JalandharPunjab

35 ਨਾਜਾਇਜ਼ ਕਲੋਨੀਆਂ ਦੀ ਫਾਈਲ ਦੇਣ ਤੋਂ ਬਹਾਨੇਬਾਜ਼ੀ ਕਰ ਰਹੀ ਬ੍ਰਾਂਚ–ਨਿਰਮਲ ਸਿੰਘ ਨਿੰਮਾ

ਨਾਜਾਇਜ਼ ਕਲੋਨੀਆਂ ਦੀ ਫਾਈਲ ਦੇਣ ਤੋਂ ਬਹਾਨੇਬਾਜ਼ੀ ਕਰ ਰਹੀ ਬ੍ਰਾਂਚ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਨਗਰ ਨਿਗਮ ਬਿਲਡਿੰਗ ਬ੍ਰਾਂਚ ਵੱਲੋਂ ਕੈਂਟ ਹਲਕੇ ਦੀਆਂ 35 ਨਾਜਾਇਜ਼ ਕਾਲੋਨੀਆਂ ਦੀ ਫਾਈਲ ਦੇਣ ਤੋਂ ਬਹਾਨੇਬਾਜ਼ੀ ਕਰਕੇ ਕਲੋਨਾਈਜ਼ਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਮੁੜ ਨਿਗਮ ਦੇ ਟਾਊਨ ਪਲਾਨਿੰਗ ਐਂਡ ਬਿਲਡਿੰਗ ਐਡਹਾਕ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਨਿੰਮਾ ਵੱਲੋਂ ਫੋਨ ਕਰਕੇ ਨਾਜਾਇਜ਼ ਕਲੋਨੀਆਂ ਦੀ ਫਾਈਲ ਮੰਗੀ ਗਈ ਪਰ ਜਵਾਬ ਮਿਲਿਆ ਕਿ ਸੰਬੰਧਿਤ ਕਲਰਕ ਛੁੱਟੀ ‘ਤੇ ਹੈ ਅਤੇ ਅਲਮਾਰੀ ਦੀ ਚਾਬੀ ਉਸ ਕੋਲ ਹੈ। ਇਸ ਲਈ ਫਾਈਲ ਹੁਣ ਅਗਲੇ ਦਿਨ ਮਿਲੇਗੀ, ਚੇਅਰਮੈਨ ਨਿੰਮਾ ਨੇ ਕਿਹਾ ਕਿ ਉਹ ਬਿਲਡਿੰਗ ਬ੍ਰਾਂਚ ਤੋਂ 2 ਦਿਨਾਂ ਤੋਂ ਕੈਂਟ ਹਲਕੇ ਦੀਆਂ ਭੀਮਜੀ ਪੈਲੇਸ ਦੇ ਪਿਛਲੇ ਪਾਸੇ ਕੱਟੀਆਂ ਗਈਆਂ 35 ਨਾਜਾਇਜ਼ ਕਾਲੋਨੀਆਂ ਦੀ ਫਾਈਲ ਮੰਗ ਰਹੇ ਹਨ, ਪਰ ਉਨ੍ਹਾਂ ਨੂੰ ਮੁਹੱਈਆ ਨਹੀਂ ਕਰਵਾਈ ਜਾ ਰਹੀ। ਇਸ ਕਾਰਨ ਐਡਹਾਕ ਕਮੇਟੀ ਵੱਲੋਂ ਬਿਲਡਿੰਗ ਬ੍ਰਾਂਚ ਪ੍ਰਤੀ ਵਧੇਰੇ ਰੋਸ ਪਾਇਆ ਜਾ ਰਿਹਾ ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਬਿਲਡਿੰਗ ਬ੍ਰਾਂਚ ਤੋਂ ਫਾਈਲ ਮੰਗੀ ਗਈ ਸੀ ‘ਤੇ ਜੁਆਬ ਮਿਲਿਆ ਸੀ ਕਿ ਬੁੱਧਵਾਰ ਨੂੰ ਦਿੱਤੀ ਜਾਵੇਗੀ। ਪਰ ਬੁੱਧਵਾਰ ਨੂੰ ਵੀ ਬਹਾਨੇਬਾਜ਼ੀ ਕਰਕੇ ਗੱਲ ਟਾਲ ਦਿੱਤੀ ਗਈ ਵੀਰਵਾਰ ਫਿਰ ਛੁੱਟੀ ਹੈ ਅਤੇ ਰਿਹਾ ਸ਼ੁੱਕਰਵਾਰ ਦਾ ਦਿਨ ਉਸ ਦਿਨ ਕੀ ਬਹਾਨਾ ਲੱਗੇਗਾ, ਅੱਗੇ ਫਿਰ ਸ਼ਨਿੱਚਰਵਾਰ ਅਤੇ ਐਤਵਾਰ ਦੀਆਂ ਦੋ ਛੁੱਟੀਆਂ ਆ ਜਾਣਗੀਆਂ। ਉਨ੍ਹਾਂ ਕਿਹਾ ਕਿ ਬਿਲਡਿੰਗ ਬ੍ਰਾਂਚ ਫਾਈਲ ਨਾਂ ‘ਤੇ ਕਲੋਨਾਈਜ਼ਰਾਂ ਨੂੰ ਵਿਜੀਲੈਂਸ ਜਾਂਚ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਉਹ ਆਪਣੇ ਉਸ ਸਮੇਂ ਦੇ ਅਧਿਕਾਰੀਆਂ ਦਾ ਵੀ ਬਚਾਅ ਕਰ ਰਹੀ ਹੈ ਜਿਨ੍ਹਾਂ ਦੀ ਛਤਰ ਛਾਇਆ ਹੇਠ ਉਕਤ ਨਾਜਾਇਜ਼ ਕਲੋਨੀਆਂ ਕੱਟੀਆਂ ਗਈਆਂ।

Related Articles

Leave a Reply

Your email address will not be published. Required fields are marked *

Back to top button
error: Content is protected !!