Punjab

130ਵੇ ਜਨਮ ਦਿਹਾੜੇ ਤੇ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਪ੍ਰੈੱਸ ਐਸੋਸੀਏਸ਼ਨ ਦਾ ਗਠਨ

ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਪ੍ਰੈੱਸ ਐਸੋਸੀਏਸ਼ਨ ਨੂੰ ਮਿਲ ਰਿਹਾ ਭਰਮਾ ਉਤਸਾਹ
ਜਲੰਧਰ (ਅਮਰਜੀਤ ਸਿੰਘ ਲਵਲਾ)
ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਪ੍ਰੈੱਸ ਐਸੋਸੀਏਸ਼ਨ ਦੀ ਆਦਮਪੁਰ ਵਿਖੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਬਾਡੀ ਦੀ 11 ਮੈਂਬਰੀ ਟੀਮ ਨੇ ਇਸ ਬੈਠਕ ਵਿੱਚ ਜੱਥੇਬੰਦੀ ਦੇ ਨਿਯਮ ਤੇ ਵਿਚਾਰਧਾਰਾ ਨੂੰ ਸਾਝਾ ਕੀਤਾ, ਤੇ ਆ ਰਹੀਆ ਪੱਤਰਕਾਰ ਭਾਈਚਾਰੇ ਨੂੰ ਦੀਕਤਾ ਪ੍ਰੇਸ਼ਾਨੀਆ ਦਾ ਹੱਲ ਕਰਨ ਲਈ ਗਰਾਉਂਡ ਲੈਵਲ ਤੇ ਕੰਮ ਕਰਨ ਲਈ ਜਲਦ ਹੀ ਪੰਜਾਬ ਦੇ ਹਰ ਹਿੱਸੇ ਤੇ ਕੱਸਬੇ ਵਿੱਚ ਆਪਣੇ ਯੁਨਿਟ ਸਥਾਪਿਤ ਕੀਤੇ ਜਾਣਗੇ, ਇੱਥੇ ਇਹ ਵੀ ਦੱਸਣਯੋਗ ਹੈ, ਪੂਰੇ ਪੰਜਾਬ ਭਰ ਵਿੱਚ ਪੱਤਰਕਾਰ ਭਾਈਚਾਰੇ ਦਾ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਪ੍ਰੈੱਸ ਐਸੋਸੀਏਸ਼ਨ ਨੂੰ ਮਿਲ ਰਿਹਾ ਹੈ, ਭਰਮਾ ਉਤਸਾਹ ਤੇ ਅੱਜ ਪਵਿੱਤਰ ਪਾਵਨ ਦਿਹਾੜਾ ਭਾਰਤ ਰਤਨ ਸਵਿਧਾਨ ਨਿਰਮਾਤਾ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ 130 ਵੇ ਜਨਮ ਦਿਹਾੜੇ ਤੇ ਉਹਨਾ ਦੇ ਦਿੱਤੇ ਨਕਸ਼ੇ ਕਦਮ ਤੇ ਚੱਲਦੇ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਪ੍ਰੈੱਸ ਐਸੋਸੀਏਸ਼ਨ ਦਾ ਗਠਨ ਕੀਤਾ ਜਿਸ ਵਿਚ ਵਿਜੇ ਕੁਮਾਰ (ਰਮਨ) ਨੂੰ (ਚੇਅਰਮੈਨ ਪੰਜਾਬ ) ਨਿਯੁਕਤ ਕੀਤਾ ਗਿਆ, ‘ਤੇ ਹਰਜਸਦੀਪ ਸਿੰਘ ਕਮਲ, ( ਜਨਰਲ ਸਕੱਤਰ ਫਾਉਂਡਰ ਪੰਜਾਬ) ‘ਤੇ ਕੁਲਦੀਪ ਕੁਮਾਰ ਨੂੰ (ਪ੍ਰਧਾਨ ਪੰਜਾਬ) ਸੋਮਨਾਥ ਨੂੰ ( ਕੋਆਡੀਨੇਟਰ ਪੰਜਾਬ ) ਲਾਇਆ ਗਿਆ ।
ਪੱਤਰਕਾਰ ਭਾਈਚਾਰੇ ਦੀ ਇਕਾਈ ਇਸ ਦੌਰਾਨ ਮੌਜੂਦ ਕੁਲਦੀਪ ਕੁਮਾਰ ਲੇਸੜੀਵਾਲ, ਸੋਮਨਾਥ, ਵਿਜੇ ਕੁਮਾਰ, ਲੱਕੀ, ਗਨੇਸ਼ ਸਰਮਾ, ਕਲੋਤਰਾ, ਹਰਜਸਦੀਪ ਸਿੰਘ (ਕਮਲ) ਬੋਬੀ, ਮਨੀਸ਼, ਮਨਿੰਦਰ, ਰਾਕੇਸ਼ ਆਦਿ ਹਾਜ਼ਰ ਸਨ

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!