
31 ਤਕ ਮਿੰਨੀ ਲੋਕ ਡੌਨ–ਕੈਪਟਨ ਸਰਕਾਰ
ਨਿੱਜੀ ਹਸਪਤਾਲਾਂ ਨੇ ਲੋਕਾਂ ਨੂੰ ਲੁੱਟਿਆ ਤਾਂ ਬੰਦ ਕਰਾਂਗੇ–ਮੁੱਖ ਮੰਤਰੀ ਅਮਰਿੰਦਰ ਸਿੰਘ
(ਗਲੋਬਲ ਆਜਤੱਕ ਬਿਊਰੋ)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਕੋਬਾਲਟ ਦੀ ਸਥਿਤੀ ਨੂੰ ਦੇਖਦਿਆਂ ਮੌਜੂਦਾ ਪਾਬੰਦੀਆਂ ਇਕੱਤੀ ਮਈ ਤੱਕ ਵਧਾਉਣ ਦੇ ਆਦੇਸ਼ ਦਿੱਤੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਪੜਾਅ ਵਾਰ ਢੰਗ ਨਾਲ ਦੁਕਾਨਾਂ ਖੋਲ੍ਹਣ ਨੂੰ ਨਿਰਧਾਰਿਤ ਕਰਨ ਕੋਵਿਡ ਦੇ ਫੈਲਾਅ ਨੂੰ ਕਾਬੂ ਕਰਨ ਤੇ ਖਾਸ ਕਰਕੇ ਦਿਹਾਤੀ ਇਲਾਕਿਆਂ ਵਿਚ ਹੋਰ ਬੰਦਿਸ਼ਾਂ ਲਾਉਣਾ ਜਾਰੀ ਰੱਖਣਗੇ ਡਿਪਟੀ ਕਮਿਸ਼ਨਰ ਸਥਾਨਕ ਹਾਲਾਤਾਂ ਦੇ ਆਧਾਰ ਤੇ ਉਚਿਤ ਤਬਦੀਲੀ ਕਰ ਸਕਦੇ ਹਨ। ਬਸ਼ਰਤੇ ਕਿ ਇਹ ਤਬਦੀਲੀ ਸੂਬੇ ਵਿਚ ਸਮੁੱਚੇ ਤੌਰ ਤੇ ਲਾਈਆਂ ਪਾਬੰਦੀਆਂ ਨੂੰ ਕਮਜ਼ੋਰ ਨਾ ਕਰਦੀ ਹੋਵੇ, ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਪਾਬੰਦੀਆਂ ਲਾਉਣ ਦੇ ਕੁਝ ਹਾਂ ਪੱਖੀ ਨਤੀਜੇ ਆਏ ਹੋਣ ਪਰ 9 ਤੋਂ 15 ਮਈ ਤੱਕ ਦੇ ਸਮੇਂ ਦੌਰਾਨ ਵਿਧੀ ਪੋਜ਼ਟੀਵਿਟੀ ਦਰ 13.1 ਫ਼ੀਸਦੀ ਤੇ ਮੌਤ ਦੀ ਦਰ 2.4 ਫ਼ੀ ਸਦੀ ਰਹਿਣ ਕਾਰਨ ਇਹ ਪਾਬੰਦੀਆਂ ਵਧਾਏ ਜਾਣ ਦੀ ਲੋੜ ਸੀ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੁਝ ਨਿੱਜੀ ਹਸਪਤਾਲਾਂ ਵੱਲੋਂ ਮਰੀਜ਼ਾਂ ਦੀ ਲੁੱਟ ਕਰਨ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਦੇ ਆਦੇਸ਼ ਦਿੰਦਿਆਂ ਚਿਤਾਵਨੀ ਦਿੱਤੀ, ਕਿ ਜੇ ਲੋਕ ਲੁੱਟ ਦਾ ਸ਼ਿਕਾਰ ਹੁੰਦੇ ਰਹੇ, ‘ਤਾਂ ਇਨ੍ਹਾਂ ਹਸਪਤਾਲਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਫੰਗਸ ਦੀ ਨਵੀਂ ਬਿਮਾਰੀ ਲਈ ਨਿਗਰਾਨੀ ਵਧਾੳੁਣ ਦੀ ਲੋਡ਼ ਤੇ ਜ਼ੋਰ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੀਐੱਸਏ ਪਲਾਟਾਂ ਆਕਸੀਜਨ ਕੰਨਸੈਂਟਰੇਟਰਾਂ ਲਈ ਸਫਲਤਾਪੂਰਵਕ ਇੰਤਜ਼ਾਮ ਕੀਤੇ ਹਨ। ਜਿਸ ਨਾਲ ਆਕਸੀਜਨ ਦੀ ਕਮੀ ਨਾਲ ਨਿਪਟਨ ਲਈ ਸਹਾਇਤਾ ਮਿਲੇਗੀ ਸੂਬਾ ਇੱਕ ਮਹੀਨੇ ਦੇ ਅੰਦਰ 2500 ਆਕਸੀਜਨ ਕੰਨਸੈਂਟਰੇਟਰਾਂ ਦੀ ਉਮੀਦ ਕਰ ਰਿਹਾ ਹੈ, ‘ਤੇ ਸਿਹਤ ਵਿਭਾਗ ਨੂੰ ਇਸ ਦੀ ਬਿਹਤਰ ਢੰਗ ਨਾ ਵਰਤੋਂ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ।
ਕੈਪਟਨ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਹੁਕਮ ਦਿੱਤੇ ਕਿ ਹਸਪਤਾਲਾਂ ਨੂੰ ਸਮਾਂ ਦੀ ਸਮਰੱਥਤਾ ਖ਼ਾਸ ਤੌਰ ਉਤੇ ਐਲ 3 ਬੈੱਡਾਂ ਸਬੰਧੀ ਕਿਸੇ ਵੀ ਪੱਧਰ ‘ਤੇ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ, ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਇਕਾਂਤਵਾਸ ਵਿਚ ਰਹਿ ਰਹੇ ਲੋਕਾਂ ਨੂੰ ਖਾਣੇ ਦੀਆਂ ਕਿੱਟਾਂ ਪਹੁੰਚਾਉਣ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੰਦਿਆਂ ਮੁੜ ਦੁਹਰਾਇਆ ਕਿ ਕਿਸੇ ਵੀ ਨੂੰ ਭੁੱਖਾ ਨਹੀਂ ਸੋਨ ਦਿੱਤਾ ਜਾਵੇਗਾ। ਉਨ੍ਹਾਂ ਨੇ ਭੋਜਨ ਹੈਲਪਲਾਈਨ ਦੀ ਸਫ਼ਲਤਾ ਨਾਲ ਲਾਗੂ ਕਰਨ ਲਈ ਡੀਜੀਪੀ ਦੀ ਸ਼ਲਾਘਾ ਕੀਤੀ ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਹੋਰ ਗੰਭੀਰ ਹੁੰਦੀ ਜਾ ਰਹੀ ਹੈ, ਜਿਸ ਕਰਕੇ ਲਾਪਰਵਾਹੀ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਬੰਦਿਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਾਉਣ ਲਈ ਕਿਹਾ।
🔶 ਸਪੁਤਨਿਕ–ਵੀ ਦੀ ਖਰੀਦ ਕਰੇਗੀ ਪੰਜਾਬ ਸਰਕਾਰ–:
ਵੈਕਸਿਨ ਦੀ ਲਗਾਤਾਰ ਕਮੀ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ 18 ਤੋਂ 44 ਸਾਲਾ ਉਮਰ ਵਰਗ ਦੇ ਲੋਕਾਂ ਨੂੰ ਸਪੁਤਨਿਕ ਵੀ ਦੀ ਖਰੀਦ ਕਰੇਗੀ। ਸੂਬਾ ਸਰਕਾਰ ਵੱਲੋਂ ਸ਼ੁਰੂਆਤੀ ਦੌਰ ਤੇ ਖ਼ਰੀਦੀ ਗਈ ਇੱਕ ਲੱਖ ਡੋਰ ਦੀ ਵਰਤੋਂ ਹੋ ਚੁੱਕੀ ਹੈ, ਹੁਣ ਸਪੁਤਨਿਕ ਵੀ ਨੂੰ ਇਸ ਉਮਰ ਵਰਗ ਲਈ ਬਦਲਵੀੰ ਵੈਕਸੀਨ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ। ਉਨ੍ਹਾਂ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਇਸ ਦੀਆਂ ਸੰਭਾਵਨਾਵਾਂ ਲੱਭਣ ਦੇ ਨਿਰਦੇਸ਼ ਦਿੱਤੇ।



