
ਚੋਰ ਗਰੋਹ ਦੇ 4 ਮੈਂਬਰ ਪੁਲਿਸ ਅੜਿੱਕੇ
ਜਲੰਧਰ (ਅਮਰਜੀਤ ਸਿੰਘ ਲਵਲਾ)
ਲੋਹੀਆਂ ਪੁਲਿਸ ਨੇ ਨਾਕੇਬੰਦੀ ਦੌਰਾਨ ਚੋਰਾਂ ਦੇ ਗਰੋਹ ਦੇ 3 ਮੈਂਬਰ ਪੁਲਿਸ ਨੇ ਕੀਤੇ ਕਾਬੂ ਜਾਣਕਾਰੀ ਅਨੁਸਾਰ ਆਜ਼ਾਦੀ ਦਿਹਾੜੇ ਵਾਲੇ ਦਿਨ ਐੱਸਆਈ ਸਲਵਿੰਦਰ ਸਿੰਘ ਪੁਲੀਸ ਟੀਮ ਨਾਲ ਲੋਹੀਆਂ ਸੁਲਤਾਨਪੁਰ ਚੌਕ ਲੋਹੀਆਂ ਖਾਸ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਦੋ ਮੋਟਰਸਾਈਕਲ ਜਿਨ੍ਹਾਂ ਤੇ ਤਿੰਨ ਸਵਾਰ ਲਵਪ੍ਰੀਤ ਸਿੰਘ ਵਾਸੀ ਗਟੀਰਾਏਪੁਰ, ਜਗਦੇਵ ਸਿੰਘ ਜਾਨੀਆਂ ਅਰਜਿੰਦਰ ਸਿੰਘ ਵਾਸੀ ਰੇੜਵਾਂ ਤੋਂ ਰੋਕਿਆ ਗਿਆ ਪੁੱਛਗਿੱਛ ਦੌਰਾਨ ਉਨ੍ਹਾਂ ਨੌਜਵਾਨਾਂ ਤੋਂ 4 ਮੋਟਰਸਾਈਕਲ, 1 ਸਕੂਟਰੀ, 2 ਟੈਬਲੇਟ, 6 ਮੋਬਾਇਲ ਫ਼ੋਨ, ਸੋਨੇ ਦੇ ਗਹਿਣੇ 2 ਗਜਰੇ, 2 ਮੁੰਦਰੀਆਂ, 1 ਟਾਪਸ ਜੋੜੇ, ਸੋਨੇ ਦੇ ਬਰਾਮਦ ਹੋਏ।
(ਬਾਮਦ ਕੀਤੇ ਮੋਟਰਸਾਈਕਲ ਤੇ ਸਕੂਟਰੀ)
1) ਮੋਟਰਸਾਈਕਲ ਪਲਸਰ ਨੰਬਰੀ ਪੀਬੀ08-ਸੀਯੂ-0450 ਰੰਗ ਕਾਲਾ, 2) ਮੋਟਰਸਾਈਕ ਸਪਲੈਡਰ ਨੰਬਰੀ ਪੀਬੀ-41-ਡੀ-4034 ਰੰਗ ਕਾਲਾ, 3) ਮੋਟਰਸਾਈਕਲ ਨੰਬਰੀ ਪੀਬੀ- 08-ਈ-6841 ਮਾਰਕਾ ਪਲਟੀਨਾ ਰੰਗ ਨੀਲਾ ਕਾਲਾ,
4) ਮੋਟਰਸਾਈਕਲ ਨੰਬਰੀ ਪੀਬੀ- 67-ਸੀ-6016 ਮਾਰਕਾ ਪਲਟੀਨਾ ਰੰਗ ਕਾਲਾ,
5) ਇੱਕ ਸਕੂਟਰੀ ਨੰਬਰੀ ਪੀਬੀ- 08-ਸੀਪੀ-8460 ਮਾਰਕਾ ਮੈਟਰੋ ਰੰਗ ਚਿੱਟਾ ਬਾਮਦ ਕੀਤੇ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਇਕ ਹੋਰ ਸਾਥੀ ਦਾ ਪਤਾ ਦੱਸਿਆ ਜਿਸ ਦਾ ਨਾਂ ਰਾਜਨਪ੍ਰੀਤ ਸਿੰਘ ਉਰਫ ਰਾਜਨ ਵਾਸੀ ਮਾਹਿਰ ਜਵਾਲਾ ਹੈ ਨੂੰ ਵੀ ਉਕਤ ਮਾਮਲੇ ਚ ਗ੍ਰਿਫ਼ਤਾਰ ਕੀਤਾ ਗਿਆ ਹੈ ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅਦਾਲਤ ਕੋਲੋਂ ਰਿਮਾਂਡ ਹਾਸਿਲ ਕਰਕੇ ਹੋਰ ਵੀ ਬਰਾਮਦਗੀ ਕੀਤੀ ਜਾਵੇਗੀ ਮੁਲਜ਼ਮਾਂ ਉੱਤੇ ਹੋਰ ਵੀ ਕਈ ਮੁਕੱਦਮੇ ਦਰਜ ਹਨ। ਜਿਨ੍ਹਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।



