
18 ਤੋ 45 ਸਾਲ ਦੇ ਉਮਰ ਵਰਗ ਵਾਲਿਆਂ ਲਈ ਟੀਕਾਕਰਨ ਸੋਮਵਾਰ
ਇੱਕ ਲੱਖ ਵੈਕਸੀਨ ਆ ਰਹੀ ਸਰਕਾਰੀ ਹਸਪਤਾਲਾਂ ‘ਚ ਸ਼ੁਰੂ ਹੋਵੇਗੀ ਵੈਕਸੀਨੇਸ਼ਨ
ਜਲੰਧਰ (ਗਲੋਬਲ ਆਜਤੱਕ ਬਿਊਰੋ) ਚੰਡੀਗੜ੍ਹ
18 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ ਪੰਜਾਬ ‘ਚ ਸੋਮਵਾਰ ਤੋਂ ਸ਼ੁਰੂ ਹੋ ਜਾਵੇਗਾ।ਸਟ੍ਰੀਮ ਇੰਸਟੀਚਿਊਟ ਆਫ ਇੰਡੀਆ ਐਸ ਆਈ ਆਈ ਵੱਲੋਂ ਕੱਲ੍ਹ ਤਕ ਇਕ ਲੱਖ ਖੁਰਾਕਾਂ ਮਿਲਣ ਦੀ ਸੰਭਾਵਨਾ ਦੇ ਚੱਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਬੰਧਤ ਅਧਿਕਾਰੀ ਅਧਿਕਾਰੀਆਂ ਨੂੰ ਕਿਹਾ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ‘ਚ 18 ਤੋਂ 45 ਸਾਲ ਉਮਰ ਵਰਗ ਦੇ ਗਰੁੱਪਾਂ ਦੇ ਟੀਕਾਕਰਨ ਦੀ ਸ਼ੁਰੂਅਾਤ ਦੀਆਂ ਤਿਆਰੀਆਂ ਕੀਤੀਆਂ ਜਾਣ,
ਮੁੱਖ ਮੰਤਰੀ ਨੇ ਕਿਹਾ, ਕਿ ਖੁਰਾਕ ਦੇ ਮਿਲਦੇ ਹੀ ਸੂਬਾ ਸਰਕਾਰ ਵੱਲੋਂ ਪੜਾਅ ਤਿੰਨ ਲਈ ਟੀਕਾਕਰਨ ਸ਼ੁਰੂ ਹੋ ਜਾਵੇਗਾ। ਸੂਬਾ ਸਰਕਾਰ ਨੇ 18-45 ਸਾਲ ਉਮਰ ਵਰਗ ਚ ਨਿਰਮਾਣ ਵਰਕਰ ਅਧਿਆਪਕ ਸਰਕਾਰੀ ਮੁਲਾਜ਼ਮ ‘ਤੇ ਜ਼ਿਆਦਾ ਖਤਰੇ ਵਾਲੇ ਨਿਜੀ ਲੋਕ ਜਿਨ੍ਹਾਂ ਨੂੰ ਸਹੀ ਬੀਮਾਰੀਆਂ ਹਨ ਨੂੰ ਟੀਕਾਕਰਨ ਲਈa ਪਹਿਲੇ ਗਰੁੱਪ ‘ਚ ਸ਼ਾਮਲ ਕੀਤਾ ਹੈ। ਮੁੱਖ ਮੰਤਰੀ ਜਿਹੜੇ ਕੋਮੈਟਸ ਮਿੱਥਿਆ ਸੰਬੰਧੀ ਵਿਜੁਅਲ ਮੀਟਿੰਗ ਦੀ ਅਗਵਾਈ ਕਰ ਰਹੇ ਸਨ, ਨੇ ਮੈਡੀਕਲ ਦਿੱਕਤਾਂ ਵਾਲਿਆਂ ਨੂੰ ਛੱਡ ਕੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਟੀਕਾਕਰਨ ਲਈ ਨਿਰਦੇਸ਼ ਦਿੱਤੇ।
ਕਿਰਤ ਵਿਭਾਗ ਬੀਓਸੀਡਬਲਯੂਡਬਯੂਬੀ ਦੀ ਫੰਡਿੰਗ ਦੇ ਨਾਲ ਸਾਰੇ ਨਿਰਮਾਣ ਵਰਕਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਟੀਕਾਕਰਨ ਲਈ ਤਾਲਮੇਲ ਕਰੇਗਾ, ਡਿਪਟੀ ਕਮਿਸ਼ਨਰ ਨੂੰ ਸਰਕਾਰੀ ਮੁਲਾਜ਼ਮਾਂ ਦੇ ਟੀਕਾਕਰਨ ਲਈ ਤਾਲਮੇਲ ਕਰਨ ਲਈ ਕਿਹਾ ਗਿਆ ਹੈ। ਸਿਹ ਬਿਮਾਰੀਆਂ ਵਾਲਿਆਂ ਲਈ ਵੀ ਟੀਕਾਕਰਨ ਦੀ ਯੋਜਨਾ ਡਿਪਟੀ ਕਮਿਸ਼ਨਰਾਂ ਵਲੋਂ ਕੀਤੀ ਜਾਵੇਗੀ ‘ਤੇ ਸਿਰਫ਼ ਅਗਾਉੂ ਰਜਿਸਟ੍ਰੇਸ਼ਨ ਤੇ ਟੀਕਾਕਰਨ ਦੀਆਂ ਨਿਰਧਾਰਤ ਥਾਂਵਾਂ ਦੀ ਇਜਾਜ਼ਤ ਦਿੱਤੀ ਗਈ ਹੈ। ਸੂਬਾ ਸਰਕਾਰ ਨੇ ਤੀਜੇ ਪੜਾਅ ਦੇ ਟੀਕਾਕਰਨ ਲਈ ਐੱਸਆਈਆਈ ਤੋਂ 30 ਲੱਖ ਖੁਰਾਕਾਂ ਲੈਣ ਦਾ ਆਰਡਰ ਦਿੱਤਾ ਹੈ। ‘ਤੇ ਭਾਰਤ ਸਰਕਾਰ ਨੇ ਹੁਣ ਇਸ ਮਹੀਨੇ ਲਈ ਆਰਡਰ ਤਹਿਤ ਪੰਜਾਬ ਨੂੰ 3.30 ਖੁਰਾਕਾਂ ਅਲਾਟ ਕੀਤੀਆਂ ਹਨ।



