
*ਪੁਲਿਸ ਪਬਲਿਕ ਤਾਲਮੇਲ ਦੀ ਹੋਰ ਮਜ਼ਬੂਤੀ, ਸਾਈਬਰ ਕ੍ਰਾਈਮ ਕੰਟਰੋਲ ਲਈ ਸਰਗਰਮੀਆਂ ਅਤੇ ਜੁਰਮ ਦੀ ਰੋਕਥਾਮ ਹੋਣਗੀਆਂ ਮੁੱਖ ਤਰਜੀਹਾਂ*
ਜਲੰਧਰ, 18 ਅਪ੍ਰੈਲ *ਗਲੋਬਲ ਆਜਤੱਕ*
2007 ਬੈਚ ਦੇ ਆਈਪੀਐਸ ਅਧਿਕਾਰੀ ਐਸ. ਭੂਪਤੀ ਨੇ ਜਲੰਧਰ ਰੇਂਜ ਦੇ ਡੀਆਈਜੀ ਵਜੋਂ ਅਹੁਦਾ ਸੰਭਾਲਦਿਆਂ ਕਿਹਾ ਕਿ ਪੁਲਿਸ ਨਾਲ ਲੋਕਾਂ ਦਾ ਤਾਲਮੇਲ ਅਤੇ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਹੋਣਗੀਆਂ।
ਸਥਾਨਕ ਨਵੀਂ ਬਾਰਾਂਦਰੀ ਵਿਖੇ ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਡੀਆਈਜੀ ਦਫ਼ਤਰ ਦੇ ਅਧਿਕਾਰੀਆਂ ਅਤੇ ਸਟਾਫ਼ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ-ਪਬਲਿਕ ਦੀ ਹੋਰ ਮਜ਼ਬੂਤੀ ਅਤੇ ਸਾਈਬਰ ਕ੍ਰਾਈਮ ਕੰਟਰੋਲ ਲਈ ਸਰਗਰਮੀਆਂ ਵਿੱਚ ਵੀ ਹੋਰ ਤੇਜ਼ੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜੁਰਮ ਦੀ ਰੋਕਥਾਮ ਅਤੇ ਗੈਰ ਸਮਾਜੀ ਗਤੀਵਿਧੀਆਂ ’ਤੇ ਵੀ ਪੂਰੀ ਨਜ਼ਰਸਾਨੀ ਰੱਖੀ ਜਾਵੇਗੀ ਤਾਂ ਜੋ ਅਸਰਦਾਰ ਢੰਗ ਨਾਲ ਜੁਰਮ ਨੂੰ ਰੋਕਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਡੀਆਈਜੀ ਐਸ. ਭੂਪਤੀ ਇਸ ਤੋਂ ਪਹਿਲਾਂ ਡੀਆਈਜੀ ਪ੍ਰਸੋਨਲ, ਡੀਆਈਜੀ ਮੁੱਖ ਮੰਤਰੀ ਸਕਿਊਰਟੀ, ਏਆਈਜੀ ਵਿਜੀਲੈਂਸ ਬਿਊਰੋ ਪੰਜਾਬ, ਐਸਐਸਪੀ ਪਟਿਆਲਾ, ਐਸਐਸਪੀ ਮੋਗਾ, ਅਤੇ ਐਸਐਸਪੀ ਖੰਨਾ, ਵਜੋਂ ਸੇਵਾਵਾਂ ਨਿਭਾਉਣ ਤੋਂ ਇਲਾਵਾ ਡੀਸੀਪੀ ਲੁਧਿਆਣਾ, ਐਸਪੀਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਅਤੇ ਏਸੀਪੀ ਜਲੰਧਰ ਵੀ ਰਹਿ ਚੁੱਕੇ ਹਨ।



