
68 ਕਿੱਲੋ ਚੂਰਾ-ਪੋਸਤ ਸਮੇਤ 3 ਕਾਬੂ
ਹਿਮਾਚਲ ਤੋਂ ਲਿਆ ਕੇ ਦੁੱਗਣੇ ਭਾਅ ‘ਤੇ ਚੂਰਾ-ਪੋਸਤ ਕਰਦੇ ਸੀ ਸਪਲਾਈ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਲਵਲਾ)
ਸੀਆਈਏ ਸਟਾਫ ਦਿਹਾਤੀ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਗੱਡੀ ਚੂਰਾ-ਪੋਸਤ ਲਿਆ ਕੇ ਆ ਰਹੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 40 ਕਿਲੋ ਚੂਰਾ-ਪੋਸਤ ਬਰਾਮਦ ਕੀਤਾ, ‘ਤੇ ਇਕ ਢਾਬੇ ਦੇ ਬਾਹਰ ਖਡ਼੍ਹੀ ਹੌਂਡਾ ਸਿਟੀ ਗੱਡੀ ਚੋਂ 20 ਕਿਲੋ ਚੂਰਾ ਪੋਸਤ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕੋਲੋਂ ਚੂਰਾਪੋਸਤ ਖ਼ਰੀਦਣ ਵਾਲੇ ਇਕ ਨੌਜਵਾਨ ਨੂੰ ਵੀ ਕਾਬੂ ਕਰਕੇ, ਉਸ ਕੋਲੋਂ 8 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ। ਇਸ ਸਬੰਧੀ ਐੱਸਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਪਰੋਕਤ ਸਮੱਗਲਰਾਂ ਦੀ ਪਛਾਣ ਗੱਡੀ ‘ਚ ਸਵਾਰ ਮਲਕੀਤ ਸਿੰਘ, ਵਾਸੀ ਪਿੰਡ ਤਲਵੰਡੀ ਬੂਟੀਆਂ ਸ਼ਾਹਕੋਟ ‘ਤੇ ਸਾਹਿਲ ਸਿੰਘ, ਵਾਸੀ ਕਠੂਆ ਜੰਮੂ ਕਸ਼ਮੀਰ ਵਜੋਂ ਹੋਈ ਹੈ, ਪੁੱਛਗਿੱਛ ਦੌਰਾਨ ਮਲਕੀਅਤ ਸਿੰਘ, ਨੇ ਦੱਸਿਆ ਕਿ ਉਸ ਦੀ ਹੌਂਡਾ ਸਿਟੀ ਗੱਡੀ ਆਦਮਪੁਰ ਦੇ ਰਾਇਲ ਢਾਬਾ ਦੇ ਬਾਹਰ ਖਡ਼੍ਹੀ ਹੈ, ਜਿਸ ‘ਚ ਹੋਰ ਵੀ ਚੂਰਾ-ਪੋਸਤ ਹੈ। ਜਿਸ ਤੇ ਪੁਲਿਸ ਪਾਰਟੀ ਨੂੰ ਉਕਤ ਗੱਡੀ ਕਬਜ਼ੇ ‘ਚ ਲੈ ਕੇ ਉਸ ਚੋਂ 20 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਮਲਕੀਤ ਸਿੰਘ ਨੇ ਦੱਸਿਆ ਕਿ 6-7 ਦਿਨ ਪਹਿਲਾਂ ਉਸ ਨੇ 10 ਕਿਲੋ ਚੂਰਾ-ਪੋਸਤ ਅਰਸ਼ਦੀਪ ਸਿੰਘ ਵਾਸੀ ਕਾਕੜਾਂ ਕਲਾਂ ਸ਼ਾਹਕੋਟ ਨੂੰ ਵੇਚੇ ਸਨ। ਜਿਸ ਤੇ ਪੁਲਿਸ ਪਾਰਟੀ ਨੇ ਜਦ ਅਰਸ਼ਦੀਪ ਦੇ ਘਰ ਛਾਪੇਮਾਰੀ ਕੀਤੀ ਤਾਂ ਮੌਕੇ ‘ਤੇ ਹੀ 8 ਕਿਲੋ ਚੂਰਾ ਪੋਸਤ ਬਰਾਮਦ ਕੀਤਾ।
ਐਸਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਸਮੱਗਲਰਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।
🔸 *ਮਲਕੀਤ ਸਿੰਘ ਨੇ ਸਾਹਿਲ ਨੂੰ ਡਰਾਈਵਰ ਰੱਖਿਆ ਹੋਇਆ*
ਮੁੱਢਲੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ, ਕਿ ਮਲਕੀਤ ਸਿੰਘ ਨੇ ਆਪਣੀ ਬਲੈਰੋ ਗੱਡੀ ਚਲਾਉਣ ਲਈ ਸਾਹਿਲ ਸਿੰਘ ਨੂੰ ਡਰਾਈਵਰ ਰੱਖਿਆ ਹੋਇਆ ਹੈ, ਅਤੇ ਉਸ ਨੂੰ ਹਰ ਮਹੀਨੇ 10 ਹਜ਼ਾਰ ਰੁਪਏ ਤਨਖਾਹ ਦਿੰਦਾ ਹੈ। ਪੁੱਛਗਿੱਛ ‘ਚ ਇਹ ਵੀ ਪਤਾ ਲਗਾਇਆ ਹੈ, ਕਿ ਉਕਤ ਚੂਰਾ ਪੋਸਤ ਉਹ ਹਿਮਾਚਲ ਚੋਂ ਇਕ ਡਰਾਈਵਰ ਕੋਲੋਂ ਸਸਤੇ ਭਾਅ ‘ਤੇ ਲਿਆ ਕੇ ਪੰਜਾਬ ‘ਚ ਡਬਲ ਰੇਟਾਂ ‘ਤੇ ਵੇਚਦੇ ਹਨ।



