
100 ਕਰੋਡ਼ ਵੈਕਸੀਨ ਦੇ ਟੀਕੇ ਲਗਾ ਕੇ ਕੀਤਾ ਰਿਕਾਰਡ ਕਾਇਮ
ਜਲੰਧਰ (ਅਮਰਜੀਤ ਸਿੰਘ ਲਵਲਾ)
ਸਾਬਕਾ ਮੇਅਰ ਭਾਜਪਾ ਪੰਜਾਬ ਰਾਜ ਦੇ ਉੱਪ ਪ੍ਰਧਾਨ ਰਾਕੇਸ਼ ਰਾਠੌਰ ਨੇ ਕਿਹਾ ਕਿ 100 ਕਰੋੜ ਵੈਕਸੀਨ ਯਾਨੀ ਇੱਕ ਅਰਬ ਦੀ ਆਬਾਦੀ ਨੂੰ ਪੂਰੇ ਵਿਸ਼ਵ ਦੀ ਆਬਾਦੀ ਦਾ 1/7 ਹਿੱਸਾ ਕੇਂਦਰ ਸਰਕਾਰ ਨੇ ਇਸ ਟੀਚੇ ਨੂੰ 9 ਮਹੀਨਿਆਂ ‘ਚ ਪੂਰਾ ਕਰਨ ‘ਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਅੱਜ ਸਵੇਰੇ ਦੇਸ਼ਵਾਸੀਆਂ ‘ਚ ਪੂਰਾ ਉਤਸ਼ਾਹ ਹੈ। ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਸਾਡੇ ਦੇਸ਼ ਨੇ ਫਰੰਟਲਾਈਨ ਕਰਮਚਾਰੀ, ਡਾਕਟਰ, ਨਰਸਿੰਗ ਸਟਾਫ਼, ‘ਤੇ ਪੈਰਾ ਮੈਡੀਕਲ ਸਟਾਫ ਦੇ ਸਹਿਯੋਗ ਨਾਲ ਪੂਰੇ ਸਮੇਂ ‘ਤੇ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।
ਰਕੇਸ਼ ਰਠੌਰ ਨੇ ਦੱਸਿਆ ਕਿ ਹਰ ਨਾਗਰਿਕ ਨੂੰ 31 ਅਕਤੂਬਰ ਤੱਕ ਪਹਿਲੀ ਡੋਜ਼ ਲਗਾਉਣ ਦਾ ਟੀਚਾ ਭਾਰਤ ਸਰਕਾਰ ਵੱਲੋਂ ਨਿਰਧਾਰਤ ਕੀਤਾ ਗਿਆ ਸੀ। ਜਿਸ ਨੂੰ ਮੋਦੀ ਸਰਕਾਰ ਨੇ ਵੀਰਵਾਰ ਨੂੰ ਪੂਰਾ ਕਰ ਲਿਆ। ਰਾਠੌਰ ਨੇ ਕਿਹਾ ਕਿ ਅੱਜ ਭਾਰਤ ਦੀ 72 ਫ਼ੀਸਦੀ ਆਬਾਦੀ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ। 32 ਫ਼ੀਸਦੀ ਆਬਾਦੀ ਨੇ ਦੋਵੇਂ ਡੋਜ ਲੱਗ ਚੁੱਕੀਆਂ ਹਨ। ਰਾਠੌਰ ਨੇ ਕਿਹਾ ਕਿ ਭਾਰਤ ਵਰਗੇ ਦੇਸ਼ ‘ਚ ਜਿਥੇ ਸਰੋਤਾਂ ਦੇ ਨਾਂ ‘ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੁਆਰਾ ਰਾਜਨੀਤੀ ਕੀਤੀ ਜਾਂਦੀ ਹੈ, ਉਥੇ ਕੋਲਡ ਚੇਨ ਬਣਾ ਕੇ ਅਤੇ ਆਮ ਨਾਗਰਿਕਾਂ ਨੂੰ ਯੋਜਨਾਬੱਧ ਤਰੀਕੇ ਨਾਲ ਇੰਟਰਨੈੱਟ ਪੈਟਰੋਲ ‘ਤੇ ਹਰ ਚੀਜ਼ ਦਾ ਪ੍ਰਬੰਧ ਕਰਕੇ ਵੈਕਸੀਨ ਤੱਕ ਪਹੁੰਚਣ ਲਈ ‘ਤੇ ਹਰ ਇੱਕ ਨਾਗਰਿਕ ਲਈ ਇਸ ਦਾ ਹਿਸਾਬ ਰੱਖਣਾ ਆਪਣੇ ਆਪ ਵਿੱਚ ਬੇਮਿਸਾਲ ਹੈ।



