Punjab

30 ਤੱਕ ਵਿਆਹਾਂ ਲਈ ਲੈਣਾ ਪਵੇਗਾ ਕਰਫਿਊ ਪਾਸ

ਵਿਆਹਾਂ ਲਈ ਲੈਣਾ ਪਵੇਗਾ ਕਰਫਿਊ ਪਾਸ
ਜਲੰਧਰ (ਅਮਰਜੀਤ ਸਿੰਘ ਲਵਲਾ)
ਕੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ‘ਚ ਮੰਗਲਵਾਰ ਸ਼ਾਮ ਤੋਂ ਰਾਤ ਤੱਕ ਦਾ ਕਰਫ਼ਿਊ 6 ਵੱਜੇ ਤੋਂ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 30 ਅਪ੍ਰੈਲ ਤੱਕ ਹੋਣ ਵਾਲੇ ਵਿਆਹ ਪ੍ਰੋਗਰਾਮਾਂ ‘ਚ 20 ਤੋਂ ਵੱਧ ਲੋਕਾਂ ਨੂੰ ਇਕੱਤਰ ਨਾ ਹੋਣ ‘ਤੇ ਸਖ਼ਤੀ ਕਰਦਿਆਂ ਸਰਕਾਰ ਨੇ ਲਾੲੀਅਾਂ ਗੲੀਅਾਂ ਪਾਬੰਦੀਅਾਂ ਵਾਧੂ ਪਾਬੰਦੀਆਂ ਬਾਰੇ ਸਪਸ਼ਟ ਕਰਦਿਆਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਲਿਖਿਆ ਹੈ। ਕਿ ਵਿਆਹ ਚ 20 ਵਿਅਕਤੀਆਂ ਹੀ ਸ਼ਾਮਲ ਹੋ ਸਕਦੇ ਹਨ 30 ਅਪੈ੍ਲ ਤੱਕ ਰਾਤ ਵੇਲੇ ਹੋਣ ਵਾਲੇ ਵਿਆਹ 9 ਵਜੇ ਹਰ ਹਾਲਾਤ ਵਿੱਚ ਸਮਾਪਤ ਕਰਨੇ ਹੋਣਗੇ, ‘ਤੇ ਵਿਆਹ ‘ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਿਰਧਾਰਤ ਅਧਿਕਾਰੀ ਕੋਲੋਂ ਕਰਫਿਊ ਪਾਸ ਲੈਣਾ ਪਵੇਗਾ।
ਸਰਕਾਰ ਵੱਲੋਂ ਕੋਵਿਡ 19 ਸੰਬੰਧੀ ਸਾਰੀਆਂ ਨਵੀਆਂ ਹਦਾਇਤਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਕਿਹਾ ਹੈ। ਕਿ ਉਹ ਲੋਕਾਂ ਨੂੰ ਹਦਾਇਤ ਕਰਨ ਕਿ 1 ਮਈ ਜਾਂ ਉਸ ਤੋਂ ਬਾਅਦ ਹੋਣ ਵਾਲੇ ਵਿਆਹਾਂ ਉਸ ਦੀਆਂ ਤਰੀਕਾਂ ਕੋਰੋਨਾ ਦੀਆਂ ਪਾਬੰਦੀਆਂ ਦੇ ਹਿਸਾਬ ਨਾਲ ਮੁੜ ਨਿਰਧਾਰਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

*ਮੀਡੀਆ ਅਮਲੇ ਨੂੰ ਕਰਫਿਊ ਤੋਂ ਰਹੇਗੀ ਛੂਟ*

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਰਕਾਰ ਵੱਲੋਂ ਵਰਕ ਫ੍ਰਾਮ ਹੋਮ ਦੀਆ ਦਿੱਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਮੀਡੀਆ ਮੁਲਾਜ਼ਮਾਂ ਨੂੰ ਕਰਫਿਊ ਤੋਂ ਛੂਟ ਦੇਣ ਲਈ ਪੁਲੀਸ ਕਮਿਸ਼ਨਰ ਨੇ ਐੱਸਐੱਸਪੀ ਦਿਹਾਤੀ ਨੂੰ ਪੱਤਰ ਲਿਖੇ ਹਨ ਡੀਸੀ ਵੱਲੋਂ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ, ਕਿ ਪੰਜਾਬ ਦੇ ਜ਼ਿਆਦਾਤਰ ਮੀਡੀਆ ਹਾਊਸ ਜਲੰਧਰ ਵਿਖੇ ਹਨ। ਜਿਨ੍ਹਾਂ ਵਿੱਚੋਂ ਵਰਕ ਫ‍੍ਰਾਮ ਹੋਮ ਕੀਤਾ ਜਾਣਾ ਸੰਭਵ ਨਹੀਂ ਹੈ। ਇਸ ਲਈ ਜਲੰਧਰ ਵਿੱਚ ਮੀਡੀਆ ਹਾਊਸ ਤੇ ਮੀਡੀਆ ਕਰਮਚਾਰੀਆਂ ਨੂੰ ਇਨ੍ਹਾਂ ਪਾਬੰਦੀਆਂ ਤੋਂ ਛੋਟ ਦਿੱਤੀ ਜਾਂਦੀ ਹੈ। ਮੀਡੀਆ ਹਾਊਸ ਨਾਲ ਸੰਬੰਧਿਤ ਕਰਮਚਾਰੀਆਂ ਨੂੰ ਉਨ੍ਹਾਂ ਦੇ ਮੀਡੀਆ ਹਾਊਸ ਵੱਲੋਂ ਜਾਰੀ ਕੀਤੇ ਸ਼ਨਾਖਤੀ ਕਾਰਡ ਜਾਂ ਜ਼ਿਲ੍ਹਾ ਲੋਕ ਸੰਪਰਕ ਅਫਸਰ ਵੱਲੋਂ ਜਾਰੀ ਯੈਲੋ ਆਰਕੀਡੇਸ਼ਨ ਕਾਰਡ ਹੀ ਕਰਫਿਊ ਪਾਸ ਦਾ ਕੰਮ ਕਰਨਗੇ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!