Punjab

6 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਨੈਨਾ ਪ੍ਰੀਮੀਅਮ ਵਿਸਕੀ ਬਰਾਮਦ ਦੋਸ਼ੀ ਫਰਾਰ

ਚੰਡੀਗੜ੍ਹ ਤੋਂ ਸਸਤੀ ਨਜਾਇਜ਼ ਸ਼ਰਾਬ ਲਿਆ ਕੇ ਆਪਣੇ ਘਰ ਵਿੱਚ ਰੱਖ ਕੇ ਵੇਚਦਾ ਸੀ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਜਲੰਧਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਆਈਪੀਐਸ, ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅਸਰਾਂ ਨੂੰ ਫੜਨ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਗੁਰਮੀਤ ਸਿੰਘ, ਪੀਪੀਐਸ, ਡੀਸੀਪੀ ਇਨਵੈਸਟੀਗੇਸ਼ਨ, ਅਸ਼ਵਨੀ ਕੁਮਾਰ, ਪੀਪੀਐਸ, ਏਡੀਸੀਪੀ-2 ਜਲੰਧਰ, ਮੇਜਰ ਸਿੰਘ, ਪੀਪੀਐਸ, ਏਸੀਪੀ, ਸਬ-ਡਵੀਜ਼ਨ ਕੈਂਟ ਜਲੰਧਰ ‘ਤੇ ਇੰਸਪੈਕਟਰ ਅਜਾਇਬ ਸਿੰਘ, ਮੁੱਖ ਅਫਸਰ ਥਾਣਾ ਕੈਂਟ ਜਲੰਧਰ ਦੀ ਨਿਗਰਾਨੀ ਹੇਠ ਐਸਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਖਾ ਚੈਕਿੰਗ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪੀਏਪੀ ਚੌਕ ਮੌਜੂਦ ਸੀ, ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਸ਼ੋਕ ਕੁਮਾਰ ਵਾਸੀ ਭੂਰ ਮੰਡੀ ਕੈਂਟ ਜਲੰਧਰ ਜੋ ਚੰਡੀਗੜ੍ਹ ਤੋਂ ਨਜਾਇਜ਼ ਸ਼ਰਾਬ ਆਪਣੇ ਘਰ ਵਿੱਚ ਰੱਖ ਕੇ ਵੇਚਦਾ ਹੈ ।
ਇਸ ਵਕਤ ਆਪਣੇ ਘਰ ਦੀ ਗਲੀ ਵਿੱਚ ਭਾਰੀ ਮਾਤਰਾ ਵਿੱਚ ਬੋਰੇ ਵਿੱਚ ਸ਼ਰਾਬ ਪਾ ਕੇ ਗ੍ਰਾਹਕ ਨੂੰ ਵੇਚਣ ਲਈ ਉਡੀਕ ਕਰ ਰਿਹਾ ਹੈ। ਪੁਲਿਸ ਪਾਰਟੀ ਵੱਲੋਂ ਰੇਡ ਕਰਨ ‘ਤੇ ਪੁਲਿਸ ਪਾਰਟੀ ਨੂੰ ਦੂਰੋਂ ਦੇਖ ਕੇ ਅਸ਼ੋਕ ਕੁਮਾਰ ਵੱਲੋਂ ਆਪਣੇ ਹੱਥ ਵਿੱਚ ਫੜੇ ਬੋਰੇ ਨੂੰ ਉਥੇ ਹੀ ਛੱਡ ਕੇ ਮੌਕਾ ਤੋਂ ਦੌੜ ਗਿਆ। ਜਿਸ ਦਾ ਪੁਲਿਸ ਪਾਰਟੀ ਵੱਲੋਂ ਪਿੱਛਾ ਕੀਤਾ ਗਿਆ, ਪਰ ਉਹ ਮੌਕਾ ‘ਤੇ ਕਾਬੂ ਨਹੀਂ ਆ ਸਕਿਆ । ਬੋਰਾ ਨੂੰ ਖੋਲ ਕੇ ਚੈਕ ਕੀਤਾ ਤਾਂ ਉਸ ਵਿੱਚੋਂ 6 ਪੇਟੀਆਂ ਸ਼ਰਾਬ ਮਾਰਕਾ ਨੈਨਾ ਪ੍ਰੀਮੀਅਮ ਵਿਸਕੀ ਹਰੇਕ ਵਜਨੀ 750 ਐਮਐਲ ਜਿਸ ‘ਤੇ ਲਿਖਿਆ ਹੋਇਆ ਕਿ ਸੇਲ ਫਾਰ ਚੰਡੀਗਡ਼੍ਹ।
ਜਿਸ ਤੇ ਮੁਕੱਦਮਾ ਨੰਬਰ 59 ਮਿਤੀ 30.05.2021 ਅ/ਧ 61, 78 ( 2 ) ਐਕਸਾਈਜ਼ ਐਕਟ, 420, ਆਈਪੀਸੀ ਥਾਣਾ ਕੈਂਟ ਜਲੰਧਰ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ। ਦੋਸ਼ੀ ਦੇ ਘਰ ਰੇਡ ਕੀਤਾ ਪਰ ਊਹ ਘਰ ਤੋਂ ਭੱਜਿਆ ਹੋਇਆ ਹੈ। ਐਸਆਈ ਨੇ ਕਿਹਾ ਕਿ ਮੁਜਰਿਮ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ,’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੋਸ਼ੀ ਦਾ ਵੇਰਵਾ–
1. ਅਸ਼ੋਕ ਕੁਮਾਰ ਵਾਸੀ ਭੂਰ ਮੰਡੀ ਜਲੰਧਰ ਬਾਮਦਗੀ 6 ਪੇਟੀਆਂ ਸ਼ਰਾਬ ਮਾਰਕਾ ਨੈਨਾ ਪ੍ਰੀਮੀਅਮ ਵਿਸਕੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!