
1 ਕਾਰ ਵਿੱਚੋਂ 22 ਪੇਟੀਆ ਨਾਜਾਇਜ਼ ਸਰਾਬ ਬਰਾਮਦ ਦੋਸ਼ੀ ਫਰਾਰ
ਨਾਜਾਇਜ਼ ਸਰਾਬ ਬਰਾਮਦ ਦੋਸ਼ੀ ਫਰਾਰ
ਜਲੰਧਰ ਕੈਂਟ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ, ਸੁਰੇਸ਼,)
ਜਲੰਧਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ‘ਤੇ ਐਸਪੀ ਸਿਟੀ 2 ਅਸ਼ਵਨੀ ਕੁਮਾਰ, ਪੀਪੀਐਸ, ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਦੇ ਮੱਦੇਨਜਰ ਮੇਜਰ ਸਿੰਘ ਡੀਐੱਸਪੀ ਕੈਂਟ ਜਲੰਧਰ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਅਜਾਇਬ ਸਿੰਘ ਮੁੱਖ ਅਫਸਰ ਥਾਣਾ ਕੈਂਟ ਜਲੰਧਰ ਦੀ ਅਗਵਾਈ ਹੇਠ ਐਸਆਈ ਬਲਜਿੰਦਰ ਸਿੰਘ ਇੰਚਾਰਜ ਚੌਕੀ ਪਰਾਗਪੁਰ ਸਮੇਤ ਪੁਲਿਸ ਪਾਰਟੀ ਨੇ ਜੀਐਨਏ ਚੋਕ ਕੈੰਟ ਰੋਡ ਵਿਚ ਨਾਕਾਬੰਦੀ ਦੌਰਾਨ ਕਾਰਾਂ ਅਤੇ ਹੋਰ ਵਹੀਕਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ। ਫਗਵਾੜਾਂ ਸਾਈਡ ਤੋਂ ਇਕ ਕਾਰ ਆਈ ਜੋ ਨਾਕੇ ਤੋਂ ਥੋੜੇ ਪਿਛੇ ਹੀ ਰੁਕ ਗਈ, ‘ਤੇ ਜਿਸ ਵਿਚੋਂ 2 ਨੋਜਵਾਨ ਉਤਰ ਕੇ ਭੱਜ ਗਏ। ਪੁਲਿਸ ਪਾਰਟੀ ਵੱਲੋ ਉਹਨਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ ਕੀਤੀ, ਪਰ ਉਹ ਕਾਬੂ ਨਹੀਂ ਆਏ। ਕਾਰ ਦਾ ਨੰਬਰ-PB-36-D-4888 ਮਾਰਕਾ ਹੰਡਾਈ ਏਸੈਟ ਦੀ ਤਲਾਸ਼ੀ ਦੌਰਾਨ ਕਾਰ ਵਿਚੋਂ 20 ਪੇਟੀਆ ਅੰਗਰੇਜੀ ਸਰਾਬ ਫਸਟ ਚੁਆਇਸ਼ ਵਿਸਕੀ ਅਤੇ 2 ਪੇਟੀਆ ਅੰਗਰੇਜੀ ਸਰਾਬ ਮਾਸਟਰ ਮੂਵਮੈਂਟ ਕੁੱਲ 1,98,000/ਮਿਲੀਲਿਟਰ-ਸ਼ਰਾਬ ਅੰਗਰੇਜੀ ਬਾਮਦ ਹੋਈ । ਜਿਸ ਤੇ ਨਾਮਲੂਮ ਵਿਆਕਤੀਆ ਦੇ ਖਿਲਾਫ ਮੁਕੱਦਮਾ ਨੰਬਰ 55 ਮਿਤੀ 20.05.2021 ਅ/ਧ 61.1.14 ਅਤੇ 78 ( 2 ) ਆਬਕਾਰੀ ਐਕਟ ਥਾਣਾ ਕੈਂਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ । ਬ੍ਰਾਮਦਗੀ :
1. 20 ਪੇਟੀਆ ਅੰਗਰੇਜੀ ਸਰਾਬ ਫਸਟ ਚਵਾਇਸ ਵਿਸਕੀ ਕੁੱਲ (1,80,000 ਮਿਲੀਲਿਟਰ)
2. 2 ਪੇਟੀਆ ਅੰਗਰੇਜੀ ਸਰਾਬ ਮਾਸਟਰ ਮੂਵਮੈਂਟ ਕੁੱਲ 18,000ਐਮਐਲ,
ਟੋਟਲ 1,98,000 ਐਮਐਲ
3. ਕਾਰ ਦਾ ਨੰਬਰ-PB36-D-4888 ਮਾਰਕਾ ਹੰਡਾਈ ਏਸੈਟ।
ਮੁਲਜ਼ਮਾਂ ਦੇ ਫੜੇ ਜਾਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।



