
505 ਗ੍ਰਾਮ ਹੈਰੋਇਨ ਸਮੇਤ ਇੱਕ ਕੀਨੀਆ ਨੈਸ਼ਨਲ ਔਰਤ ‘ਤੇ ਇੱਕ ਵਿਅਕਤੀ ਨਵੀ ਦਿੱਲੀ ਗ੍ਰਿਫਤਾਰ
ਥਾਣਾ ਸ਼ਾਹਕੋਟ ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਨਵੀਨ ਸਿੰਗਲਾ, ਆਈਪੀਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਮਨਪ੍ਰੀਤ ਸਿੰਘ ਢਿੱਲੋਂ, ਪੀਪੀਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਦਵਿੰਦਰ ਸਿੰਘ ਘੁੰਮਣ, ਪੀਪੀਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਮਾੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸਬ-ਇੰਸ, ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ ਇੱਕ ਕੀਨੀਆ ਨੈਸ਼ਨਲ ਔਰਤ ਅਤੇ ਇੱਕ ਵਿਅਕਤੀ ਨੂੰ ਗੱਡੀ ਨੰਬਰ HR-55-AG-1940 ਮਾਰਕਾ ਸਵਿੱਫਟ ਡਿਜਾਇਰ ਦੇ ਨਾਲ ਕਾਬੂ ਕਰਕੇ 55 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵੀਨ ਸਿੰਗਲਾ, ਆਈਪੀਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਨੇ ਦੱਸਿਆ ਕਿ ਮਿਤੀ 16.05.2021 ਨੂੰ ਐਸਆਈ ਬਲਕਾਰ ਸਿੰਘ, ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਨਜਦੀਕ ਐਸਡੀਐਮ ਦਫਤਰ ਸ਼ਾਹਕੋਟ ਨਾਕਾ ਬੰਦੀ ਦੌਰਾਨ ਇੱਕ ਕਾਰ ਸਵਿੱਫਟ ਡਿਜਾਇਰ ਨੰਬਰ HR-55- AG-1940 ਨੂੰ ਚੈਕਿੰਗ ਲਈ ਰੋਕਿਆ।
ਜਿਸ ਨੂੰ ਇੱਕ ਮੋਨਾ ਆਦਮੀ ਚਲਾ ਰਿਹਾ ਸੀ। ‘ਤੇ ਪਿਛਲੀ ਸੀਟ ‘ਤੇ ਇੱਕ ਔਰਤ ਆਪਣੇ ਪਾਸ ਕਾਲੇ ਰੰਗ ਦਾ ਹੈਡ ਬੈਗ ਫੜ ਕੇ ਬੈਠੀ ਸੀ। ਜਿਹਨਾਂ ਨੂੰ ਨਾਮ ਪਤਾ ਪੁੱਛਿਆ ਤਾਂ ਕਾਰ ਚਾਲਕ ਨੇ ਆਪਣਾ ਨਾਮ ਸ਼ੰਮੀ ਕਪੂਰ (ਉਮਰ 38 ਸਾਲ) ਪੁੱਤਰ ਹੰਸ ਰਾਜ ਕਪੂਰ ਵਾਸੀ 194-ਏ ਸੀ-ਬਲਾਕ ਜੈ ਵਿਹਾਰ ਫੇਸ, ਨਜ਼ਫਗੜ ਸਾਊਥ ਦਿੱਲੀ ‘ਤੇ ਔਰਤ ਨੇ ਆਪਣਾ ਨਾਮ ਇਲਜਾਬੈਥ ਮੋਟੋ ਉਰਫ ਜ (ਉਮਰ 35 ਸਾਲ) ਪੁੱਤਰੀ ਮੈਰੀ ਵਾਸੀ ਫੇਸ 2 ਡਨਡੋਰਾ ਨੇਰੋਬੀ ਕੀਨੀਆ ਹਾਲ ਵਾਸੀ ਮੋਹਨ ਗਾਰਡਨ ਐਚ ਬਲਾਕ ਉੱਤਮ ਨਗਰ ਥਾਣਾ ਉੱਤਮ ਨਗਰ ਨਵੀ ਦਿੱਲੀ ਦੱਸਿਆ। ਜਿਸ ‘ਤੇ ਔਰਤ ਇਲਜਾਬੈਥ ਮੋਟੋ ਉਰਫ ਇੱਜ ਦੇ ਬੈਗ ਦੀ ਤਲਾਸ਼ੀ ਕਰਨ ‘ਤੇ ਬੈਗ ਵਿੱਚੋ 500 ਗ੍ਰਾਮ ਹੈਰੋਇਨ ਅਤੇ ਕਾਰ ਚਾਲਕ ਸ਼ੰਮੀ ਕਪੂਰ ਦੀ ਤਲਾਸ਼ੀ ਕਰਨ ‘ਤੇ ਇਸ ਦੀ ਕਮੀਜ ਦੀ ਜੇਬ ਵਿੱਚੋਂ (95 ਗ੍ਰਾਮ) ਹੈਰੋਇਨ ਬ੍ਰਾਮਦ ਹੋਈ। ਜਿਸ ‘ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 90 ਮਿਤੀ 16-05-2021 ਅ/ਧ 21- ਸੀ 61-85- ਐਨਡੀਪੀਸੀ ਐਕਟ ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ, ‘ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜੋ ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛ- ਗਿੱਛ ਕੀਤੀ ਜਾ ਰਹੀ ਹੈ। ਇਹਨਾਂ ਪਾਸੋ ਨਸ਼ੇ ਦੀ ਸਮੱਗਲਿੰਗ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਅਹਿਮ ਸੁਰਾਗ ਲੱਗਣ ਦੀ ਆਸ ਹੈ।
◼ ਬਾਮਦਗੀ :
1- 505 ਗ੍ਰਾਮ ਹੈਰੋਇਨ
2- ਕਾਰ ਸਵਿੱਫਟ ਡਿਜਾਇਰ ਨੰਬਰ HR-55-AG-1940



