
1 ਕੁਇੰਟਲ 25 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ 2 ਤਸਕਰ ਕਾਬੂ
ਜਲੰਧਰ (ਅਮਰਜੀਤ ਸਿੰਘ ਲਵਲਾ)
ਆਈਪੀਐਸ ਸੀਨੀਅਰ ਪੁਲਿਸ ਕਪਤਾਨ ਨਵੀਨ ਸਿੰਗਲਾ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਪ੍ਰੀਤ ਸਿੰਘ ਢਿਲੋ ਪੀਪੀਐਸ, ਪੁਲਿਸ ਕਪਤਾਨ , ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ , ਸੁਖਪਾਲ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਦੇ ਦਿਸ਼ਾ ਨਿਰਦੇਸ਼ ਹੇਠ ਨਸ਼ਾ ਸਮੱਗਲਰਾਂ ‘ਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਮਕਸੂਦਾਂ ਦੇ ਮੁੱਖ ਅਫਸਰ ਐਸਆਈ ਮਨਜੀਤ ਸਿੰਘ ਵੱਲੋਂ 1 ਕੁਇੰਟਲ 25 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕੀਤੇ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੁਖਪਾਲ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਨੇ ਦੱਸਿਆ ਕਿ ਐਸਆਈ/ ਐਸਐਚਓ ਮਨਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਬਾ ਸਵਾਰੀ ਸਰਕਾਰੀ ਗੱਡੀ ਸਕਾਰਪਿਓ ਨੰਬਰ, ਪੀ-ਬੀ-08-ਬੀ-ਵੀ-3063 ਬਾ ਸਿਲਸਿਲਾ ਗਸ਼ਤ ਬਾ ਚੈਕਿੰਗ ਸ਼ੱਕੀ ‘ਤੇ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਅੱਡਾ ਨੂਰਪੁਰ ਮੌਜੂਦ ਸੀ ਕਿ ਦੇਸ਼ ਸੇਵਕ ਨੇ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਬਿੱਟੂਦੀਨ ਉਮਰ ਕ੍ਰੀਬ 29 ਸਾਲ ਪੁੱਤਰ ਯੂਸਫਦੀਨ ਵਾਸੀ ਪਿੰਡ ਔਂਦ ਥਾਣਾ ਨੂਰਪੁਰ ਜਿਲ੍ਹਾ ਕਾਂਗੜਾ ਸਟੇਟ ਹਿਮਾਚਲ ਪ੍ਰਦੇਸ਼ ਅਤੇ ਆਲਮਦੀਨ ਉਮਰ ਕ੍ਰੀਬ 31 ਸਾਲ, ਪੁੱਤਰ ਉਮਰਦੀਨ ਵਾਸੀ ਵਾਰਡ ਨੰਬਰ 2 ਪਿੰਡ ਔਂਦ ਥਾਣਾ ਨੂਰਪੁਰ ਜਿਲ੍ਹਾ ਕਾਂਗੜਾ ਸਟੇਟ ਹਿਮਾਚਲ ਪ੍ਰਦੇਸ਼ ਜੋ ਜੰਮੂ ਕਸ਼ਮੀਰ ਤੋ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਸਪਲਾਈ ਕਰਦੇ ਹਨ, ਜੋ ਅੱਜ ਗੱਡੀ ਨੰਬਰ ਐਚਪੀ-38-ਈ-9890 ਮਾਰਕਾ ਟਾਟਾ ਅਲਟਰਾ ਕੈਂਟਰ ਵਿੱਚ ਸੇਬਾ ਦੀਆਂ ਪੇਟੀਆਂ ਵਿੱਚ ਲੁਕਾ ਛਿਪਾ ਕੇ ਡੋਡੇ ਚੁਰਾ ਪੋਸਤ ਰੱਖੇ ਹੋਏ ਹਨ ਅਤੇ ਜੀਟੀ ਰੋਡ ਅੱਡਾ ਰਾਉਵਾਲੀ ਵਿਖੇ ਕਿਸੇ ਗ੍ਰਾਹਕ ਦਾ ਇੰਤਜਾਰ ਕਰ ਰਹੇ ਹਨ। ਜਿਸਤੇ ਇਤਲਾਹ ਠੋਸ ‘ਤੇ ਭਰੋਸੇਯੋਗ ਹੋਣ ‘ਤੇ ਮੌਕਾ ਤੇ ਪੁੱਜ ਕੇ ਉਕਤ ਗੱਡੀ ਨੰਬਰੀ ਨੂੰ ਕਾਬੂ ਕਰਕੇ ਮੁਜਰਿਮਾਂ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਜੋ ਮੌਕਾ ਤੇ ਸੁਖਪਾਲ ਸਿੰਘ ਪੀਪੀਐੱਸ ਉਪ ਪੁਲਿਸ ਕਪਤਾਨ ਸਬ ਡਵੀਜਨ ਕਰਤਾਰਪੁਰ ਜਲੰਧਰ ਨੂੰ ਬੁਲਾਇਆ ਗਿਆ। ਜਿਨਾ ਦੀ ਹਾਜ਼ਰੀ ਵਿੱਚ ਸ਼ੱਕ ਦੀ ਬਿਨਾਹ ਤੇ ਕਾਬੂ ਕੀਤੇ ਉਕਤ ਨੌਜਵਾਨਾ ਦੀ ਅਤੇ ਗੱਡੀ ਦੀ ਤਲਾਸ਼ੀ ਅਮਲ ਵਿੱਚ ਲਿਆਂਦੀ ਅਤੇ ਗੱਡੀ ਟਾਟਾ ਅਲਟਰਾ ਕੈਂਟਰ ਉਕਤ ਨੰਬਰੀ ਵਿੱਚੋਂ ਸੇਬਾਂ ਦੀਆਂ ਪੇਟੀਆਂ ਉਤਾਰ ਕੇ ਚੈਕ ਕੀਤਾ ਗਿਆ ਜੋ ਸੇਬਾਂ ਦੀਆਂ ਪੇਟੀਆਂ ਹੇਠਾ 5 ਬੋਰੇ ਪਲਾਸਟਿਕ ਹਰੇਕ ਵਜਨੀ 25–25 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਲੁਕਾ ਛੁਪਾ ਕੇ ਰੱਖੇ ਹੋਏ ਸੀ ਜੋ ਕੁਲ 1 ਕੁਇੰਟਲ 25 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ। ਜਿਸ ‘ਤੇ ਉਕਤ ਮੁਜਰਿਮਾਂ ਦੇ ਖਿਲਾਫ ਮੁਕੱਦਮਾ ਨੰਬਰ 126 ਮਿਤੀ 01.10.2021 ਜੁਰਮ 15-C/61/85 ਐੱਨਡੀਪੀਐੱਸ ਐਕਟ ਥਾਣਾ ਮਕਸੂਦਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਜੋ ਉਕਤ ਦੋਸ਼ੀਆਨ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਜਿਹਨਾਂ ਪਾਸੋ ਹੋਰ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।



