Punjab

4 ਪੇਟੀਆ ਨਾਜਾਇਜ਼ ਸ਼ਰਾਬ ਸਮੇਤ ਆਰੋਪੀ ਗ੍ਰਿਫ਼ਤਾਰ

ਨਾਜਾਇਜ਼ ਸ਼ਰਾਬ ਸਮੇਤ ਆਰੋਪੀ ਗ੍ਰਿਫ਼ਤਾਰ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਕਮਿਸ਼ਨਰ ਪੁਲਿਸ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਸ਼ਰਾਬ ਵੇਚਣ ਵਾਲਿਆਂ ਨੂੰ ਕਾਬੂ ਕਰਨ ਸਬੰਧੀ ਚਲਾਈ ਮੁੰਹਿਮ ਦੇ ਮੱਦੇਨਜ਼ਰ ਜਗਜੀਤ ਸਿੰਘ ਸਰੋਆਂ ਏਡੀਸੀਪੀ ਸਿਟੀ-1 ਕਮਿਸ਼ਨਰ ਜਲੰਧਰ ‘ਤੇ ਸੁਖਜਿੰਦਰ ਸਿੰਘ ਏਸੀਪੀ ਨਾਰਥ ਕਮਿਸ਼ਨਰੇਟ ਜਲੰਧਰ ਦੀਆ ਹਦਾਇਤਾ ਅਨੁਸਾਰ ਇੰਸਪੈਕਟਰ, ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਡਵੀਜਨ ਨੰਬਰ 8 ਜਲੰਧਰ ਦੀ ਅਗਵਾਈ ਹੇਠ ਏਐਸਆਈ ਮਦਨ ਸਿੰਘ ਇੰਚਾਰਜ ਚੌਕੀ ਫੋਕਲ ਪੁਆਇੰਟ ਸਮੇਤ ਏਐਸਆਈ ਬਲਦੇਵ ਸਿੰਘ ਪੁਲਿਸ ਪਾਰਟੀ ਬਾਏ ਗਸ਼ਤ ਦੇ ਸਬੰਧ ਵਿੱਚ ਗਦੱਈਪੁਰ ਮਾਰਕਿਟ ਤੋ ਗਵੱਈਪੁਰ ਪਿੰਡ ਵੱਲ ਨੂੰ ਜਾ ਰਹੇ ਸੀ। ਜਦ ਪੁਲਿਸ ਪਾਰਟੀ ਗਸਤ ਕਰਦੀ ਹੋਈ ਬਬਲੂ ਕਰਿਆਨਾ ਸਟੋਰ ਪਾਸ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਾਜਾ ਸਾਹਨੀ, ਪੁੱਤਰ ਸੁਰੇਸ਼ ਸਾਹਨੀ, ਵਾਸੀ ਰਾਜਾ ਗਾਰਡਨ ਜਲੰਧਰ। ਜੋ ਬੁਲੰਦਪੁਰ ਰੋਡ ‘ਤੇ ਖਾਲੀ ਪਲਾਟ ਵਿੱਚ ਨਜਾਇਜ ਸ਼ਰਾਬ ਵੇਚ ਰਿਹਾ ਹੈ। ਜਿਸਤੇ ਏਐਸਆਈ ਬਲਦੇਵ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੋਕਾ ‘ਤੇ ਰੇਡ ਕੀਤੀ। ਜਿੱਥੇ ਰਾਜਾ ਸਾਹਨੀ ਪੁੱਤਰ ਸੁਰੇਸ ਸਾਹਨੀ ਵਾਸੀ ਰਾਜਾ ਗਾਰਡਨ ਜਲੰਧਰ ਨੂੰ ਕਾਬੂ ਕੀਤਾ। ਜਿਸ ਕੋਲੋਂ 4 ਪੇਟੀਆ ਨਾਜਾਇਜ਼ ਸ਼ਰਾਬ ਮਾਰਕਾ ਪੰਜਾਬ ਸਪੈਸ਼ਲ ਵਿਸਕੀ ਬਰਾਮਦ ਕੀਤੀ ਗਈ। ਜਿਸਦੇ ਖਿਲਾਫ ਮੁੱਕਦਮਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਆਰੰਭ ਕੀਤੀ। ਬਾਮਦਗੀ 4 ਪੇਟੀਆ ਨਾਜਾਇਜ਼ ਸ਼ਰਾਬ ਮਾਰਕਾ ਪੰਜਾਬ ਸਪੈਸ਼ਲ ਵਿਸਕੀ।

Related Articles

Leave a Reply

Your email address will not be published. Required fields are marked *

Back to top button
error: Content is protected !!