
ਸੁਖਬੀਰ ਬਾਦਲ ਨੇ ਕਿਹਾ-ਸੈਂਟਰ ਹਲਕੇ ਤੋਂ ਚੰਦਨ ਗਰੇਵਾਲ ਦੀ ਜਿੱਤ ਪੱਕੀ ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ) ਜਲੰਧਰ ‘ਚ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ। ਭਾਜਪਾ ਦੇ ਸੀਨੀਅਰ ਆਗੂ ‘ਤੇ ਕੌਂਸਲਰ ਮਨਜਿੰਦਰ ਚੱਠਾ ਅੱਜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਨਾਲ ਜਲੰਧਰ ਕੇਂਦਰੀ ਅਕਾਲੀ ਦਲ ਦੇ ਉਮੀਦਵਾਰ ਚੰਦਨ ਗਰੇਵਾਲ ਪਹਿਲਾਂ ਨਾਲੋਂ ਮਜ਼ਬੂਤ ਹੋ ਗਏ ਹਨ। ਮਨਜਿੰਦਰ ਸਿੰਘ ਚੱਠਾ ਦਾ ਗੁਰੂ ਨਾਨਕ ਪੁਰਾ ਸਮੇਤ ਚੌਗਿੱਟੀ ਵਿੱਚ ਚੰਗਾ ਪ੍ਰਭਾਵ ਹੈ। ਉਹ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਮਨਜਿੰਦਰ ਸਿੰਘ ਚੱਠਾ ਦੇ ਜੇਸੀ ਰਿਜ਼ੋਰਟ ਵਿਖੇ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਗਏ। ਇਸ ਮੌਕੇ ਜਲੰਧਰ ਕੇਂਦਰੀ ਹਲਕੇ ਤੋਂ ਉਮੀਦਵਾਰ ਚੰਦਨ ਗਰੇਵਾਲ ਵੀ ਹਾਜ਼ਰ ਸੀ। ਮਨਜਿੰਦਰ ਸਿੰਘ ਚੱਠਾ ਭਾਜਪਾ ਦੇ ਇਕਲੌਤੇ ਆਗੂ ਹਨ, ਜੋ 4ਵਾਰ ਕੌਂਸਲਰ ਰਹਿ ਚੁੱਕੇ ਹਨ। ਉਨ੍ਹਾਂ ਦੇ ਭਰਾ ਹਰਜੀਤ ਸਿੰਘ ਅਕਾਲੀ ਦਲ ਦੇ ਚੋਗਿੱਟੀ ਸਰਕਲ ਦੇ ਜਥੇਦਾਰ ਹਨ। ਜਲੰਧਰ ਕੇਂਦਰੀ ਹਲਕੇ ਤੋਂ ਉਮੀਦਵਾਰ ਚੰਦਨ ਗਰੇਵਾਲ ਨੇ ਕਿਹਾ ਹੈ ਕਿ ਅਕਾਲੀ ਦਲ ਇਸ ਹਲਕੇ ਤੋਂ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਮਨਜਿੰਦਰ ਸਿੰਘ ਚੱਠਾ ਦਾ ਸਵਾਗਤ ਕਰਦਿਆਂ ਕਿਹਾ ਕਿ ਚੱਠਾ ਦੇ ਆਉਣ ਨਾਲ ਉਹ ਪਹਿਲਾਂ ਨਾਲੋਂ ਮਜ਼ਬੂਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਚੱਠਾ ਦੇ ਦਾਖ਼ਲੇ ਨਾਲ ਇਸ ਹਲਕੇ ਵਿੱਚ ਅਕਾਲੀ ਦਲ ਦੀ ਜਿੱਤ ਯਕੀਨੀ ਹੋ ਗਈ ਹੈ।



