Punjab

250 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਤੇ 48,000 ਲਿਟਰ ਲਾਹਣ ਕੀਤੀ ਜ਼ਬਤ

ਆਪ੍ਰੇਸ਼ਨ ਰੈੱਡ ਰੋਜ਼ ਤਹਿਤ ਆਬਕਾਰੀ ਵਿਭਾਗ ਵੱਲੋਂ ਕਾਰਵਾਈ
ਜਲੰਧਰ (ਅਮਰਜੀਤ ਸਿੰਘ ਲਵਲਾ)
ਨਾਜਾਇਜ਼ ਸ਼ਰਾਬ ਦੇ ਕਾਰੋਬਾਰੀ ਤੇ ਤਸਕਰੀ ਖਿਲਾਫ ਵੱਡੀ ਕਾਰਵਾਈ ਕਰਦਿਆਂ ਜਲੰਧਰ ਤੇ ਲੁਧਿਆਣਾ ਆਬਕਾਰੀ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਅਪਰੇਸ਼ਨ ਵੁੱਡਰੋਜ਼ ਤਹਿਤ ਵੀਰਵਾਰ ਨੂੰ ਸਤਲੁਜ ਦਰਿਆ ਦੇ ਨਾਲ ਲੱਗਦੇ ਵੱਖ ਵੱਖ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ।

ਇਸ 48,000 ਹਜ਼ਾਰ ਲਿਟਰ ਲਾਹਣ ਤੇ ਨਾਲ 250 ਬੋਤਲਾਂ ਨਾਜਾਇਜ਼ ਸ਼ਰਾਬ ਨਸ਼ਟ ਕਰਨ ਤੋਂ ਇਲਾਵਾ 10 ਲੋਹੇ ਦੇ ਡਰੰਮ, ਪਲਾਸਟਿਕ ਦੀਆਂ ਤਰਪਾਲਾਂ, ਰਬੜ ਦੀਆਂ ਟਿਊਬਾਂ ਅਤੇ ਹੋਰ ਭਾਂਡੇ ਬਰਾਮਦ ਕੀਤੇ ਗਏ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਆਬਕਾਰੀ ਜਲੰਧਰ ਹਰਸਿਮਰਤ ਕੌਰ ਗਰੇਵਾਲ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਵਿਰੁੱਧ ਜ਼ੀਰੋ ਟੌਲਰੈਂਸ ਨੀਤੀ ਤਹਿਤ ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਟਿਕਾਣਿਆਂ ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਚ ਲਾਹਣ ਤੇ ਨਾਜਾਇਜ਼ ਸ਼ਰਾਬ ਜ਼ਬਤ ਕਰ ਕੇ ਨਸ਼ਟ ਕੀਤੀ ਗਈ।

ਉਨ੍ਹਾਂ ਅੱਗੇ ਦੱਸਿਆ ਕਿ ਦੋਵਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਵੱਲੋਂ ਪਿੰਡ ਅਕੂਵਾਲ, ਚੰਡੀਗੜ੍ਹ ਦੀਆਂ ਚੰਨਾ, ਬਹਿਰਾਨ, ਥਾਲੀ ਦੀਅਾਂ ਚੰਨਾ, ਗਰੋਸਰੀ ਖਾਨ ਮੁਹੰਮਦ ਤੇ ਮੱਦੇਪੁਰ, ਸਮੇਤ ਦਰਿਆ ਕੰਢਿਆਂ ਤੇ ਦੋਵੇਂ ਪਾਸੇ ਪੈਂਦੇ ਸਿੱਧਵਾਂ ਬੇਟ ਖੇਤਰ ਵਿੱਚ ਛਾਪੇ ਮਾਰੇ ਗਏ। ਗਰੇਵਾਲ ਗਰੇਵਾਲ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਇਸ ਗ਼ੈਰਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਪ੍ਰਕਿਰਿਆ ਵੀ ਆਰੰਭ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀ ਤੇ ਤਸਕਰੀ ਵਿਰੁੱਧ ਮਿਸ਼ਨ ਦੇ ਤੌਰ ਤੇ ਕੰਮ ਕੀਤਾ ਜਾ ਰਿਹਾ ਹੈ। ਅਤੇ ਹਾਲ ਹੀ ਚ ਚਾਲੂ ਭੱਠੀਆਂ ਨਸ਼ਟ ਕਰਨ ਤੋਂ ਇਲਾਵਾ ਨਾਜਾਇਜ਼ ਸ਼ਰਾਬ ਲਾਹਣ ਦੀ ਵੱਡੀ ਮਾਤਰਾ ਚ ਬਰਾਮਦਗੀ ਦੇ ਨਾਲ ਵੱਡੀ ਗਿਣਤੀ ਚ ਛਾਪੇ ਮਾਰੇ ਮਾਰੇ ਗਏ ਹਨ।
ਸਹਾਇਕ ਕਮਿਸ਼ਨਰ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਵਿਭਾਗ ਵੱਲੋਂ ਸ਼ਰਾਬ ਦੇ ਕਈ ਨਾਜਾਇਜ਼ ਕਾਰੋਬਾਰੀਆਂ ਤਸਕਰਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਖ਼ਿਲਾਫ਼ ਕੇਸ ਵੀ ਦਰਜ ਕੀਤੇ ਗਏ ਹਨ, ਜੋ ਕਿ ਵਿਭਾਗ ਵੱਲੋਂ ਇਸ ਗੈਰ ਕਾਨੂੰਨੀ ਅਮਲ ਨਾਲ ਸਖ਼ਤੀ ਨਾਲ ਨਜਿੱਠਣ ਦੇ ਸੰਕਲਪ ਨੂੰ ਦਰਸਾਉਂਦਾ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!