
26 ਜਨਵਰੀ ਦੇ ਮੌਕੇ ‘ਤੇ, ਡਾ. ਐਸਐਸ ਕੈਰੋਂ ਨੂੰ 6ਵੀਂ ਵਾਰ ਕੀਤਾ ਸਨਮਾਨਤ
ਜਲੰਧਰ (ਅਮਰਜੀਤ ਸਿੰਘ ਲਵਲਾ)
ਗਣਤੰਤਰ ਦਿਵਸ 26 ਜਨਵਰੀ 2022 ਦੇ ਮੌਕੇ ‘ਤੇ, ਡਾ.ਐਸਐਸ ਕੈਰੋਂ ਨੂੰ 6ਵੀਂ ਵਾਰ ਇੱਕ ਸਮਾਜ ਸੇਵਕ ਵਜੋਂ ਉਨ੍ਹਾਂ ਦੇ ਮਹਾਨ ਯਤਨਾਂ ਲਈ ਪ੍ਰਸ਼ੰਸਾ ਪੱਤਰ ਅਤੇ ਇੱਕ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਸਥਾਨਕ ਲੋਕਾਂ ਲਈ ਕੋਵਿਡ ਵੈਕਸੀਨ ਲਈ ਕੈਂਪ ਲਗਾਏ ਅਤੇ ਪਲਸ ਪੋਲੀਓ ਪ੍ਰੋਗਰਾਮ ਰਾਹੀਂ ਪੋਲੀਓ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਡਾ. ਐਸਐਸ ਕੈਰੋ ਨੂੰ ਸਨਮਾਨਤ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਘਨਸ਼ਿਆਮ ਥੋਰੀ ਆਈਏਐਸ, ਡਿਪਟੀ ਕਮਿਸ਼ਨਰ ਜਲੰਧਰ, ‘ਤੇ ਪੁਲਿਸ ਕਮਿਸ਼ਨਰ ਜਲੰਧਰ ਨੌਨਿਹਾਲ ਸਿੰਘ ਆਈਪੀਐਸ।



