JalandharPunjab

ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ’ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਸਪੈਸ਼ਲ ਕੈਂਪ 20 ਤੇ 21 ਨਵੰਬਰ ਨੂੰ—ਜ਼ਿਲਾ ਚੋਣ ਅਫ਼ਸਰ

ਕਿਹਾ, 18-19 ਸਾਲ ਉਮਰ ਵਰਗ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਜ਼ਿਲ੍ਹੇ ਦੇ ਕਾਲਜਾਂ, ਯੂਨੀਵਰਸਿਟੀਆਂ, ਵਿੱਦਿਅਕ ਸੰਸਥਾਵਾਂ ਵਿੱਚ ਵਿਸ਼ੇਸ਼ ਕੈਂਪ 30 ਨਵੰਬਰ ਤੱਕ

ਯੋਗ ਵਿਦਿਆਰਥੀਆਂ ਨੂੰ ਵਿੱਦਿਅਕ ਸੰਸਥਾਵਾਂ ਵਿੱਚ ਵੋਟਰ ਰਜਿਸਟਰੇਸ਼ਨ ਕੈਂਪਾਂ ਦਾ ਲਾਭ ਲੈਣ ਦੀ ਕੀਤੀ ਅਪੀਲ
ਜਲੰਧਰ, 17 ਨਵੰਬਰ (ਅਮਰਜੀਤ ਸਿੰਘ ਲਵਲਾ)
ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਤਹਿਤ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ’ਤੇ 20 ਅਤੇ 21 ਨਵੰਬਰ 2021 ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ, ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਲਈ ਤਿਆਰੀਆਂ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਜਿਸ ਤਹਿਤ 01 ਨਵੰਬਰ ਤੋਂ 30 ਨਵੰਬਰ 2021 ਤੱਕ ਵੋਟਰ ਸੂਚੀਆਂ ਸਬੰਧੀ ਦਅਵੇ ਅਤੇ ਇਤਰਾਜ ਫਾਰਮ 6, 6ਏ, 7, 8, 8ਏ ਵਿੱਚ ਪ੍ਰਾਪਤ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਮਿਤੀ 20.11.2021 ਦਿਨ ਸ਼ਨੀਵਾਰ ਅਤੇ ਮਿਤੀ 21.11.2021 ਦਿਨ ਐਤਵਾਰ ਨੂੰ ਸਮੂਹ ਬੀਐਲਓਜ਼ ਵੱਲੋਂ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਲਗਾ ਕੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਥੋਰੀ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵਲੋਂ 18-19 ਸਾਲ ਉਮਰ ਵਰਗ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ 30 ਨਵੰਬਰ, 2021 ਤੱਕ ਜ਼ਿਲ੍ਹੇ ਦੇ ਕਾਲਜਾਂ, ਯੂਨੀਵਰਸਿਟੀਆਂ, ਵਿੱਦਿਅਕ ਸੰਸਥਾਵਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ 18 ਨਵੰਬਰ ਨੂੰ ਗੁਰੂ ਨਾਨਕ ਨੈਸ਼ਨਲ ਕਾਲਜ ਕੋ-ਐਜੂਕੇਸ਼ਨ ਨਕੋਦਰ, ਸੇਂਟ ਸੋਲਜ਼ਰ ਮੈਨੇਜਮੈਂਟ ਐਂਡ ਟੈਕਨਾਲੋਜੀ ਇੰਸੀਟੀਚਿਊਟ ਕਪੂਰਥਲਾ ਰੋਡ, ਜਲੰਧਰ, ਐਮਜੀਐਨ ਕਾਲਜ ਆਫ਼ ਐਜੂਕੇਸ਼ਨ ਜਲੰਧਰ, ਪੈਰਾਡਾਈਜ਼ ਕਾਲਜ ਆਫ਼ ਐਜੂਕੇਸ਼ਨ ਜਲੰਧਰ, ਐਚਐਮਵੀ ਕਾਲਜ,ਜਲੰਧਰ ਅਤੇ ਏਪੀਜੇ ਕਾਲਜ ਜਲੰਧਰ ਵਿਖੇ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸੇ ਤਰਾਂ 25 ਨਵੰਬਰ ਨੂੰ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ, ਲਾਡੋਵਾਲੀ ਰੋਡ, ਜਲੰਧਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਲਾਡੋਵਾਲੀ ਰੋਡ, ਜਲੰਧਰ, 26 ਨਵੰਬਰ ਨੂੰ ਖਾਲਸਾ ਕਾਲਜ ਲਾਅ ਜਲੰਧਰ, ਖਾਲਸਾ ਕਾਲਜ,ਜਲੰਧਰ, ਏਪੀਜੇ ਕਾਲਜ ਫਾਈਨ ਆਰਟਸ ਜਲੰਧਰ, ਟਰਿੰਟੀ ਕਾਲਜ ਜਲੰਧਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ, ਲੱਧੇਵਾਲੀ ਰੋਡ, ਜਲੰਧਰ, ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਜਲੰਧਰ, ਗੌਰਮਿੰਟ ਆਈਟੀਆਈ ਲੜਕੀਆਂ ਲਾਜਪਤ ਨਗਰ ਜਲੰਧਰ, ਮਿਤੀ 27 ਨਵੰਬਰ ਨੂੰ ਲਾਇਲਪੁਰ ਖਾਲਸਾ ਕਾਲਜ ਲੜਕੇ ਜਲੰਧਰ, ਪੋਲੋਟੈਕਨਿਕ ਕਾਲਜ ਲੜਕੀਆਂ ਲਾਡੋਵਾਲੀ ਰੋਡ, ਜਲੰਧਰ, ਕੇਐਮਵੀ ਕਾਲਜ ਜਲੰਧਰ, ਮੇਹਰ ਚੰਦ ਟੈਕਨੀਕਲ ਇੰਸਟੀਚਿਊਟ ਜਲੰਧਰ, ਡੀਏਵੀ ਕਾਲਜ,ਜਲੰਧਰ, ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੌਜੀ, ਜਲੰਧਰ, ਦੁਆਬਾ ਕਾਲਜ ਜਲੰਧਰ, ਮੇਹਰ ਚੰਦ ਬਹੁ ਤਕਨੀਕੀ ਕਾਲਜ, ਜਲੰਧਰ, ਮਿਤੀ 29 ਨਵੰਬਰ ਨੂੰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ, ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ, ਗੁਰੂ ਨਾਨਕ ਪੋਲੀਟੈਕਨਿਕ ਕਾਲਜ ਕਠਾਰ, ਜਨਤਾ ਕਾਲਜ ਭੋਗਪੁਰ, ਗੌਰਮਿੰਟ ਆਈਟੀਆਈ ਭੋਗਪੁਰ ਅਤੇ 30 ਨਵੰਬਰ 2021 ਨੂੰ ਜੀਜੀਐਸ ਗੌਰਮਿੰਟ ਕਾਲਜ ਜੰਡਿਆਲਾ, ਇਨੋਸੈਂਟ ਹਾਰਟ ਕਾਲਜ ਆਫ਼ ਐਜੂਕੇਸ਼ਨ ਜਲੰਧਰ, ਬਨਾਰਸੀ ਦਾਸ ਆਰੀਆ ਕਾਲਜ ਹਕੀਕਤ ਰੋਡ, ਜਲੰਧਰ ਕੈਂਟ, ਲਾਇਲਪੁਰ ਖਾਲਸਾ ਕਾਲਜ ਫਾਰ ਵੁਮੈਨ ਜਲੰਧਰ, ਸਰਕਾਰੀ ਕਾਲਜ ਸ਼ਾਹਕੋਟ ਅਤੇ ਗੌਰਮਿੰਟ ਆਈਟੀਆਈ ਸ਼ਾਹਕੋਟ ਵਿਖੇ ਵੋਟਰ ਰਜਿਸਟਰੇਸ਼ਨ ਕੈਂਪ ਲਗਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਥੋਰੀ ਨੇ ਸਮੂਹ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਕਾਲਜਾਂ, ਯੂਨੀਵਰਸਿਟੀਆਂ, ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਵਿਸ਼ੇਸ਼ ਤੌਰ ‘ਤੇ 18-19 ਉਮਰ ਵਰਗ ਦੇ ਵਿਦਿਆਰਥੀਆਂ ਦੀ 100 ਫੀਸਦੀ ਵੋਟ ਰਜਿਸਟਰੇਸ਼ਨ ਇਨ੍ਹਾਂ ਕੈਂਪ ਦੌਰਾਨ ਯਕੀਨੀ ਬਣਾਈ ਜਾਵੇ ਤਾਂ ਜੋ ਕੋਈ ਵੀ ਯੋਗ ਵਿਦਿਆਰਥੀ ਵੋਟਰ ਬਣਨ ਤੋਂ ਵਾਂਝਾ ਨਾ ਰਹੇ। ਉਨ੍ਹਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਕਾਲਜ ਵਿੱਚ ਨਿਰਧਾਰਿਤ ਮਿਤੀ ਨੂੰ ਵਿਸ਼ੇਸ਼ ਵੋਟਰ ਰਜਿਸਟਰੇਸ਼ਨ ਕੈਂਪ ਵਿੱਚ ਸ਼ਾਮਲ ਹੋ ਕੇ ਫਾਰਮ ਨੰ. 6 ਰਾਹੀਂ ਆਪਣੀ ਵੋਟ ਅਪਲਾਈ ਕਰਨ।
ਉਨ੍ਹਾਂ ਜ਼ਿਲੇ ਦੇ ਸਮੂਹ ਬੂਥ ਲੈਵਲ ਅਫ਼ਸਰਾਂ ਨੂੰ ਵੀ ਹਦਾਇਤ ਕੀਤੀ ਕਿ ਜ਼ਿਲੇ ਦੇ ਸਮੂਹ ਬੂਥਾਂ ’ਤੇ ਲਗਾਏ ਜਾ ਰਹੇ ਸਪੈਸ਼ਲ ਕੈਂਪਾ ਦੌਰਾਨ ਪੋਲਿੰਗ ਬੂਥਾਂ ’ਤੇ ਬੈਠ ਕੇ ਵੱਧ ਤੋਂ ਵੱਧ ਯੋਗ ਵੋਟਰਾਂ ਦੀਆਂ ਵੋਟਾਂ ਬਣਾਈਆਂ ਜਾਣ।

 

 

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!