ActionJalandharPunjab

275 ਗ੍ਰਾਮ ਨਸ਼ੀਲੇ ਪਦਾਰਥ ‘ਤੇ 45 ਗ੍ਰਾਮ ਹੈਰੋਇਨ, ਸਮੇਤ 1 ਵਿਅਕਤੀ ਤੇ ਔਰਤ ਪੁਲਿਸ ਅੜਿੱਕੇ

275 ਗ੍ਰਾਮ ਨਸ਼ੀਲੇ ਪਦਾਰਥ ‘ਤੇ 45 ਗ੍ਰਾਮ ਹੈਰੋਇਨ, ਸਮੇਤ 2 ਨਸ਼ਾ ਤਸਕਰ ਪੁਲਿਸ ਅੜਿੱਕੇ
ਜਲੰਧਰ ਗਲੋਬਲ ਆਜਤੱਕ
ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਆਈਪੀਐਸ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆਂ ਖ਼ਿਲਾਫ਼  ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਮਿਸ਼ਨਰੇਟ ਜਲੰਧਰ ਨੇ ਨਸ਼ਾ ਤਸਕਰਾਂ ਖਿਲਾਫ਼ ਜਸਕੀਰਨ ਸਿੰਘ ਤੇਜਾ ਡੀਸੀਪੀ, ਇਨਵੈਸਟੀਗੇਸ਼ਨ, ਜਗਮੋਹਨ ਸਿੰਘ ਡੀਸੀਪੀ ਸਿਟੀ ‘ਤੇ ਪਰਮਿੰਦਰ ਸਿੰਘ ਹੀਰ ਪੀਪੀਐਸ ਵਧੀਕ ਡਿਪਟੀ ਕਮਿਸ਼ਨਰ ਸਿਟੀ-2 ਜਲੰਧਰ ਦੀ ਹਦਾਇਤ ਅਨੁਸਾਰ ਮੁਹੰਮਦ ਸਰਫਾਰਜ ਆਲਮ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਮੁੱਖ ਅਫਸਰ ਥਾਣਾ ਭਾਰਗੋ ਕੈਂਪ ਜਲੰਧਰ ਦੀ ਨਿਗਰਾਨੀ ਹੇਠ ਏਐਸਆਈ ਰਘਬੀਰ ਸਿੰਘ ਵੱਲੋਂ ਸਾਥੀ ਸਮੇਤ ਕਰਮਚਾਰੀਆ ਨੂੰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਦੌਰਾਨੇ ਗਸ਼ਤ ਏਐਸ ਵਿਲ੍ਹਾ ਮੌੜ ਤੋਂ ਐਕਟਿਵਾ ਨੰਬਰ ਪੀ.ਬੀ-08-ਈਐੱਸ-6477 ਰੰਗ ਕਾਲਾ ਸਮੇਤ ਰਿਸ਼ਵ ਸ਼ਾਹੀ ਉਰਫ ਰਿਸ਼ੂ ਪੁੱਤਰ ਲੇਟ ਦੀਪਕ ਸ਼ਾਹੀ ਵਾਸੀ ਮਕਾਨ ਨੰਬਰ-133-ਸੀ, ਨੇੜੇ ਠੇਕਾ ਸ਼ਰਾਬ ਨਿਊ, ਦਸ਼ਮੇਸ਼ ਨਗਰ ਜਲੰਧਰ ਹਾਲਵਾਸੀ ਕਿਰਾਏਦਾਰ ਓਮ ਪ੍ਰਕਾਸ਼ ਦਾ ਮਕਾਨ ਨੰਬਰ 3-ਏਐਸ ਵਿਲ੍ਹਾ ਕਾਲੋਨੀ ਨੇੜੇ ਡੋਲੀ ਪੈਲਿਸ ਜਲੰਧਰ ‘ਤੇ ਰਮਾ ਪਤਨੀ ਹਰਜਿੰਦਰ ਸਿੰਘ ਉਰਫ ਜਿੰਦੀ ਵਾਸੀ ਮਕਾਨ ਨੰਬਰ 12 ਨਿਊ ਦਸ਼ਮੇਸ਼ ਨਗਰ ਜਲੰਧਰ ਨੂੰ ਕਾਬੂ ਕਰਕੇ ਉਹਨਾਂ ਪਾਸੋਂ 45 ਗ੍ਰਾਮ ਹੈਰੋਇਨ ‘ਤੇ 275 ਗ੍ਰਾਮ ਨਸ਼ੀਲਾ ਪਦਾਰਥ ਬਾਮਦ ਕਰਕੇ ਮੁਕੱਦਮਾ ਨੰਬਰ 138 ਮਿਤੀ 11-8-2022 ਜੁਰਮ 21- 22-61-85-ਐੱਨਡੀਪੀਐੱਸ ਐਕਟ ਥਾਣਾ ਭਾਰਗੋ ਕੈਂਪ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਰਾਜਵੀਰ ਸਿੰਘ ਉਰਫ ਨੰਨੂ ਪੁੱਤਰ ਹਰਜਿੰਦਰ ਸਿੰਘ ਉਰਫ ਜਿੰਦੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਦੋਸ਼ਣ ਰਮਾ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਹਨ। ਥਾਣਾ ਇੰਚਾਰਜ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ, ਅਤੇ ਇਨ੍ਹਾਂ ਦੇ ਨੈੱਟਵਰਕ ਨੂੰ ਬਰੇਕ ਕੀਤਾ ਜਾਵੇਗਾ।

 

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!