Punjab

ਜਲੰਧਰ ਕੈਂਟ ਦੇ ਅੰਬੇਡਕਰੀ ਪਰਿਵਾਰ ਦੀ ਨੂੰਹ ਸਲੋਨੀ ਪਾਲ ਨੇ ਅਕਾਸ਼ ਮੰਡਲ ‘ਤੇ ਕੀਤੀ ਪੀਐਚਡੀ
ਜਲੰਧਰ ਕੈਂਟ (ਇੰਦਰਜੀਤ ਸਿੰਘ ਲਵਲਾ) ਜਲੰਧਰ ਕੈਂਟ ਦੇ ਨਾਲ ਲੱਗਦੇ ਸੋਫੀ ਪਿੰਡ ਦੇ ਅੰਬੇਡਕਰੀ ਪਰਿਵਾਰ ਬਾਬੂ ਗੁਰਮੀਤ ਲਾਲ ਤੇ ਸੰਤੋਸ਼ ਕੁਮਾਰੀ ਦੀ ਨੂੰਹ ਅਤੇ ਅਮਨ ਸਮਰਾਟ ਨਿਊਜੀਲੈਂਡ ਦੀ ਧਰਮ ਪਤਨੀ 35 ਸਾਲਾ ਸਲੋਨੀ ਪਾਲ ਨੇ ਨਾਸਾ ਦੀ ਨਿਗਰਾਨੀ ਹੇਠ ‘ਮਲਟੀ-ਸਕੇਲ ਡੀਕੋਨਵੋਲੁਸ਼ਨ ਫਰੋਮ ਵੇਵ- ਫੰਰਟ ਸੈਨਸਿੰਗ ‘ਅਪਣੇ ਨਾਵਲ ਪੀਐਚਡੀ ਦੀ ਖੋਜ਼ ਕੀਤੀ ਹੈ।
ਡਾ. ਸਟੀਵ ਵੇਡੇਲ ਅਧੀਨ ਯੂਨੀਵਰਸਿਟੀ ਆਫ ਕੈਟਰਬਰੀ ਨਿਊਜੀਲੈਂਡ ਤੋਂ ਇਸ ਵਿਧੀ ਤੇ ਧਿਆਨ ਕੇਂਦਰਿਤ ਕੀਤਾ, ਕਿਵੇਂ ਸੋਫਟਵੇਅਰ ਦੀ ਵਰਤੋਂ ਕਰਕੇ ਖਗੋਲ ਚਿੱਤਰਾਂ ਨੂੰ ਸੁਧਾਰਿਆ ਜਾ ਸਕਦਾ ਹੈ। ਇਸ ਨਾਲ ਨਵਾਂ ਇਤਿਹਾਸ ਸਿਰਜ ਕੇ ਜਿਥੇ ਅਪਣੇ ਪਰਿਵਾਰ ਦੇਸ਼ ਤੇ ਸਮਾਜ ਵਿੱਚ ਆਪਣਾ ਨਾਮ ਰੋਸ਼ਨ ਕੀਤਾ, ਉਥੇ ਨਵੇਕਲੀ ਪਿੜ ਪਾ ਕੇ ਅਤੇ ਅਪਣੀ ਬੁੱਧੀ ਦੀ ਵਰਤੋ ਕਰਕੇ ਸਭ ਨੂੰ ਹੈਰਾਨ ਕੀਤਾ ਹੈ।
ਸਲੋਨੀ ਪਾਲ ਨੇ ਬਾਬਾ ਸਹਿਬ ਡਾ. ਬੀ ਆਰ ਅੰਬੇਡਕਰ ਦੇ ਜੀਵਨ ਤੇ ਸਿਧਾਂਤਾਂ ਤੋ ਬੇਹੱਦ ਪ੍ਰਭਾਵਿਤ ਹੋ ਕੇ ਮਨੁੱਖੀ ਅਧਿਕਾਰਾਂ ਲਈ ਅਤੇ ਸਮਾਜ ਭਲਾਈ ਵਾਸਤੇ ਅਪਣਾ ਸਾਰਾ ਜੀਵਨ ਸਮਰਪਣ ਕਰ ਦਿੱਤਾ। ਸਲੋਨੀ ਪਾਲ ਨੇ ਬਾਬਾ ਸਾਹਿਬ ਦਾ ਜਨਮ ਦਿਨ ਜੋਕਿ 14 ਅਪ੍ਰੈਲ ਨੂੰ ਇੱਕ ਵਿਸ਼ਵ ਗਿਆਨ ਦਿਵਸ ਵਜੋਂ ਮਨਾਇਆ ਜਾਂਦਾ ਹੈ, ਡਾਕਟਰੇਟ ਦੀ ਡਿਗਰੀ ਲੈਣ ਲਈ ਇਹ ਦਿਨ ਚੁਣਿਆ ਸੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!