16 ਸਾਲਾਂ ਤੋਂ ਭਗੌੜਾ ਔਰਤ ਨੂੰ ਕੀਤਾ ਕਾਬੂ ਥਾਣਾ ਡਿਵੀਜ਼ਨ ਨੰਬਰ 3 ਨੂੰ ਮਿਲੀ ਵੱਡੀ ਸਫ਼ਲਤਾ
16 ਸਾਲਾਂ ਤੋਂ ਭਗੌੜਾ ਔਰਤ ਨੂੰ ਕੀਤਾ ਕਾਬੂ ਥਾਣਾ ਡਿਵੀਜ਼ਨ ਨੰਬਰ 3 ਨੂੰ ਮਿਲੀ ਵੱਡੀ ਸਫ਼ਲਤਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਜਲੰਧਰ ਏਡੀਸੀਪੀ ਹੈੱਡ ਕੁਆਟਰ ਜਗਜੀਤ ਸਿੰਘ ਸਰੋਆ ਏਸੀਪੀ ਉੱਤਰ ਸੁਖਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਲੰਧਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਪੁਲਿਸ ਨੇ ਪਿਛਲੇ ਦਿਨੀਂ 16 ਸਾਲਾ ਤੋਂ ਭਗੌੜਾ ਔਰਤ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ 3 ਦੇ ਇੰਚਾਰਜ ਮੁਕੇਸ਼ ਕੁਮਾਰ, ‘ਤੇ ਐਸਆਈ ਅਮਨਦੀਪ ਕੌਰ, ਨੇ ਦੱਸਿਆ ਕਿ ਫੜੀ ਗਈ ਅੌਰਤ ਦੀ ਪਛਾਣ ਛਿੰਦਰ ਕੌਰ ਪਤਨੀ ਦਰਸ਼ਨ ਸਿੰਘ ਉਰਫ ਗੁਰਦੀਸ਼ ਕੁਮਾਰ ਵਾਸੀ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਉਸ ਨੇ ਅੱਗੇ ਦੱਸਿਆ ਕਿ ਸਾਲ 2002 ਵਿਚ ਪੂਜਾ ਸ਼ਰਮਾ ਪੁੱਤਰੀ ਰਮੇਸ਼ ਕਾਲੀਆ ਨੇ ਸ਼ਿਕਾਇਤ ਦਰਜ ਕਰਵਾਈ ਸੀ, ਕਿ ਔਰਤ ਦੇ ਧਾਰਮਿਕ ਸਥਾਨ ‘ਤੇ ਝਪਟਮਾਰ ਕੀਤੀ ਗਈ ਸੀ। ਜਿਸ ਦੌਰਾਨ ਥਾਣਾ 2 ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ। ਜਿਸਨੂੰ 2005 ਵਿੱਚ ਮਾਨਯੋਗ ਅਦਾਲਤ ਨੇ ਪੀਓ ਘੋਸ਼ਿਤ ਕੀਤਾ ਸੀ। ਥਾਣਾ 3 ਦੀ ਪੁਲਿਸ ਨੇ ਸੂਤਰਾਂ ਦੀ ਮਦਦ ਨਾਲ ਦੋਸ਼ੀ ਔਰਤ ਨੂੰ ਅੱਜ ਕਾਬੂ ਕਰ ਲਿਆ ਹੈ। ਗ੍ਰਿਫ਼ਤਾਰ ਅੌਰਤ ਖਿਲਾਫ ਵੱਖ ਵੱਖ ਥਾਣਿਆਂ ਵਿਚ ਪਹਿਲਾਂ ਹੀ 14 ਕੇਸ ਦਰਜ ਹਨ। ਥਾਣਾ ਤਿੰਨ ਦੇ ਇੰਚਾਰਜ ਨੇ ਦੱਸਿਆ ਕਿ ਗ੍ਰਿਫਤਾਰ ਔਰਤ ਨੂੰ ਪੇਸ਼ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।



