Punjab

152 ਕਿਲੋਗ੍ਰਾਮ ਡੋਡੇ ਚੂਰਾਪੋਸਤ ਸਮੇਤ 2 ਨਸ਼ਾ ਤਸਕਰ ਗ੍ਰਿਫ਼ਤਾਰ

ਡੋਡੇ ਚੂਰਾਪੋਸਤ, ਸਮੇਤ 2 ਨਸ਼ਾ ਤਸਕਰ ਗ੍ਰਿਫ਼ਤਾਰ ਕਰਨ ਚ ਸਫਲਤਾ ਹਾਸਲ
ਮਲਸੀਆਂ/ਜਲੰਧਰ (ਗਲੋਬਲ ਅਾਜਤੱਕ)
ਮਲਸੀਆਂ ਚੌਕੀ ਦੀ ਪੁਲੀਸ ਨੇ 152 ਕਿਲੋਗ੍ਰਾਮ ਡੋਡੇ ਸਮੇਤ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਚ ਸਫਲਤਾ ਹਾਸਲ ਕੀਤੀ। ਥਾਣਾ ਸ਼ਾਹਕੋਟ ਦੇ ਐੱਸਐੱਚਓ ਸੁਰਿੰਦਰ ਕੁਮਾਰ ਨੇ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਸ਼ਾਹਕੋਟ ਥਾਣੇ ਅਧੀਨ ਆਉਂਦੀ ਪੁਲਸ ਚੌਕੀ ਮਲਸੀਆਂ ਦੇ ਇੰਚਾਰਜ ਸੰਜੀਵਨ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਮੱਲੀਵਾਲ ਵਿਖੇ ਨਾਕਾਬੰਦੀ ਦੌਰਾਨ ਇਕ ਟਰੱਕ ਨੰਬਰ ਪੀਬੀ-05-ਪੀ-9095 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਟਰੱਕ ਦੇ ਪਿਛਲੇ ਪਾਸੇ ਤਰਪਾਲ ਦੇ ਹੇਠਾਂ ਨੀਲੇ ਰੰਗ ਦੇ 8 ਪਲਾਸਟਿਕ ਬੈਗ ਲੁਕੋ ਕੇ ਰੱਖੇ ਗਏ ਸਨ। ਜਿਨ੍ਹਾਂ ਵਿੱਚੋਂ 7 ਬੈਗਾਂ ‘ਚ 20-20 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਹੋਈ। ਜਦਕਿ 8 ਵੇ ਬੈਗ ਵਿੱਚੋਂ 12 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਟਰੱਕ ਚਾਲਕ ਬੂਟਾ ਸਿੰਘ, ਪੁੱਤਰ ਅਰਜਨ ਸਿੰਘ ਅਤੇ ਉਸਦੇ ਨਾਲ ਬੈਠੇ ਟਰੱਕ ਦੇ ਕਲੀਨਰ ਉਮੇਸ਼ ਪਾਸਵਾਨ, ਪੁੱਤਰ ਸੁਖਦੇਵ ਪਾਸਵਾਨ ਦੋਵੇਂ ਵਾਸੀ ਸਰਪੰਚ ਕਾਲੋਨੀ ਸ਼ੇਖੂਪੁਰ ਕਪੂਰਥਲਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ। ਪੁੱਛਗਿੱਛ ਦੌਰਾਨ ਉਮੇਸ਼ ਪਾਸਵਾਨ ਨੇ ਦੱਸਿਆ ਕਿ ਉਕਤ ਟਰੱਕ ਦਾ ਮਾਲਕ ਟਿੱਕਾ ਸਿੰਘ, ਪੁੱਤਰ ਗੁਰਦੇਵ ਸਿੰਘ ਵਾਸੀ ਸੈੰਚਾ ਕਪੂਰਥਲਾ ਹੈ। ਉਹ ਕਲੀਨਰ ਬੂਟਾ ਸਿੰਘ ਸ਼੍ਰੀਨਗਰ ਵਿਖੇ ਆਲੂ ਲੈ ਕੇ ਗਏ ਸਨ। ਉਥੇ ਸਾਨੂੰ ਟਿੱਕਾ ਸਿੰਘ ਦਾ ਫੋਨ ਆਇਆ ਕਿ ਸੋਪੀਆ ਤੋਂ ਡੋਡੇ ਚੂਰਾ ਪੋਸਤ ਲੈ ਕੇ ਆਇਓ ਜਿਸ ਤੇ ਉਹ 8 ਪੈਕੇਟ ਡੋਡੇ ਚੂਰਾ ਪੋਸਤ ਲੈ ਕੇ ਆ ਰਹੇ ਸਨ। ਉਨ੍ਹਾਂ ਇਹ ਡੋਡੇ ਚੂਰਾ ਪੋਸਤ ਟਰੱਕ ਦੇ ਮਾਲਕ ਟਿੱਕਾ ਸਿੰਘ ਨੂੰ ਪਚਾਉਣੇ ਸਨ। ਉਨ੍ਹਾਂ ਦੱਸਿਆ ਕਿ ਅਦਾਲਤ ਕੋਲੋਂ ਦੋਨਾਂ ਮੁਲਜ਼ਮਾਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਦੋਨਾਂ ਮੁਲਜ਼ਮਾਂ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ੳੁਮੀਦ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!