Punjab

50 ਲੱਖ ਰੁਪਏ ਡਰੱਗ ਮਨੀ 1,600, ਗ੍ਰਾਮ ਹੈਰੋਇਨ, 580, ਗ੍ਰਾਮ ਅਫੀਮ,’ਤੇ 560, ਗ੍ਰਾਮ ਸੋਨਾ, ਬਰਾਮਦ ਔਰਤ ਸਣੇ 3 ਗ੍ਰਿਫਤਾਰ

ਹੁਸ਼ਿਆਰਪੁਰ ਪੁਲੀਸ ਨੂੰ ਨਸ਼ਿਆਂ ਖ਼ਿਲਾਫ਼ ਕੀਤੀ ਵੱਡੀ ਕਾਰਵਾਈ,
ਜਲੰਧਰ/ਹੁਸ਼ਿਆਰਪੁਰ (ਗਲੋਬਲ ਅਾਜਤੱਕ, ਅਮਰਜੀਤ ਸਿੰਘ ਲਵਲਾ)
ਡੀਜੀਪੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਅਤੇ ਸਮੱਗਲਰਾਂ ਖਿਲਾਫ ਵੱਡੀ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ 1 ਔਰਤ ‘ਤੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ 1 ਕਿੱਲੋ 600, ਗ੍ਰਾਮ ਹੀਰੋਇਨ, 580 ਗ੍ਰਾਮ ਅਫ਼ੀਮ, 560, ਗਰਾਮ ਸੋਨਾ, ‘ਤੇ 50 ਲੱਖ ਰੁਪਏ ਦੇ ਕਰੀਬ ਡਰੱਗ ਮਨੀ ‘ਤੇ 1 ਕਾਰ ਬਰਾਮਦ ਕੀਤੀ। ਸਥਾਨਕ ਪੁਲੀਸ ਲਾਈਨ ਵਿਖੇ ਇਹ ਖੁਲਾਸਾ ਕਰਦਿਆਂ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ, ਕਿ ਆਈਜੀ ਜਲੰਧਰ ਰੇਂਜ ਕੋਸਤਭ ਸ਼ਰਮਾ ਦੀ ਅਗਵਾਈ ‘ਚ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਤੇਜ਼ ਕੀਤੀ ਮੁਹਿੰਮ ਤਹਿਤ ਸਫ਼ਲਤਾ ਹਾਸਲ ਹੋਈ।
ਉਨ੍ਹਾਂ ਦੱਸਿਆ ਕਿ ਨਸ਼ਾ ਸਮਗਲਰਾਂ ‘ਚ ਸ਼ਾਮਲ ਦੋਸ਼ੀਆਂ ਦੀ ਪਛਾਣ ਪੁਸ਼ਪਿੰਦਰ ਸਿੰਘ ਉਰਫ਼ ਟਿੰਕੂ ਵਾਸੀ ਨਰਾਇਣ ਨਗਰ ਹੁਸ਼ਿਆਰਪੁਰ, ਅਮਿਤ ਚੌਧਰੀ ਵਾਸੀ ਮੁਹੱਲਾ ਬਸੀ ਖਵਾਜਾ ਹੁਸ਼ਿਆਰਪੁਰ, ‘ਤੇ ਜਗਰੂਪ ਕੌਰ ਵਾਸੀ ਗਰੀਨ ਐਵੀਨਿਊ ਨੇਡ਼ੇ ਸਰਸਵਤੀ ਕਾਲਜ ਥਾਣਾ ਜੰਡਿਆਲਾ ਅੰਮ੍ਰਿਤਸਰ ਵਜੋਂ ਹੋਈ, ਜਦਕਿ ਚੌਥਾ ਮੁਲਜ਼ਮ ਜਸਬੀਰ ਸਿੰਘ ਉਰਫ ਗੱਜੂ ਵਾਸੀ ਜੰਡਿਆਲਾ ਅੰਮ੍ਰਿਤਸਰ ਅਜੇ ਫ਼ਰਾਰ ਹੈ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੰਗਲਵਾਰ ਨੂੰ ਥਾਣਾ ਮਾਡਲ ਟਾਊਨ ਮੁਖੀ ਇੰਸਪੈਕਟਰ ਕਰਨੈਲ ਸਿੰਘ ਦੀ ਅਗਵਾਈ ‘ਚ ਐੱਸਆਈ ਦਲਵਿੰਦਰ ਸਿੰਘ, ‘ਤੇ ਪੁਲਿਸ ਪਾਰਟੀ ਵਲੋਂ ਟਾਂਡਾ ਚੌਕ ਨੇਡ਼ੇ ਸਪੈਸ਼ਲ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ ‘ਤੇ ਇਕ ਸ਼ਿਫਟ ਕਾਰ ਨੂੰ ਰੋਕਿਆ ਗਿਆ, ਜਿਸ ਵਿੱਚ 2 ਨੌਜਵਾਨ ਸਵਾਰ ਸਨ। ਪੁੱਛਗਿੱਛ ਦੌਰਾਨ ਪੁਲਿਸ ਪਾਰਟੀ ਵੱਲੋਂ ਪੁਸ਼ਪਿੰਦਰ ਸਿੰਘ ਉਰਫ਼ ਟਿੰਕੂ ਦੀ ਤਲਾਸ਼ੀ ਲੈਣ ਤੇ ਉਸ ਦੀ ਇੱਕ ਜੇਬ ਵਿਚੋਂ ਮੋਮੀ ਲਿਫਾਫੇ ਵਿੱਚ 45 ਗ੍ਰਾਮ ਹੈਰੋਇਨ, ਅਤੇ ਅਮਿਤ ਚੌਧਰੀ ਦੀ ਪੈਂਟ ਦੀ ਜੇਬ ਵਿਚੋਂ 25 ਗ੍ਰਾਮ ਹੈਰੋਇਨ, ਅਤੇ 50 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਥਾਣਾ ਮਾਡਲ ਟਾਊਨ ਵਿਖੇ ਐੱਨਡੀਪੀਸੀ ਐਕਟ ਦੀ ਧਾਰਾ 21, 29, 60/61/85 ਤਹਿਤ ਮਾਮਲਾ ਦਰਜ ਕਰਨ ਉਪਰੰਤ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਹੈਰੋਇਨ ਜਸਬੀਰ ਸਿੰਘ ਉਰਫ ਗੱਜੂ ਅਤੇ ਉਸਦੇ ਨਾਲ ਰਹਿੰਦੀ ਜਗਰੂਪ ਕੌਰ ਜੋ ਉਸਦੇ ਨਾਲ ਨਸ਼ਿਆਂ ਦੇ ਧੰਦੇ ਚ ਸ਼ਾਮਲ ਹੈ, ਕੋਲੋਂ ਲਿਆਂਦੀ ਹੈ।
ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਤੁਰੰਤ ਐਕਸ਼ਨ ਕਰਦਿਆਂ ਐਸਪੀ (ਡੀ) ਰਵਿੰਦਰਪਾਲ ਸਿੰਘ ਸੰਧੂ, ਦੀ ਅਗਵਾਈ ਵਿਚ ਡੀਐੱਸਪੀ (ਡੀ) ਰਾਕੇਸ਼ ਕੁਮਾਰ, ਇੰਸਪੈਕਟਰ ਕਰਨੈਲ ਸਿੰਘ, ਸੀਆਈਏ ਇੰਚਾਰਜ ਸ਼ਿਵ ਕੁਮਾਰ, ਨਾਰਕੋਟਿਕ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਸੁਰਜੀਤ ਸਿੰਘ, ‘ਤੇ ਮਹਿਲਾ ਸਬ ਇੰਸਪੈਕਟਰ ਜਸਬੀਰ ਕੌਰ, ‘ਤੇ ਆਧਾਰਤ ਟੀਮ ਬਣਾ ਕੇ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਰੇਡ ਦੌਰਾਨ ਜਸਬੀਰ ਸਿੰਘ ਉਰਫ ਗੱਜੂ ਮੌਕੇ ਤੋਂ ਫ਼ਰਾਰ ਹੋ ਗਿਆ। ਜਦਕਿ ਜਗਰੂਪ ਕੌਰ ਜੋ ਕਿ ਜਸਬੀਰ ਸਿੰਘ ਨਾਲ ਕਰੀਬ 2 ਸਾਲ ਤੋਂ ਰਹਿੰਦੀ ਸੀ। ਅਤੇ ਨਸ਼ਾ ਸਪਲਾਈ ਕਰਨ ਲਈ ਉਸ ਦੇ ਨਾਲ ਜਾਂਦੀ ਸੀ, ਨੂੰ ਗ੍ਰਿਫਤਾਰ ਕਰ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਜਗਰੂਪ ਕੌਰ ਕੋਲੋਂ 100 ਗ੍ਰਾਮ ਹੈਰੋਇਨ, ਬਰਾਮਦ ਕਰਨ ਉਪਰੰਤ ਘਰ ਦੀ ਤਲਾਸ਼ੀ ਦੌਰਾਨ 1ਕਿੱਲੋ 480 ਗ੍ਰਾਮ ਹੈਰੋਇਨ, 580, ਗ੍ਰਾਮ ਅਫੀਮ, 560, ਗ੍ਰਾਮ ਸੋਨਾ ਅਤੇ 49 ਲੱਖ 48 ਹਜ਼ਾਰ 700, ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਸ਼ਾ ਵੇਚ ਕੇ ਬਣਾਈ ਗਈ ਪ੍ਰਾਪਰਟੀ ਜ਼ਬਤ ਕਰਨ ਲਈ ਧਾਰਾ 68 ਐਫ ਤਹਿਤ ਕਾਰਵਾਈ
ਅਮਲ ਵਿਚ ਲਿਆਂਦੀ ਜਾ ਰਹੀ ਹੈ। ਅਤੇ ਪੁਲੀਸ ਵੱਲੋਂ ਜਸਬੀਰ ਸਿੰਘ ਦੀ ਭਾਲ ਜਾਰੀ ਹੈ। ਨਸ਼ਿਆਂ ਅਤੇ ਸਮੱਗਲਿੰਗ ਵਿਚ ਸ਼ਾਮਲ ਅਨਸਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਜੋ ਵੀ ਕੋਈ ਇਸ ਧੰਦੇ ਵਿਚ ਸ਼ਾਮਲ ਪਾਇਆ ਜਾਵੇਗਾ, ਉਸ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁੱਜੂ ਖ਼ਿਲਾਫ਼ ਪਹਿਲਾਂ ਵੀ ਹੁਸ਼ਿਆਰਪੁਰ ‘ਤੇ ਮੁਹਾਲੀ ਵਿੱਚ ਐੱਨਡੀਪੀਐਸ ਐਕਟ ਤਹਿਤ 2 ਮਾਮਲੇ ਜਦਕਿ ਪੁਸ਼ਪਿੰਦਰ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਪਹਿਲਾਂ ਵੀ 5 ਮਾਮਲੇ ਦਰਜ ਹਨ।
ਜ਼ਿਲ੍ਹਾ ਪੁਲੀਸ ਵੱਲੋਂ ਹੁਣ ਤਕ ਨਸ਼ਿਆਂ ਦੇ ਮਾਮਲੇ ਵਿੱਚ 189 ਕੇਸ ਦਰਜ, 234 ਗ੍ਰਿਫ਼ਤਾਰ, ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 1 ਜਨਵਰੀ 2021 ਤੋਂ ਹੁਣ ਤੱਕ 189 ਮਾਮਲੇ ਦਰਜ ਕਰਕੇ 234 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ 9 ਕਿਲੋ 495 ਗ੍ਰਾਮ ਹੈਰੋਇਨ, 4ਕਿੱਲੋ 230 ਗ੍ਰਾਮ ਅਫੀਮ, 583 ਕਿੱਲੋ 500 ਗ੍ਰਾਮ ਚੂਰਾ ਪੋਸਤ, 4 ਕਿਲੋ 318 ਗ੍ਰਾਮ ਨਸ਼ੀਲਾ ਪਾਊਡਰ 1 ਕਿੱਲੋ 380 ਗ੍ਰਾਮ ਚਰਸ, 25 ਗ੍ਰਾਮ ਸਮੈਕ, 5 ਕਿੱਲੋ ਗਾਂਜਾ, 105514 ਕੈਪਸੂਲ ਅਤੇ 52 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!