
ਸਰਕਾਰ ਕਾਲੇ ਕਨੂੰਨ ਰੱਦ ਕਰਕੇ ਅੇਮਅੇਸਪੀ ਦਾ ਵੱਖਰਾ ਕਨੂੰਨ ਨਹੀਂ ਬਣਾਉਂਦੀ ਉਂਨਾਂ ਚਿਰ ਦਿੱਲੀ ਧਰਨੇ ਤੋਂ ਨਹੀ ਉਠਾਂਗੇ
ਜਲੰਧਰ (ਅਮਰਜੀਤ ਸਿੰਘ ਲਵਲਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ‘ਤੇ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆ ਦੀ ਅਗਵਾਈ ਵਿੱਚ ਸ਼ਾਹਕੋਟ ਅਤੇ ਲੋਹੀਆ, ਅਤੇ ਸ਼ਹੀਦ ਸੰਦੀਪ ਕੁਮਾਰ ਤਲਵੰਡੀ ਸੰਘੇੜਾ, ਜ਼ੋਨ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਸੇਕੜੇ ਕਿਸਾਨ ਮਜ਼ਦੂਰਾਂ ਦਾ ਵੱਡਾ ਜੱਥਾ ਦਿੱਲੀ ਸਿੰਘੂ ਬਾਡਰ ਤੇ ਪਹੁੰਚਿਆ। ਇਸ ਮੋਕੇ ‘ਤੇ ਜੱਥੇ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆਂ ਅਤੇ ਜੰਮ ਕੇ ਨਾਹਰੇਬਾਜ਼ੀ ਵੀ ਕੀਤੀ ਗਈ। ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਕਿਹਾ ਕਿ ਸਾਡੀ ਕਿਸਾਨੀ ਸੰਸਦ ਸਫਲਤਾ ਪੂਰਵਕ ਚੱਲ ਰਹੀ ਹੈ ਅਤੇ ਇਹ ਸੰਸਦ ਮੋਰਚੇ ਨੂੰ ਬੱਲ ਦੇ ਰਹੀ ਹੈ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜਿਨਾਂ ਚਿਰ ਸਰਕਾਰ ਕਾਲੇ ਕਨੂੰਨ ਰੱਦ ਕਰਕੇ ਅੇਮਅੇਸਪੀ ਦਾ ਵੱਖਰਾ ਕਨੂੰਨ ਨਹੀਂ ਬਣਾਉਂਦੀ, ਡਾ. ਸਵਾਮੀ ਨਾਥਨ ਦੀ ਰਿਪੋਰਟ ਲਾਗੂ ਨਹੀਂ ਕਰਦੀ ਉਂਨਾਂ ਚਿਰ ਅਸੀ ਦਿੱਲੀ ਧਰਨੇ ਤੋਂ ਨਹੀ ਉਠਾਂਗੇ ਅਤੇ ਵਾਰੀ ਸਿਰ ਲਗਾਤਾਰ ਜੱਥੇ ਲੇਕੇ ਪਹੁੰਚਦੇ ਰਹਾਂਗੇ। ਸਲਵਿੰਦਰ ਸਿੰਘ ਜਾਣੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਨਾਂ ਚਿਰ ਸਰਕਾਰ ਪਰਾਲ਼ੀ ਵਾਲਾ ਅੇਕਟ ਰੱਦ ਨਹੀਂ ਕਰਦੀ, ਬਿਜਲੀ ਅੇਕਟ 2020 ਵਾਪਸ ਨਹੀਂ ਲੇਂਦੀ, ਅੇਮਅੇਸਪੀ ਦਾ ਵੱਖਰਾ ਕਨੂੰਨ ਨਹੀਂ ਬਣਾਉਂਦੀ ਉਂਨਾਂ ਚਿਰ ਸਾਡਾ ਦਿੱਲੀ ਮੋਰਚਾ ਜਾਰੀ ਰਹੇਗਾ। ਉਹਨਾਂ ਕਿਹਾ ਕਿ ਕਿਸਾਨਾਂ ਮਜਦੂਰਾਂ ਦੇ ਹੋਸਲੇ ਵਿੱਚ ਕੋਈ ਕਮੀ ਨਹੀਂ ਆਈ ਬਲਕੇ ਅੱਜ ਅਸੀਂ ਸੇਕੜੇ ਕਿਸਾਨ ਮਜ਼ਦੂਰ ਅਤੇ ਬੀਬੀਆਂ ਦਾ ਵੱਡਾ ਜੱਥਾ ਲੇ ਕੇ ਦਿੱਲੀ ਪਹੁੰਚੇ ਹਾਂ, ਅਤੇ ਜਿਨਾ ਚਿਰ ਸਰਕਾਰ ਕਾਲੇ ਕਨੂੰਨ ਰੱਦ ਨਹੀਂ ਕਰਦੀ ਅਸੀਂ ਇਸੇ ਤਰਾਂ ਆਪਣੀ ਵਾਰੀ ਸਿਰ ਦਿੱਲੀ ਮੋਰਚੇ ‘ਤੇ ਜੱਥੇ ਲੇ ਕੇ ਪਹੁੰਚਦੇ ਰਹਾਂਗੇ।
ਇਸ ਮੋਕੇ ‘ਤੇ ਜਲੰਧਰ ਜਿਲੇ ਦੇ ਵੱਖ ਵੱਖ ਪਿੰਡਾਂ ਤੋ ਲੋਕ ਵੱਡੀ ਗਿਣਤੀ ਵਿੱਚ ਜੱਥੇ ਵਿੱਚ ਸ਼ਾਮਿਲ ਹੋ ਕੇ ਸਿੰਘੂ ਬਾਡਰ ਪਹੁੰਚੇ।



