ElectionJalandharPunjab

14000 ਤੋਂ ਵੱਧ ਪੋਲਿੰਗ ਸਟਾਫ਼ ਦੀ ਪਹਿਲੀ ਟ੍ਰੇਨਿੰਗ

ਪੋਲ ਡਿਊਟੀ ਸਬੰਧੀ ਜ਼ਿੰਮੇਵਾਰੀਆਂ ਬਾਰੇ ਦਿੱਤੀ ਸਿਖਲਾਈ, ਟ੍ਰੇਨਿੰਗ ਵਾਲੀਆਂ ਥਾਵਾਂ ‘ਤੇ ਚੋਣ ਅਮਲੇ ਲਈ ਵਿਸ਼ੇਸ਼ ਟੀਕਾਕਰਨ ਕੈਂਪ ਵੀ ਲਗਾਏ
ਜਲੰਧਰ (ਅਮਰਜੀਤ ਸਿੰਘ ਲਵਲਾ)
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਲਈ ਤਾਇਨਾਤ 14144 ਪੋਲਿੰਗ ਕਰਮਚਾਰੀਆਂ ਨੂੰ ਪੋਲਿੰਗ ਪ੍ਰਕਿਰਿਆ ਸਬੰਧੀ ਜਾਣਕਾਰੀ ਦੇਣ ਲਈ ਅੱਜ ਵੱਖ-ਵੱਖ ਥਾਵਾਂ ‘ਤੇ ਪਲੇਠੀ ਟ੍ਰੇਨਿੰਗ ਕਰਵਾਈ ਗਈ ਤਾਂ ਜੋ ਚੋਣ ਅਮਲ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

 

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ 14144 ਪੋਲਿੰਗ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਹਲਕਾ ਫਿਲੌਰ ਲਈ 1580, ਨਕੋਦਰ ਲਈ 1580, ਸ਼ਾਹਕੋਟ ਲਈ 1541, ਕਰਤਾਰਪੁਰ ਲਈ 1580, ਜਲੰਧਰ ਪੱਛਮੀ ਲਈ 1559, ਜਲੰਧਰ ਕੇਂਦਰੀ ਲਈ 1605, ਜਲੰਧਰ ਉੱਤਰੀ ਲਈ 1540, ਜਲੰਧਰ ਛਾਉਣੀ ਲਈ 1589 ਅਤੇ ਆਦਮਪੁਰ ਲਈ 1570 ਪੋਲਿੰਗ ਸਟਾਫ਼ ਸ਼ਾਮਲ ਹੈ। ਚੋਣ ਅਮਲੇ ਨੂੰ ਵੱਖ-ਵੱਖ ਸਥਾਨਾਂ ‘ਤੇ ਉਨ੍ਹਾਂ ਦੇ ਸਬੰਧਤ ਰਿਟਰਨਿੰਗ ਅਫ਼ਸਰਾਂ ਦੀ ਮੌਜੂਦਗੀ ਵਿੱਚ ਮਾਸਟਰ ਟ੍ਰੇਨਰਾਂ ਵੱਲੋਂ ਟ੍ਰੇਨਿੰਗ ਦਿੱਤੀ ਗਈ ਹੈ, ਜਿਸ ਦੌਰਾਨ ਉਨ੍ਹਾਂ ਨੂੰ ਵੋਟਿੰਗ ਸਬੰਧੀ ਉਨ੍ਹਾਂ ਦੇ ਰੋਲ ਅਤੇ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਚੋਣ ਅਮਲੇ ਨੂੰ ਪੋਲਿੰਗ ਦੀ ਸਾਰੀ ਪ੍ਰਕਿਰਿਆ ਵਿਸਥਾਰ ਨਾਲ ਸਮਝਾਈ ਗਈ ਅਤੇ ਈਵੀਐਮ ‘ਤੇ ਵੀਵੀਪੈਟ ਦੀ ਸਮੁੱਚੀ ਪ੍ਰਕਿਰਿਆ ਬਾਰੇ ਵੀ ਦੱਸਿਆ ਗਿਆ।

ਉਨ੍ਹਾਂ ਦੱਸਿਆ ਕਿ ਜਲੰਧਰ ਕੇਂਦਰੀ ਨਾਲ ਸਬੰਧਤ ਪੋਲਿੰਗ ਸਟਾਫ਼ ਨੂੰ ਦੋਆਬਾ ਕਾਲਜ ਵਿਖੇ ਸਿਖਲਾਈ ਪ੍ਰਦਾਨ ਕੀਤੀ ਗਈ ਹੈ ਜਦਕਿ ਜਲੰਧਰ ਉਤਰੀ ਦੇ ਪੋਲਿੰਗ ਸਟਾਫ਼ ਨੂੰ ਡੇਵੀਏਟ ਕਾਲਜ, ਕਬੀਰ ਨਗਰ ਜਲੰਧਰ, ਜਲੰਧਰ ਦੇ ਕੈਂਟ ਦੇ ਪੋਲਿੰਗ ਸਟਾਫ਼ ਨੂੰ ਏਪੀਜੇ ਸਕੂਲ, ਨਿਊ ਜਵਾਹਰ ਨਗਰ ਅਤੇ ਜਲੰਧਰ ਪੱਛਮੀ ਦੇ ਚੋਣ ਸਟਾਫ਼ ਨੂੰ ਐਚਐਮਵੀ ਕਾਲਜ ਵਿਖੇ ਟ੍ਰੇਨਿੰਗ ਦਿੱਤੀ ਗਈ। ਇਸ ਤੋਂ ਇਲਾਵਾ ਕਰਤਾਰਪੁਰ, ਆਦਮਪੁਰ, ਨਕੋਦਰ, ਸ਼ਾਹਕੋਟ ਅਤੇ ਫਿਲੌਰ ਵਿਧਾਨ ਸਭਾ ਚੋਣ ਹਲਕਿਆਂ ਦੇ ਪੋਲਿੰਗ ਸਟਾਫ਼ ਨੂੰ ਕ੍ਰਮਵਾਰ ਖਾਲਸਾ ਕਾਲਜ, ਆਈਐਮਟੀ ਕੈਂਟ ਰੋਡ ਜਲੰਧਰ, ਕੇਐਮਵੀ ਸੰਸਕ੍ਰਿਤੀ ਸਕੂਲ ਨੇੜੇ ਪਠਾਨਕੋਟ ਚੌਕ, ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ) ਨਕੋਦਰ, ਸਰਕਾਰੀ ਕਾਲਜ ਸ਼ਾਹਕੋਟ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫਿਲੌਰ ਵਿਖੇ ਸਿਖਲਾਈ ਪ੍ਰਦਾਨ ਕੀਤੀ ਗਈ ਹੈ।
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਟ੍ਰੇਨਿੰਗ ਵਾਲੀਆਂ ਥਾਵਾਂ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੋਵਿਡ ਟੀਕਾਕਰਨ ਲਈ ਵਿਸ਼ੇਸ਼ ਕੈਂਪ ਵੀ ਲਗਾਏ ਗਏ ਤਾਂ ਜੋ ਪੋਲਿੰਗ ਸਟਾਫ਼ ਵੱਲੋਂ ਆਪਣੀ ਡਿਊ ਖੁਰਾਕ ਪ੍ਰਾਪਤ ਕੀਤੀ ਜਾ ਸਕੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਹਰੇਕ ਅਧਿਕਾਰੀ ਅਤੇ ਕਰਮਚਾਰੀ ਦਾ ਫਰਜ਼ ਹੈ ਕਿ ਉਹ ਆਪਣੀ ਡਿਊਟੀ ਪੂਰੀ ਗੰਭੀਰਤਾ, ਤਨਦੇਹੀ ਅਤੇ ਇਮਾਨਦਾਰੀ ਨਾਲ ਨੇਪਰੇ ਚਾੜ੍ਹੇ ਤਾਂ ਜੋ ਚੋਣਾਂ ਨਿਰਪੱਖ ਅਤੇ ਪਾਦਰਸ਼ੀ ਢੰਗ ਨਾਲ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਮੁੱਚੀ ਚੋਣ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ, ਜਿਸ ਦੇ ਲਈ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!