਬਲਜਿੰਦਰ ਕੌਰ, ਇੰਡੀਅਨ ਨੈਸ਼ਨਲ ਕਾਂਗਰਸ ਦੇ ਅਵਤਾਰ ਸਿੰਘ ਹੈਨਰੀ ਤੇ ਹਰਸਿਰਤ ਕੌਰ ਨੇ ਕਾਗਜ਼ ਦਾਖ਼ਲ ਕੀਤੇ। ਜਲੰਧਰ ਛਾਉਣੀ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਪਰਗਟ ਸਿੰਘ ਪੋਵਾਰ ਅਤੇ ਬਰਿੰਦਰਪ੍ਰੀਤ ਪੋਵਾਰ, ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਗੁਰਮੁੱਖ ਸਿੰਘ, ਆਮ ਆਦਮੀ ਪਾਰਟੀ ਵੱਲੋਂ ਸੁਰਿੰਦਰ ਸਿੰਘ ਸ਼ੋਕਰ ਤੇ ਰਾਜਵਰਿੰਦਰ ਕੌਰ ਅਤੇ ਸਤਨਾਮ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ। ਵਿਧਾਨ ਸਭਾ ਹਲਕਾ ਆਦਮਪੁਰ ਤੋਂ ਆਮ ਆਦਮੀ ਪਾਰਟੀ ਵੱਲੋਂ ਜੀਤ ਲਾਲ ਭੱਟੀ ਅਤੇ ਮਨੋਜ ਕੁਮਾਰ ਭੱਟੀ ਨੇ ਨਾਮਜ਼ਦਗੀ ਭਰੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!