Punjab

2 ਕਵਿੰਟਲ ਡੋਡੇ ਚੂਰਾ ਪੋੋਸਤ ‘ਤੇ ਟਰੱਕ ਸਮੇਤ ਕੀਤਾ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

ਦਿਹਾਤੀ ਪੁਲਿਸ ਭੋਗਪੁਰ ਨੂੰ ਮਿਲੀ ਵੱਡੀ ਸਫਲਤਾ ਥਾਣਾ ਪੁਲਿਸ ਨੇ 02 ਨਸ਼ਾ ਤਸਕਰਾਂ ਨੂੰ
2 ਕਵਿੰਟਲ ਡੋਡੇ ਚੂਰਾ ਪੋੋਸਤ ਤੇ ਟਰੱਕ ਸਮੇਤ ਕੀਤਾ ਗ੍ਰਿਫਤਾਰ
ਜਲੰਧਰ/ਭੋਗਪੁਰ,(ਗਲੋਬਲ ਆਜਤੱਕ ਬਿਓਰੋ)
ਨਸ਼ਾ ਤਸਕਰਾਂ ਦੇ ਖਿਲਾਫ ਸ਼ਿਕੰਜਾ ਕੱਸਦਿਆਂ, ਜਲੰਧਰ ਦਿਹਾਤੀ ਪੁਲਿਸ ਨੇ 02 ਨਸ਼ਾ ਤਸਕਰਾਂ ਨੂੰ 200 ਕਿਲੋਗ੍ਰਾਮ ਡੋਡੇ ਚੂਰਾ ਪੋੋਸਤ ਅਤੇ ਇੱਕ ਟਰੱਕ (ਜੇਕੇ-22-ਏ -8455) ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ।ਐੱਸਐੱਸਪੀ ਸੰਦੀਪ ਗਰਗ ਦਿਹਾਤੀ ਜ਼ਿਲ੍ਹਾ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਸ ਥਾਣਾ ਭੋਗਪੁਰ ਨੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕਸਦਿਆਂ ਬੀਤੇ ਦਿਨ ਇੱਕ ਵੱਡੀ ਸਫਲਤਾ ਹਾਸਲ ਕੀਤੀ।
ਜਿਸ ਸਬੰਧੀ ਡੀਐੱਸਪੀ ਹਰਿੰਦਰ ਸਿੰਘ ਮਾਨ ਆਦਮਪੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਥਾਣਾ ਭੋਗਪੁਰ ਦੇ ਮੁਖੀ ਮਨਜੀਤ ਸਿੰਘ ਨੂੰ ਗੁਪਤ ਸੁੂਚਨਾ ਮਿਲੀ ਸੀ। ਜਿਸ ਉਪਰੰਤ ਥਾਣਾ ਮੁਖੀ ਵੱਲੋਂ ਇਤਲਾਹ ਤੋਂ ਜਾਣੂ ਕਰਵਾਇਆ ਗਿਆ,’ਤੇ ਮੌਕੇ’ਤੇ ਪੁਜਣ ਦੀ ਗੁਜਾਰਿਸ਼ ਕੀਤੀ। ਕੁਝ ਸਮੇ ਬਾਅਦ ਚੈਕਿੰਗ ਦੌਰਾਨ
ਟਰੱਕ ਨੰਬਰ ਜੇਕੇ-22-ਏ-8455 ਆਇਆ,

ਜਿਸ ਨੂੰ ਐੱਸਐੱਚਓ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਡਰਾਇਵਰ ਵੱਲੋ ਟਰੱਕ ਨੂੰ ਦੁੜਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਾਥੀ ਕਰਮਚਾਰੀ ਦੀ ਮਦਦ ਨਾਲ ਟਰੱਕ ਨੂੰ ਰੋਕ ਕੇ ਟਰੱਕ ਡਰਾਇਵਰ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਮੁਹੰਮਦ ਇਲਆਸ ਪੁੱਤਰ ਗੁਲਾਮ ਮੁਹੰਮਦ ਵਾਸੀ ਖਾਨਕਾ ਅਵੰਤੀਪੁਰਤ ਥਾਣਾ ਅਵੰਤੀਪੁਰ ਪੁਲਵਾ, ਜੰਮੂ ਕਸ਼ਮੀਰ ਦੱਸਿਆ। ਡਰਾਇਵਰ ਸੀਟ ਦੇ ਨਾਲ ਬੈਠੇ ਵਿਆਕਤੀ ਨੇ ਅਪਣਾ ਨਾਮ ਮਨੰਜੂਰ ਅਹਿਮਦ ਪੁੱਤਰ ਅਬਦੁਲ ਮਜੀਦ ਵਾਸੀ ਮਾਡੂਰਾ ਥਾਣਾ ਅਵੰਤੀਪੁਰਾ ਪੁਲਵਾ, ਜੰਮੂ ਕਸ਼ਮੀਰ ਦੱਸਿਆ, ਟਰੱਕ ਦੀ ਤਲਾਸ਼ੀ ਲੈਣ,’ਤੇ ਉਸ’ਚੋਂ ਡੋਡੇ-ਚੁੂਰਾ-ਪੋਸਤ ਨਾਲ ਭਰੇ 8 ਪਲਾਸਟਿਕ ਬੋਰੇ ਬਰਾਮਦ ਹੋਏ। ਹਰ ਇਕ ਬੋਰੇ ਦਾ ਭਾਰ 25-25 ਕਿੱਲੋਗ੍ਰਾਮ ਸੀ।
ਜਿਨ੍ਹਾਂ ਵਿੱਚ ਕੁੱਲ 200 ਕਿੱਲੋਗ੍ਰਾਮ (ਦੋ ਕੁਇੰਟਲ) ਡੋਡੇ ਚੂਰਾ ਪੋਸਤ ਬਰਾਮਦ ਹੋਣ, ‘ਤੇ ਦੋਹਾਂ ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀਆ ਖਿਲਾਫ਼ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ‘ਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਦੋਸ਼ੀਆਂ ਤੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!