CrimeJalandharPolice actionPunjab

500 ਗ੍ਰਾਮ ਹੈਰੋਇਨ ਸਮੇਤ 1 ਨਸ਼ਾ ਤਸਕਰ ‘ਤੇ ਚੋਰੀਸ਼ੁਦਾ ਰਿਵਾਲਵਰ, 1 ਕਿੱਲੋ ਚਾਂਦੀ ‘ਤੇ 2 ਐਲਈਡੀ ਸਮੇਤ ਦੋਸ਼ੀ ਕਾਬੂ

500 ਗ੍ਰਾਮ ਹੈਰੋਇਨ ‘ਤੇ ਚੋਰੀਸ਼ੁਦਾ ਰਿਵਾਲਵਰ, 1 ਕਿੱਲੋ ਚਾਂਦੀ ਅਤੇ 2 ਐਲਈਡੀ ਸਮੇਤ ਦੋਸ਼ੀ ਕਾਬੂ
ਜਲੰਧਰ ਗਲੋਬਲ ਆਜਤੱਕ
ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਆਈਪੀਐੱਸ, ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜਸਕਿਰਨਜੀਤ ਸਿੰਘ ਤੇਜਾ, ਪੀਪੀਐਸ, ਡੀਸੀਪੀ-ਇਨਵੈਸਟੀਗੇਸ਼ਨ, ਦੀ ਅਗਵਾਈ ਹੇਠ ਕੰਵਲਪ੍ਰੀਤ ਸਿੰਘ ਚਾਹਲ, ਪੀਪੀਐਸ, ਏਡੀਸੀਪੀ-ਇਨਵੈਸਟੀਗੇਸ਼ਨ, ਪਰਮਜੀਤ ਸਿੰਘ, ਪੀਪੀਐਸ, ਏਐਲ-ਡਿਟੈਕਟਿਵ ਅਤੇ ਇੰਚਾਰਜ ਸੀਆਈਏ ਸਟਾਫ ਜਲੰਧਰ ਐਸਆਈ ਅਸ਼ੋਕ ਕੁਮਾਰ ਦੀ ਨਿਗਰਾਨੀ ‘ਚ ਐਸਆਈ ਸੁਖਰਾਜ ਸਿੰਘ, ਸੀਆਈਏ ਸਟਾਫ ਜਲੰਧਰ ਦੀ ਪੁਲਿਸ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਪਾਰਸ਼ਦੀਪ ਸਿੰਘ ਊਰਫ ਪਾਰਸ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਬੱਲਪੁਰੀਆ ਥਾਣਾ ਸਦਰ ਬਾਟਾਲਾ, ਗੁਰਦਾਸਪੁਰ ਕੋਲੋਂ 500 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 27.09.2022 ਨੂੰ ਸੀਆਈਏ ਸਟਾਫ ਜਲੰਧਰ ਦੇ ਸਬ ਇੰਸਪੈਕਟਰ ਸੁਖਰਾਜ ਸਿੰਘ ਸਮੇਤ ਪੁਲਿਸ ਟੀਮ ਬ੍ਰਾਏ ਗਸ਼ਤ-ਬਾ-ਚੈਕਿੰਗ ਭੈੜੇ ਪੁਰਸ਼ਾ ਟਰਾਂਸਪੋਰਟ ਨਗਰ ਮੌਜੂਦ ਸੀ ਕਿ ਵੇਰਕਾ ਮਿਲਕ ਪਲਾਂਟ ਸਾਈਡ ਵੱਲ ਲਿੰਕ ਰੋਡ ‘ਤੇ ਇੱਕ ਮੋਨਾ ਨੋਜਵਾਨ ਆਪਣੇ ਮੋਢਿਆ ‘ਤੇ ਨੀਲੇ ਰੰਗ ਦਾ ਕਿੱਟ ਬੈਗ ਲੈ ਕੇ, ਪੈਦਲ ਆਉਂਦਾ ਦਿਖਾਈ ਦਿੱਤਾ ਜੋ ਸਾਹਮਣੇ ਖੜੀ ਪੁਲਿਸ ਪਾਰਟੀ ਦੇਖ ਕੇ ਘਬਰਾ ਕੇ ਪਿੱਛੇ ਵੱਲ ਨੂੰ ਮੁੜ ਪਿਆ, ਜਿਸ ਨੂੰ ਪੁਲਿਸ ਟੀਮ ਨੇ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਪਾਰਸਦੀਪ ਸਿੰਘ ਊਰਫ ਪਾਰਸ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਬੱਲਪੁਰੀਆ ਥਾਣਾ ਸਦਰ ਬਾਟਾਲਾ, ਗੁਰਦਾਸਪੁਰ ਦੱਸਿਆ।
ਪਾਰਸਦੀਪ ਸਿੰਘ ਉਰਫ ਪਾਰਸ ਦੀ ਤਲਾਸ਼ੀ ਗਜ਼ਟਡ ਅਫਸਰ ਮੋਹਿਤ ਸਿੰਗਲਾ ਪੀਪੀਐੱਸ, ਏਸੀਪੀ-ਉੱਤਰੀ ਜਲੰਧਰ ਦੀ ਹਾਜਰੀ ਵਿੱਚ ਕਰਨ ‘ਤੇ ਉਸ ਕੋਲੋਂ 500 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਵਿਰੁੱਧ ਮੁੱਕਦਮਾ ਨੰ. 237 ਮਿਤੀ 27.09.22 ਅ/ਧ 21/61/85 ਐੱਨਡੀਪੀਐੱਸ ਐਕਟ ਤਹਿਤ ਥਾਣਾ ਡਵੀਜ਼ਨ ਨੰ. 8 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।
ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਨਸ਼ਾ ਤਸਕਰਾਂ ਦੀ ਸਪਲਾਈ ਚੇਨ ਨੂੰ ਤੋੜਿਆ ਜਾਵੇਗਾ ।
ਇਸੇ ਤਰਾਂ ਗੁਰਸ਼ਰਨ ਸਿੰਘ ਸੰਧੂ ਆਈਪੀਐੱਸ ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਸਕਿਰਨਜੀਤ ਸਿੰਘ ਤੇਜਾ ਪੀਪੀਐਸ, ਡੀਸੀਪੀ, ਇਨਵੈਸਟੀਗੇਸ਼ਨ, ਕੰਵਲਪ੍ਰੀਤ ਸਿੰਘ ਚਾਹਲ, ਪੀਪੀਐਸ, ਏਡੀਸੀਪੀ, ਇਨਵੈਸਟੀਗੇਸ਼ਨ, ਅਤੇ ਪਰਮਜੀਤ ਸਿੰਘ ਪੀਪੀਐੱਸ, ਏਸੀਪੀ, ਇਨਵੈਸਟੀਗੇਸ਼ਨ (1) ਦੀ ਨਿਗਰਾਨੀ ਹੇਠ ਚੋਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਲੜੀ ਵਿੱਚ ਇੰਸਪੈਕਟਰ ਇੰਦਰਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕਸ ਸੈੱਲ ਕਮਿਸ਼ਨਰੇਟ ਜਲੰਧਰ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ 1 ਦੋਸ਼ੀ ਪਾਸੋਂ ਚੋਰੀਸ਼ੁਦਾ 1 ਰਿਵਾਲਵਰ 32 ਬੋਰ, ਜਰਮਨੀ ਦਾ ਬਣਿਆ ਹੋਇਆ, (Made in Germany) ਅਤੇ 1 ਕਿੱਲੋ ਚਾਂਦੀ (2 ਇਟਾਂ) ਅਤੇ 2 ਐਲਈਡੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਮਿਤੀ 27.09.2022 ਨੂੰ ਐਂਟੀ ਨਾਰਕੋਟਿਕ ਸੈੱਲ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਦੇ ਇੰਚਾਰਜ ਸ/ਥ, ਗੁਰਚਰਨ ਸਿੰਘ ਸਮੇਤ ਸਾਥੀ ਕ੍ਰਮਚਾਰੀਆਂ ਪਹਿਲਾਂ ਦਰਜ ਹੋਏ ਮੁਕੱਦਮਾ ਨੰਬਰ 281 ਮਿਤੀ 8.9.2020 ਅ/ਧ 454, 457, 380 ਆਈਪੀਸੀ ਵਾਧਾ ਜੁਰਮ 411 ਪੀ ਸੀ ਥਾਣਾ ਡਵੀਜਨ 6 ਜਲੰਧਰ ਦੇ ਦੋਸ਼ੀ ਦੀ ਭਾਲ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮਾਡਲ ਟਾਊਨ ਏਰੀਆ ਜਲੰਧਰ ਮੌਜੂਦ ਸੀ ਕਿ ਖਾਸ ਦੇਸ਼ ਭਗਤ ਦੀ ਇਤਲਾਹ ਤੇ ਪੁਲਿਸ ਟੀਮ ਵੱਲੋਂ ਉਕਤ ਮੁਕੱਦਮੇ ਵਿੱਚ ਲੋੜੀਂਦੇ ਦੋਸ਼ੀ ਕਮਲਜੀਤ ਉਰਫ ਗਿੱਠਾ ਪੁੱਤਰ ਅਨਿਲ ਕੁਮਾਰ ਵਾਸੀ ਹਾਲ ਕਿਰਾਏਦਾਰ ਨਿਊ ਅਮਨ ਨਗਰ ਮਾਡਲ ਹਾਊਸ ਜਲੰਧਰ ਨੂੰ ਡੇਰੀਆਂ ਚੋਂਕ ਮਾਡਲ ਟਾਊਨ ਜਲੰਧਰ ਤੋਂ ਕਾਬੂ ਕਰਕੇ ਉਸ ਪਾਸੋ ਚੋਰੀਸ਼ੁਦਾ ਇਕ ਰਿਵਾਲਵਰ 32 ਬੋਰ, ਜਰਮਨ ਦਾ ਬਣਿਆ ਹੋਇਆ, (Made in Germany) ਅਤੇ 1 ਕਿੱਲੋ ਚਾਂਦੀ (2 ਇਟਾਂ) ਅਤੇ 2 ਐਲਈਡੀ ਬ੍ਰਾਮਦਗੀ ਕਰਨ ਉਪਰੰਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਦੋਸ਼ੀ ਦੇ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਹਨ।

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!