Punjab

25 ਪੇਟੀਆਂ ਨਾਜਾਇਜ਼ ਸ਼ਰਾਬ ‘ਤੇ ਇੱਕ ਸਿਟੀ ਹਾਂਡਾ ਕਾਰ ਸਣੇ, ਪੁਲਿਸ ਹਥੇ 2 ਚੜੇ ਇਕ ਫ਼ਰਾਰ

25 ਪੇਟੀਆਂ ਨਾਜਾਇਜ਼ ਸ਼ਰਾਬ ‘ਤੇ ਇੱਕ ਸਿਟੀ ਹਾਂਡਾ ਕਾਰ ਸਣੇ, ਪੁਲਿਸ ਹਥੇ 2 ਚੜੇ ਇਕ ਫ਼ਰਾਰ
ਜਲੰਧਰ (ਇੰਦਰਜੀਤ ਸਿੰਘ ਲਵਲਾ)
ਐੱਸਐੱਸਪੀ ਦਿਹਾਤੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਏਐਸਆਈ ਹਰਜਿੰਦਰ ਸਿੰਘ ਸੀਆਈਏ ਸਟਾਫ-1 ਜਲੰਧਰ ਦਿਹਾਤੀ ਨੂੰ ਇਤਲਾਹ ਮਿਲੀ ਕਿ ਮਨਪ੍ਰੀਤ ਸਿੰਘ ਉਰਫ ਗੋਲਡੀ ਵਾਸੀ ਟਾਵਰ ਇੰਨਕਲੇਵ ਜਲੰਧਰ, ਆਪਣੇ ਸਾਥੀ ਨਿੱਕੂ ਪੁੱਤਰ ਮੋਹਨ ਲਾਲ ਵਾਸੀ ਨੇੜੇ ਏਐਸ ਫਾਰਮ ਬਡਾਲਾ ਚੌਂਕ ਥਾਣਾ ਭਰਗੋ ਕੈਂਪ ਜਲੰਧਰ ‘ਤੇ ਰਿਸ਼ੀ ਕੁਮਾਰ ਪੁੱਤਰ ਰਮੇਸ਼ਵਰ ਵਾਸੀ ਸ਼ਿਵ ਨਗਰ ਨੇੜੇ ਪਿੰਡ ਨਾਗਰਾ ਥਾਣਾ ਡਵੀਜਨ ਨੰਬਰ 1 ਜਲੰਧਰ ਜਿਹਨਾ ਪਾਸ ਹਾਂਡਾ ਸਿਟੀ ਕਾਰ ਹੈ। ‘ਤੇ ਇਹ ਦੋਨੋ ਇਸ ਵਿੱਚ ਨਜਾਇਜ ਸ਼ਰਾਬ ਵੇਚਣ ਲਈ ਮਦਦ ਕਰਦੇ ਹਨ।
ਅੱਜ ਵੀ ਇਹ ਸਾਰੇ ਭਾਰੀ ਮਾਤਰਾ ਵਿੱਚ ਸ਼ਰਾਬ ਲੈ ਕੇ ਅਲਾਵਲਪੁਰ ਤੋ ਆਦਮਪੁਰ ਨੂੰ ਜਾ ਰਹੇ ਸਨ। ਜਿਸ ਤੇ ਏਐਸਆਈ ਹਰਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਬਾ-ਹੱਦ ਰਕਬਾ ਮਹਿਮਦਪੁਰ ਪੁਲੀ ਅਲਾਵਲਪੁਰ ਆਦਮਪੁਰ ਰੋਡ ਤੋਂ ਨਿੱਕੂ ਪੁੱਤਰ ਮੋਹਨ ਲਾਲ ਵਾਸੀ ਨੇੜੇ ਏਐਸ ਫਾਰਮ ਬਡਾਲਾ ਚੌਂਕ ਥਾਣਾ ਭਰਗੋ ਕੈਂਪ ਜਲੰਧਰ ਅਤੇ ਰਿਸ਼ੀ ਕੁਮਾਰ ਪੁੱਤਰ ਰਮੇਸ਼ਵਰ ਵਾਸੀ 1/3 ਸ਼ਿਵ ਨਗਰ ਨੇੜੇ ਪਿੰਡ ਨਾਗਰਾ ਥਾਣਾ ਡਵੀਜਨ ਨੰਬਰ 1 ਜਲੰਧਰ ਨੂੰ ਕਾਰ ਸਿਟੀ ਹਾਂਡਾ ਸਮੇਤ ਕਾਬੂ ਕਰਕੇ ਉਸ ਵਿੱਚੋ 25 ਪੇਟੀਆਂ ਸ਼ਰਾਬ ਸ਼ਰਾਬ ਬ੍ਰਾਮਦ ਕਰਕੇ ਉਹਨਾ ਖਿਲਾਫ ਮੁਕੱਦਮਾ ਨੰਬਰ 54 ਮਿਤੀ 18-04-2021 ਅ/ਧ 61-1-14, 78 (2) ਐਕਸਾਈਜ਼ ਐਕਟ ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।
ਦੋਸ਼ੀਆਂ ਦਾ ਇੱਕ ਸਾਥੀ ਮਨਪ੍ਰੀਤ ਸਿੰਘ ਉਰਫ ਗੋਲਡੀ ਵਾਸੀ ਟਾਵਰ ਇੰਨਕਲੇਵ ਜਲੰਧਰ ਜੋ ਕਿ ਆਪਣੀ ਕਾਰ ਤੇ ਰਸਤੇ ਦੀ ਰੈਕੀ ਕਰ ਰਿਹਾ ਸੀ। ਜੋ ਆਪਣੀ ਕਾਰ ਮੌਕੇ ਤੋ ਭਜਾ ਕੇ ਫਰਾਰ ਹੋ ਗਿਆ ਹੈ।
ਗ੍ਰਿਫਤਾਰ ਦੋਸ਼ੀਆਂ ਪਾਸੋਂ ਡੰਘਾਈ ਨਾਲ ਪੁਛਗਿੱਛ ਕਰਕੇ ਪਤਾ ਕੀਤਾ ਜਾ ਰਿਹਾ ਹੈ। ਕਿ ਉਹ ਇਹ ਸ਼ਰਾਬ ਕਿਸ ਪਾਸੋ ਲੈ ਕੇ ਆਏ ਹਨ। ਤੇ ਅਗੇ ਕਿਸ ਨੂੰ ਵੇਚਣੀ ਸੀ। ਜਿਕਰਯੋਗ ਹੈ। ਕਿ ਦੋਸ਼ੀ ਮਨਪ੍ਰੀਤ ਸਿੰਘ ਉਰਫ ਗੋਲਡੀ ਖਿਲਾਫ ਪਹਿਲਾਂ ਵੀ ਥਾਣਾ ਡਵੀਜਨ ਨੰਬਰ 5 ਅਤੇ ਥਾਣਾ ਭਾਰਗੋ ਕੈਂਪ ਵਿੱਚ ਸ਼ਰਾਬ ਤਸਕਰੀ ਦੇ ਮੁੱਕਦਮੇ ਦਰਜ ਹਨ।
ਇੱਕ ਹਫਤਾ ਪਹਿਲਾਂ ਹੀ ਇਸ ਪਾਸੋ ਥਾਣਾ ਭਾਰਗੋ ਕੈਂਪ ਦੀ ਪੁਲਿਸ ਪਾਰਟੀ ਨੇ ਸਕਾਰਪੀਓ ਗੱਡੀ ਵਿੱਚੋ 30 ਪੇਟੀਆਂ ਸ਼ਰਾਬ ਬ੍ਰਾਮਦ ਕੀਤੀ ਸੀ। ਜਿਸ ਵਿੱਚੋ ਜਮਾਨਤ ਤੇ ਆਉਣ ਤੋ ਬਾਅਦ ਇਹ ਫਿਰ ਸ਼ਰਾਬ ਤਸਕਰੀ ਦੇ ਧੰਦੇ ਵਿੱਚ ਲੱਗ ਗਿਆ ਹੈ। ਪੁਲੀਸ ਵੱਲੋਂ ਮੁਜਰਮਾਂ ਨੂੰ ਕੋਰਟ ਵਿੱਚ ਪੇਸ਼ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!