JalandharPoliticalPunjab

100 ਪਰਿਵਾਰਾਂ ਸਮੇਤ ਡਾ. ਮਹਿੰਦਰਜੀਤ ਸਿੰਘ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਿਲ

ਆਮ ਆਦਮੀ ਪਾਰਟੀ ਪੰਜਾਬ ਮਹਿਲਾ ਪ੍ਰਧਾਨ ਰਾਜਵਿੰਦਰ ਕੌਰ ‘ਤੇ ਜ਼ਿਲਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਸਦੱਸਤਾ ਲਈ                            ਜਲੰਧਰ (ਅਮਰਜੀਤ ਸਿੰਘ ਲਵਲਾ)                          ਡਾ. ਮਹਿੰਦਰਜੀਤ ਸਿੰਘ ਨੇ ਆਪਣੇ 100 ਪਰਿਵਾਰਾਂ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਮਹਿਲਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਜ਼ਿਲਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਸਦੱਸਤਾ ਲਈ। ਉਨ੍ਹਾਂਨੇ ਦਸਿਆ ਕਿ ਸਰਦਾਰ ਮਹਿੰਦਰਜੀਤ ਸਿੰਘ ਜੀ ਪੇਸ਼ੇ ਤੋਂ ਦੰਦਾ ਦੇ ਡਾਕਟਰ ਹਨ ਅਤੇ ਲਾਇੰਸ ਕਲੱਬ ਦੇ ਪੂਰਵ ਜ਼ਿਲਾ ਗਵਰਨਰ ਸਨ। ਨਾਲ ਹੀ ਮਹਿੰਦਰਜੀਤ ਸਿੰਘ ਜੀ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦਿੱਲੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜੋਇਨ ਕੀਤਾ, ਨਾਲ ਹੀ ਉਚੇਰੀ ਲੀਡਰਸ਼ਿਪ ਦਾ ਦਿਲੋਂ ਧੰਨਵਾਦ ਕਰਦਾ ਹਾਂ, ਇਸਦੇ ਨਾਲ ਹੀ ਡਾ ਮਹਿੰਦਰਜਿੱਤ ਸਿੰਘ ਨੇ ਕਿਹਾ ਕਿ ਜਿਸ ਤਰਾਂ ਦਿੱਲੀ ਵਿਚ ਸਿੱਖਿਆ, ਸਿਹਤ ਸੇਵਾਵਾਂ, ਸਸਤੀ ਬਿਜਲੀ ‘ਤੇ ਭ੍ਰਿਸ਼ਟਾਚਾਰ ਨੂੰ ਕੇਜਰੀਵਾਲ ਨੇ ਨਾਥ ਪਾਈ ਹੈ, ਉਸੀ ਤਰ੍ਹਾਂ ਪੰਜਾਬ ਵਿੱਚ ਵੀ ਉਸੇ ਤਰਜ਼ ‘ਤੇ ਕੰਮ ਕਰਨਗੇ।

ਉਨ੍ਹਾਂਨੇ ਕਿਹਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਹੈ ਪੰਜਾਬ ਦੀ ਨੁਹਾਰ ਬਦਲਣੀ ਹੈ ਤਾਂ ਆਮ ਆਦਮੀ ਪਾਰਟੀ ਦਾ ਸਾਥ ਦਿਓ, ਇਸ ਮੌਕੇ ਤੇ ਉਨਾਂ ਨੇ ਕਿਹਾ ਕਿ ਮੈਂ ਖਾਸ ਤੌਰ ਤੇ ਪੰਜਾਬ ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ, ਜ਼ਿਲਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਡਾ. ਸੰਜੀਵ ਸ਼ਰਮਾ, ਆਤਮ ਪਰਕਾਸ਼ ਬਬਲੂ, ਸੁਭਾਸ਼ ਸ਼ਰਮਾ ਅਤੇ ਜੋਗਿੰਦਰ ਪਾਲ ਸ਼ਰਮਾ ਦਾ ਮੁੱਖ ਤੌਰ ਤੇ ਧੰਨਵਾਦੀ ਹਾਂ। ਰਾਜਵਿੰਦਰ ਕੌਰ ਅਤੇ ਸੁਰਿੰਦਰ ਸਿੰਘ ਸੋਢੀ ਨੇ ਡਾਕਟਰ ਮਹਿੰਦਰਜੀਤ ਸਿੰਘ ਜੀ ਦਾ ਆਮ ਆਦਮੀ ਪਾਰਟੀ ਵਿੱਚ ਸੁਵਾਗਤ ਕੀਤਾ ਅਤੇ ਉਨ੍ਹਾਂ ਦੇ ਬਾਰੇ ਆਏ ਹੋਏ ਮਹਿਮਾਨਾਂ ਤੇ ਪਾਰਟੀ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਜ਼ਿਲਾ ਸਕੱਤਰ ਸੁਭਾਸ਼ ਸ਼ਰਮਾ, ਆਤਮ ਪਰਕਾਸ਼ ਬਬਲੂ, ਜਲੰਧਰ ਸੈਂਟਰਲ ਡਾ. ਸੰਜੀਵ ਸ਼ਰਮਾ ਅਤੇ ਨੌਰਥ ਤੋਂ ਜੋਗਿੰਦਰ ਪਾਲ ਸ਼ਰਮਾ ਸ਼ਾਮਿਲ ਹੋਏ ਅਤੇ ਨਾਲ ਹੀ ਸੁਭਾਸ਼ ਭਗਤ, ਇਕਬਾਲ ਸਿੰਘ ਢੀਂਡਸਾ, ਰਮਨ ਕੁਮਾਰ ਬੰਟੀ ਵਾਰਡ 43, ਪ੍ਰੋਮਿਲਾ ਕੋਹਲੀ, ਵਰੁਣ ਸੱਜਣ, ਰਿੱਕੀ ਮਨਿਚਾ, ਜਸਪਾਲ ਸਿੰਘ, ਲਖਵਿੰਦਰ ਸਿੰਘ, ਮਨਮੋਹਨ ਠਾਕੁਰ, ਰੌਬੀ ਚੰਦਨ, ਪ੍ਰਿਥਵੀ ਪਾਲ ਸਿੰਘ ਮਿਨਹਾਸ, ਮਹਿੰਦਰ ਸਿੰਘ ਮਿਨਹਾਸ, ਤਿਰਲੋਚਨ ਸਿੰਘ ਸੋਂਧੀ, ਡਾ. ਸੁਰੇਸ਼, ਦਰੂਵ ਮੋਦੀ, ਤੇ ਹੋਰ ਮੈਂਬਰ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!