Punjab

ਮੰਤਰੀ ਰੰਧਾਵਾ ‘ਤੇ ਚੰਨੀ ਨਾਲ ਮੀਟਿੰਗ ਮਗਰੋਂ *ਪਰਗਟ ਸਿੰਘ* ਨੇ ਕਿਹਾ *ਨਾਰਾਜ਼ ਵਿਧਾਇਕ ਡੇਗ ਦੇਣ ਸਰਕਾਰ*

*ਕਾਂਗਰਸ ਦਾ ਕਲੇਸ਼*
🔸 ਕਿਹਾ ਰਾਹੁਲ ਨਾਲ ਮਿਲ ਕੇ ਕਰਾਂਗੇ ਗੱਲ
🔸 ਕਈ ਵਿਧਾਇਕਾਂ ਦੇ ਨਾਰਾਜ਼ ਹੋਣ ਦਾ ਕੀਤਾ ਦਾਅਵਾ
ਚੰਡੀਗਡ਼੍ਹ (ਗਲੋਬਲ ਆਜਤੱਕ ਬਿਊਰੋ)
ਪੰਜਾਬ ਕਾਂਗਰਸ ਚ ਚੱਲ ਰਿਹਾ ਘਮਸਾਨ ਸ਼ਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ, ਹਾਈ ਕਮਾਨ ਵੱਲੋਂ ਸ਼ਾਂਤੀ ਬਣਾ ਕੇ ਰੱਖੇ ਜਾਣ ਦੇ ਸੁਝਾਅ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਹਾਈਕਮਾਨ ਦੇ ਫ਼ੈਸਲੇ ਦਾ ਇੰਤਜ਼ਾਰ ਕਰਨ ਦੀ ਗੱਲ ਕਹੀ ਹੈ, ਪਰ ਵਿਧਾਇਕ ਪਰਗਟ ਸਿੰਘ ਨੇ ਰਾਜ ਸਰਕਾਰ ਖ਼ਿਲਾਫ਼ ਮੁੜ ਮੋਰਚਾ ਖੋਲ੍ਹ ਦਿੱਤਾ ਹੈ। ਆਪਣੇ ਘਰ ਦੋ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ‘ਤੇ ਚਰਨਜੀਤ ਸਿੰਘ ਚੰਨੀ, ਨਾਲ ਮੀਟਿੰਗ ਕਰਨ ਤੋਂ ਬਾਅਦ ਪਰਗਟ ਸਿੰਘ ਨੇ ਕਿਹਾ ਨਾਰਾਜ਼ ਵਿਧਾਇਕਾਂ ਨੂੰ ਪੰਜਾਬ ਸਰਕਾਰ ਡੇਗ ਦੇਣੀ ਚਾਹੀਦੀ ਹੈ।
ਸੋਮਵਾਰ ਨੂੰ ਦੋਵੇਂ ਮੰਤਰੀ ਪਰਗਟ ਸਿੰਘ ਦੇ ਫਲੈਟ ਤੇ ਪੁੱਜੇ ‘ਤੇ ਮੈਰਾਥਨ ਮੀਟਿੰਗ ਵਿੱਚ ਜਿਥੇ ਹਾਈਕਮਾਨ ਸਾਹਮਣੇ ਆਪਣੀ ਗੱਲ ਰੱਖਣ ਲਈ ਪਾਰਟੀ ਵਿੱਚ ਉਭਰਦੀਆਂ ਨਵੀਆਂ ਪ੍ਰਸਥਿਤੀਆਂ ‘ਤੇ ਗੱਲ ਕੀਤੀ ਗਈ ਇਸ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ, ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਵਿਧਾਇਕ ਸੁਰਜੀਤ ਧੀਮਾਨ ਦੀ ਗੱਲ ਨਾਲ ਸਹਿਮਤ ਹਨ, ਕਿ ਨਾਰਾਜ਼ ਵਿਧਾਇਕਾਂ ਨੂੰ ਵੀ ਅਜਿਹਾ ਹੀ ਕਹਿਣਾ ਚਾਹੀਦਾ ਹੈ, ਕੁਝ ਦਿਨ ਪਹਿਲਾਂ ਸੁਰਜੀਤ ਮਾਨ ਨੇ ਨਾਰਾਜ਼ ਕਾਂਗਰਸੀ ਵਿਧਾਇਕਾਂ ਨੂੰ ਸਰਕਾਰ ਡੇਗਣ ਦਾ ਸੁਝਾਅ ਦਿੱਤਾ ਸੀ।
ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਕਈ ਵਿਧਾਇਕ ਅਹਿਮ ਮੁੱਦਿਆਂ ਤੇ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਨੂੰ ਲੈ ਕੇ ਨਾਰਾਜ਼ ਹਨ, ਮੈਂ ਵੀ ਇਹ ਮਹਿਸੂਸ ਕਰਦਾ ਹਾਂ, ਕਿ ਸਾਡੇ ਲੋਕਾਂ ਵਿਚਕਾਰ ਜਾਣਾ ਮੁਸ਼ਕਲ ਹੋ ਗਿਆ ਹੈ। ਜਦੋਂ ਲੋਕ ਸਾਡੇ ਤੋਂ ਸਵਾਲ ਪੁੱਛਦੇ ਹਨ, ਕਿ ਸਰਕਾਰ ਨੇ ਨਸ਼ਾ, ਬੇਅਦਬੀ, ‘ਤੇ ਮਾਫੀਆ ਰਾਜ, ਨੂੰ ਖਤਮ ਕਰਨ ਵਰਗੇ ਮੁੱਦਿਆਂ ‘ਤੇ ਕੀ ਕੀਤਾ ਹੈ। ਸਾਨੂੰ ਇਨ੍ਹਾਂ ਸੁਆਲਾਂ ਦੇ ਜੁਆਬ ਦੇਣੇ ਮੁਸ਼ਕਿਲ ਹੋ ਜਾਂਦਾ ਹਨ।
🔸ਕੈਪਟਨ ਦੀ ਅਗਵਾਈ ਹੇਠ ਲੜਾਂਗੇ ਤਾਂ ਹੋਵੇਗਾ ਨੁਕਸਾਨ:-
ਪਰਗਟ ਸਿੰਘ ਨੇ ਕਿਹਾ ਕਿ 2022 ਵਿਚ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੋਣ ਲੜੇ ਤਾਂ ਕਾਂਗਰਸ ਨੂੰ ਵੱਡਾ ਨੁਕਸਾਨ ਹੋਵੇਗਾ। ਜੇਕਰ ਕੈਪਟਨ ਨੂੰ ਕੋਈ ਸ਼ੱਕ ਲੱਗਦਾ ਹੈ ਕਿ ਸਰਕਾਰ ਠੀਕ ਕੰਮ ਕਰ ਰਹੀ ਹੈ ਤਾਂ ਉਨ੍ਹਾਂ ਨੂੰ ਆਪਣਾ ਸਰਵੇ ਕਰਵਾ ਲੈਣਾ ਚਾਹੀਦਾ ਹੈ ਪਤਾ ਲੱਗ ਜਾਵੇਗਾ
🔸 ਮੰਤਰੀਆਂ ਤੇ ਪਰਗਟ ਸਿੰਘ ਵਿਚਾਲੇ ਹੋਈ ਮੀਟਿੰਗ ਵਿਚ ਹਾਈਕਮਾਨ ਸਾਹਮਣੇ ਆਪਣੀ ਗੱਲ ਰੱਖਣ ਲਈ ਰਾਹੁਲ ਗਾਂਧੀ ਦੇ ਦਫ਼ਤਰ ਨਾਲ ਸੰਪਰਕ ਕੀਤਾ ਗਿਆ। ਰਾਹੁਲ ਦੇ ਦਫ਼ਤਰ ਨੇ ਕਿਹਾ ਕਿ ਜੂਮ ਮੀਟਿੰਗ ਰਾਹੀਂ ਗੱਲ ਹੋ ਸਕਦੀ ਪਰ ਮੰਤਰੀਆਂ ਨੇ ਇਹ ਕਹਿੰਦੇ ਹੋਏ ਸਮਾਂ ਮੰਗਿਆ ਕਿ ਉਹ ਮਿਲ ਕੇ ਹੀ ਗੱਲ ਕਰਨੀ ਚਾਹੁੰਦੇ ਹਨ।
🔸 ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅੰਦਰ ਦੀ ਗੱਲ ਜਾਣਦੇ ਹਨ
ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਕਿ ਸੰਦੀਪ ਸੰਧੂ ਨੇ ਕਿਹਾ ਹੈ, ਕਿ ਉਨ੍ਹਾਂ ਪਰਗਟ ਸਿੰਘ ਨੂੰ ਕੋਈ ਧਮਕੀ ਨਹੀਂ ਦਿੱਤੀ ਪਰਗਟ ਸਿੰਘ ਨੇ ਕਿਹਾ ਇਸ ਤੇ ਮੇਰੀ ਪ੍ਰਤੀਕਿਰਿਆ ਨਾ ਲਵੋ ਤਾਂ ਚੰਗਾ ਹੈ, ਵੈਸੇ ਜਾਖੜ ਸਾਹਿਬ ਸੁਲਝੇ ਹੋਏ ਆਗੂ ਹਨ, ‘ਤੇ ਸਰਕਾਰ ਤੇ ਪਾਰਟੀ ਨੇਤਾਵਾਂ ਵਿਚਾਲੇ ਸੰਤੁਲਨ ਬਣਾ ਕੇ ਚੱਲ ਰਹੇ, ਨਾਰਾਜ਼ ਕਾਂਗਰਸੀਆਂ ਨੂੰ ਦਿੱਲੀ ਲੈ ਕੇ ਜਾਣ ਦੇ ਸਵਾਲ ਤੇ ਪਰਗਟ ਨੇ ਕਿਹਾ ਮੇਰੇ ਕਿਸੇ ਵੀ ਨੇਤਾ ਨਾਲ ਕੋਈ ਜ਼ਿਆਦਾ ਸਹਿਚਾਰ ਨਹੀਂ। ਮੈਂ ਆਪਣੀ ਗੱਲ ਸਰਕਾਰ ਦੇ ਪੱਧਰ ‘ਤੇ ਜਾਂ ਫਿਰ ਮੀਡੀਆ ਰਾਹੀਂ ਕਰਦਾ ਹਾਂ ਅਤੇ ਕਦੇ ਵੀ ਆਪਣੀ ਗੱਲ ਤੋਂ ਪਲਟਦਾ ਨਹੀਂ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!