HealthJalandharPunjab

31 ਸਾਲ ਸੇਵਾਵਾਂ ਦੇਣ ਉਪਰੰਤ ਮੈਡੀਕਲ ਸੁਪਰਡੈਂਟ ਈਐਸਆਈ ਹਸਪਤਾਲ ਤੋਂ ਹੋਏ ਸੇਵਾ ਮੁਕ

ਡਾ. ਸੁਧਾ ਸ਼ਰਮਾ ਮੈਡੀਕਲ ਸੁਪਰਡੈਂਟ ਈਐਸਆਈ ਹਸਪਤਾਲ ਤੋਂ ਹੋਏ ਸੇਵਾ ਮੁਕ
ਗਲੋਬਲ ਆਜਤੱਕ ਜਲੰਧਰ
ਈਐਸਆਈ ਹਸਪਤਾਲ ਜਲੰਧਰ ਵਿਖੇ ਮੈਡੀਕਲ ਸੁਪਰਡੈਂਟ ਕਮ ਡਿਪਟੀ ਡਾਇਰੈਕਟਰ ਡਾ. ਸੁਧਾ ਸ਼ਰਮਾ ਨੂੰ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਵੀਰਵਾਰ ਨੂੰ ਸੇਵਾ ਮੁਕਤੀ ਮੌਕੇ ਅਧਿਕਾਰੀਆਂ ਤੇ ਮੁਲਾਜ਼ਮਾਂ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਸਮੂਹ ਸਟਾਫ਼ ਵਲੋਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਜੀਵਨ ਸਾਥੀ ਸਿਵਲ ਸਰਜਨ ਡਾ. ਰਮਨ ਸ਼ਰਮਾ ਦਾ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ, ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਡਾ. ਮੈਥਿਲੀ ਅਤੇ ਦਾਮਾਦ ਡਾ. ਅਰੁਣ ਸ਼ਰਮਾ ਵੀ ਮੌਜੂਦ ਸਨ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ, ਐਸਐਮਓ ਡਾ. ਰਾਜੀਵ ਸ਼ਰਮਾ, ਐਸਐਮਓ ਡਾ. ਅਰੁਣ ਵਰਮਾ, ਐਸਐਮਓ ਡਾ. ਗਗਨਦੀਪ ਸਿੰਘ ਅਤੇ ਈਐਸਆਈ. ਹਸਪਤਾਲ ਦਾ ਸਮੂਹ ਸਟਾਫ਼ ਮੌਜੂਦ ਸੀ।

ਇਸ ਮੌਕੇ ਵਿਭਾਗ ਦੇ ਵੱਖ-ਵੱਖ ਬੁਲਾਰਿਆਂ ਨੇ ਡਾ. ਸੁਧਾ ਸ਼ਰਮਾ ਵੱਲੋਂ ਮਹਿਕਮੇ ਵਿੱਚ ਲਗਭਗ 31 ਸਾਲ ਦਿੱਤੀਆਂ ਬੇਦਾਗ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਡਾ. ਸੁਧਾ ਸ਼ਰਮਾ ਨੇ ਪੂਰੀ ਮਿਹਨਤ, ਤਨਦੇਹੀ ਤੇ ਇਮਾਨਦਾਰੀ ਨਾਲ ਆਪਣੀ ਸੇਵਾਵਾਂ ਨਿਭਾਈਆਂ ਹਨ। ਇਸ ਮੌਕੇ ਡਾ. ਸੁਧਾ ਸ਼ਰਮਾ ਨੇ ਕਿਹਾ ਕਿ ਈਐਸਆਈ ਦੇ ਸਮੂਹ ਸਟਾਫ਼ ਵਲੋਂ ਮਿਲੇ ਪਿਆਰ ਸਤਿਕਾਰ ਨੂੰ ਉਹ ਹਮੇਸ਼ਾਂ ਯਾਦ ਰੱਖਣਗੇ। ਉਨ੍ਹਾਂ ਅਤੇ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਸਮੂਹ ਸਟਾਫ਼ ਦਾ ਇਸ ਨਿੱਘੀ ਵਿਦਾਇਗੀ ਪਾਰਟੀ ਲਈ ਧੰਨਵਾਦ ਕੀਤਾ ਗਿਆ। ਜਿਕਰਯੋਗ ਹੈ ਕਿ ਈਐਸਆਈ ਵਿਖੇ ਬਤੌਰ ਐਸਐਮਓ ਸੇਵਾਵਾਂ ਦੇ ਰਹੇ ਡਾ. ਚੰਚਲ ਵੀ ਵੀਰਵਾਰ ਨੂੰ 29 ਸਾਲ ਦੀਆਂ ਸਿਹਤ ਸੇਵਾਵਾਂ ਦੇਣ ਉਪਰੰਤ ਸੇਵਾ ਮੁਕਤ ਹੋਏ ਹਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!