Punjab

1 ਸੀਨੀਅਰ ਸਹਾਇਕ ਤੇ 2 ਡਾਕਟਰ ਮੁਅੱਤਲ

ਸਿਹਤ ਵਿਭਾਗ ਨੇ ਭ੍ਰਿਸ਼ਟਾਚਾਰ ਦੇ ਦੋਸ਼ ਤੇ ਅਧਿਕਾਰੀਆਂ ਦੇ ਆਦੇਸ਼ਾਂ ਨੂੰ ਦਰਕਿਨਾਰ ਕਰਨ ਵਾਲਿਅਾਂ ਖ਼ਿਲਾਫ਼ ਕੀਤੀ ਕਾਰਵਾਈ
ਜਲੰਧਰ (ਅਮਰਜੀਤ ਸਿੰਘ ਲਵਲਾ)
ਸਿਹਤ ਵਿਭਾਗ ਨੇ ਭ੍ਰਿਸ਼ਟਾਚਾਰ ਦੇ ਦੋਸ਼ ਅਧਿਕਾਰੀਆਂ ਦੇ ਆਦੇਸ਼ਾਂ ਨੂੰ ਦਰਕਿਨਾਰ ਕਰਨ ਵਾਲੇ ਸੀਨੀਅਰ ਮੈਡੀਕਲ ਅਫ਼ਸਰ, ਮੈਡੀਕਲ ਅਫ਼ਸਰ, ਤੇ ਸੀਨੀਅਰ ਸਹਾਇਕ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।ਸਿਹਤ ਵਿਭਾਗ ਮੁੱਖ ਸਕੱਤਰ ਹੁਸਨ ਲਾਲ ਵੱਲੋਂ ਜਾਰੀ ਆਦੇਸ਼ ਮੁਤਾਬਿਕ ਸਬ ਡਵੀਜ਼ਨਲ ਹਸਪਤਾਲ ਫਲੋਰ ਚ ਤੈਨਾਤ ਰਹਿ ਚੁੱਕੇ ਐੱਸਐੱਮਓ ਡਾ. ਜਤਿੰਦਰ ਸਿੰਘ ਹੁਣ ਈਐੱਸਆਈ ਹਸਪਤਾਲ ਹੁਸ਼ਿਆਰਪੁਰ ਮੈਡੀਕਲ ਅਫਸਰ ਡਾ. ਮਹੇਸ਼ ਕੁਮਾਰ ਤੇ ਸੀਨੀਅਰ ਸਹਾਇਕ ਅਮਰਜੀਤ ਸਿੰਘ ਹੁਣ ਪੀਐਚਸੀ ਸੁੱਜੋਂ ਨਵਾਂਸ਼ਹਿਰ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਡਿਪਟੀ ਡਾਇਰੈਕਟਰ ਕਮ ਜਾਂਚ ਅਧਿਕਾਰੀ ਡਾਇਰੈਕਟਰ ਸਿਹਤ ਵਿਭਾਗ ਤੇ ਜਾਂਚ ਰਿਪੋਰਟਾਂ ਦੇ ਆਧਾਰ ਤੇ ਦੋਸ਼ੀ ਪਾਏ ਜਾਣ ਤੇ ਤਿੰਨਾਂ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ। ਮੁਅੱਤਲ ਕਰਨ ਤੋਂ ਬਾਅਦ ਉਨ੍ਹਾਂ ਦਾ ਹੈੱਡ ਕੁਆਟਰ ਸਿਵਲ ਸਰਜਨ ਦਫਤਰ ਫਾਜ਼ਿਲਕਾ ਬਣਾਇਆ ਗਿਆ ਹੈ। ਤਿੰਨੋਂ ਮੁਅੱਤਲ ਮੁਲਾਜ਼ਮਾਂ ਉੱਤੇ ਰਿਪੋਰਟ ਕਰਨਗੇ, ਤੇ ਸਮੇਂ ਸਮੇਂ ਤੇ ਜਾਰੀ ਆਦੇਸ਼ਾਂ ਦੀ ਪਾਲਣਾ ਕਰਨਗੇ ਸਬ ਡਿਵੀਜ਼ਨਲ ਹਸਪਤਾਲ ਫਲੋਰ ਤੋਂ ਮਿਲੀ ਜਾਣਕਾਰੀ ਮੁਤਾਬਕ ਐਸਐਮਓ ਡਾ. ਜਤਿੰਦਰ ਸਿੰਘ ਤੇ ਮੈਡੀਕਲ ਅਫ਼ਸਰ ਮਹੇਸ਼ ਕੁਮਾਰ ਇਕ ਦੂਜੇ ਖ਼ਿਲਾਫ਼ ਭ੍ਰਿਸ਼ਟਾਚਾਰ ਨੂੰ ਲੈ ਕੇ ਦੋਸ਼ ਲਾ ਰਹੇ ਸਨ।
ਸੀਨੀਅਰ ਸਹਾਇਕ ਤੇ ਮਾਮਲੇ ਨੂੰ ਲੈ ਕੇ ਚੱਲ ਰਹੇ ਪੱਤਰ ਵਿਹਾਰ ਦੀ ਗੜਬੜੀ ਦੇ ਦੋਸ਼ ਲੱਗੇ ਮਾਮਲਾ ਲੰਬੇ ਸਮੇਂ ਤਕ ਤੱਤਕਾਲੀ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਕੋਲ ਰਿਹਾ। ਮਾਮਲੇ ਦਾ ਹੱਲ ਕਰਨ ਲਈ ਲੰਬੇ ਸਮੇਂ ਤਕ ਯਤਨ ਚੱਲੇ ਪਰ ਡਾਕਟਰਾਂ ਦਾ ਆਪਸੀ ਝਗੜਾ ਨਹੀਂ ਰੁਕਿਆ। ਨਤੀਜੇ ਵਜੋਂ ਸਿਹਤ ਸੇਵਾਵਾਂ ਪ੍ਰਭਾਵਿਤ ਹੋਣ ਲੱਗਿਆ ਸਨ। ਪਿਛਲੇ ਸਾਲ ਸਬ ਡਿਵੀਜ਼ਨਲ ਹਸਪਤਾਲ ਫਲੋਰ ਚ ਸਿਹਤ ਮੰਤਰੀ ਬਲਬੀਰ ਸਿੰਘ ਸੰਧੂ ਵਿਸ਼ੇਸ਼ ਦੌਰੇ ਤੇ ਪਹੁੰਚੇ ਸਨ।
ਇਸ ਦੌਰਾਨ ਇਲਾਕਾ ਵਾਸੀਆਂ ਨੇ ਉਕਤ ਮਾਮਲੇ ਤੇ ਡਾਕਟਰਾਂ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਸਬੰਧੀ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ। ਸਿਹਤ ਮੰਤਰੀ ਦੇ ਦੌਰੇ ਦੌਰਾਨ ਵੀ ਦੋਵਾਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਉਦੋਂ ਸਿਹਤ ਮੰਤਰੀ ਨੇ ਇਨ੍ਹਾਂ ਦੇ ਤਬਾਦਲੇ ਕਰ ਕੇ ਜਾਂਚ ਦੇ ਆਦੇਸ਼ ਜਾਰੀ ਕੀਤੇ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!