
13 ਪੇਟੀਆਂ ਨਾਜਾਇਜ਼ ਸ਼ਰਾਬ ‘ਤੇ ਹੌਂਡਾ ਸਿਟੀ ਕਾਰ ਸਮੇਤ 3 ਤਸਕਰ ਗ੍ਰਿਫਤਾਰ
ਜਲੰਧਰ ਪੁਲਿਸ ਨੂੰ ਮਿਲੀ ਸਫ਼ਲਤਾ 13 ਪੇਟੀਆਂ ਨਾਜਾਇਜ਼ ਸ਼ਰਾਬ ‘ਤੇ ਹੌਂਡਾ ਸਿਟੀ ਕਾਰ ਸਮੇਤ 3 ਤਸਕਰਾਂ ਨੂੰ ਕੀਤਾ ਗ੍ਰਿਫਤਾਰ
ਜਲੰਧਰ (ਗਲੋਬਲ ਆਜਤੱਕ)
ਪੁਲੀਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ 13 ਪੇਟੀਆਂ ਨਾਜਾਇਜ਼ ਸ਼ਰਾਬ ਨਾਲ ਤਿੰਨ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
ਇਸ ਬਾਰੇ ਜਾਣਕਾਰੀ ਦਿੰਦੇ ਹੋਏ, ਏਸੀਪੀ ਡਿਟੈਕਟਿਵ ਕੰਵਲਜੀਤ ਸਿੰਘ ਨੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਐਤਵਾਰ ਨੂੰ ਘਾਹ ਮੰਡੀ ਚੌਕ ਦੇ ਕੋਲ ਨਾਕੇਬੰਦੀ ਦੌਰਾਨ ਸਿਲਵਰ ਕਲਰ ਦੀ ਹੌਂਡਾ ੯ਸਿਟੀ ਕਾਰ ਨੰਬਰ ਡੀਐਲ-3-ਸੀ-ਏਕੇ-3470 ‘ਚ ਸਵਾਰ 2 ਤਸਕਰਾਂ ਨੂੰ 11 ਪੇਟੀਆਂ ਨਾਜਾਇਜ਼ ਸਰਾਬ ਨਾਲ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਜਰਮਾਂ ਦੀ ਪਹਿਚਾਣ ਸੰਦੀਪ ਸਿੰਘ, ਨਿਵਾਸੀ ਕੁਰਾਲੀ ‘ਤੇ ਹੋਸ਼ੀਤ ਕੁਮਾਰ ਨਿਵਾਸੀ ਘਾਹ ਮੰਡੀ ਚੌਕ ਦੇ ਤੌਰ-ਤੇ ਹੋਈ।
ਇਸੇ ਤਰ੍ਹਾਂ ਕਿਸ਼ਨਪੁਰਾ ਚੌਕ ਨਾਲ ਗਸ਼ਤ ਦੇ ਦੌਰਾਨ ਸ਼ੱਕ ਹੋਣ ਤੇ ਪੁਲਿਸ ਨੇ ਇਕ ਵਿਅਕਤੀ ਨੂੰ ਉਸ ਦੇ ਘਰੋਂ 24 ਬੋਤਲਾ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਫੜੇ ਗਏ ਆਰੋਪੀ ਦੀ ਪਹਿਚਾਣ ਰਾਕੇਸ਼ ਕੁਮਾਰ ਉਰਫ ਬੋਨਾ ਵਾਸੀ ਕਿਸ਼ਨਪੁਰਾ ਦੇ ਤੌਰ ਤੇ ਹੋਈ ਹੈ।
ਪੁਲਿਸ ਨੇ ਤਿੰਨਾਂ ਆਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਤਜਰ



