
*ਮਹੀਨੇ `ਚ ਇਕ ਹਫਤਾ ਕੀਤਾ ਜਾਵੇਗਾ ਟੀਕਾਕਰਨ—ਡਾ. ਰਣਜੀਤ ਸਿੰਘ ਘੋਤੜਾ*
ਜਲੰਧਰ *ਗਲੋਬਲ ਆਜਤੱਕ* (ਅਮਰਜੀਤ ਸਿੰਘ ਲਵਲਾ)
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਲੋਕਾਂ ਨੂੰ ਚੰਗੀ ਸੇਧ ਅਤੇ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਕਰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ ਇਸੇ ਤਹਿਤ ਹੁਣ ਸਿਹਤ ਵਿਭਾਗ ਵੱਲੋਂ ਮਿਸ਼ਨ ਇੰਦਰਧਨੁਸ਼-4.0 ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲ੍ਹੇ ‘ਚ ਇਸ ਮੁਹਿੰਮ ਦੀ ਸ਼ੁਰੂਆਤ 7 ਮਾਰਚ ਦਿਨ ਸੋਮਵਾਰ ਤੋਂ ਕੀਤੀ ਜਾਵੇਗੀ।
*ਡੱਬੀ ਕੀ ਹੈ ਮਿਸ਼ਨ ਇੰਦਰਧਨੁਸ਼-4.0 ਮੁਹਿੰਮ*
*ਮੁਹਿੰਮ ਨੂੰ ਸਫ਼ਲ ਬਣਾਉਣ ਲਈ 99 ਟੀਮਾਂ ਦਾ ਗਠਨ*
ਕਰੋਨਾ ਮਹਾਂਮਾਰੀ ਦੇ ਚੱਲਦੀਆਂ ਪਿੱਛਲੇ 2 ਸਾਲਾਂ ਦੌਰਾਨ ਕਈ ਔਰਤਾਂ ਅਤੇ ਬੱਚੇ ਰੂਟੀਨ ਇੰਮੂਨਾਈਜ਼ੇਸ਼ਨ ਤੋਂ ਕਿਸੇ ਕਾਰਨ ਵਾਂਝੇ ਰਹਿ ਗਏ ਸਨ, ਜਿਸ ਨੂੰ ਵੇਖਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਤੌਰ ‘ਤੇ 4.0 ਮਿਸ਼ਨ ਇੰਦਰਧਨੁਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਤਹਿਤ ਵਿਸ਼ੇਸ਼ ਕੈਂਪ ਲਗਾ ਕੇ ਸਿਹਤ ਵਿਭਾਗ ਦੀ ਟੀਮ ਵੱਲੋਂ 0 ਤੋਂ 2 ਸਾਲ ਦੇ ਬੱਚਿਆਂ ‘ਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾਵੇਗਾ। ਇਹ ਮੁਹਿੰਮ ਲਗਾਤਾਰ 3 ਮਹੀਨੇ ਚੱਲੇਗੀ, ਜਿਸ ਦੌਰਾਨ ਹਰ ਮਹੀਨੇ ਦੇ ਇਕ ਹਫਤਾ ਰੂਟੀਨ ਇੰਮਉਨਾਈਜ਼ੇਸ਼ਨ ਦੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਦੌਰਾਨ 99 ਟੀਮਾਂ ਵੱਲੋਂ 2129 ਬੱਚਿਆਂ ਅਤੇ 390 ਗਰਭਵਤੀ ਔਰਤਾਂ ਦੀ ਰੂਟੀਨ ਇੰਮਉਨਾਈਜ਼ੇਸ਼ਨ ਕੀਤੀ ਜਾਵੇਗੀ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਇਆ ਕਿ ਮਿਸ਼ਨ ਇੰਦਰਧਨੁਸ਼ ਮੁਹਿੰਮ ਤਹਿਤ ਜ਼ਿਲੇ ਅਧੀਨ ਆਉਂਦੇ ਸ਼ਹਿਰ ਅਤੇ ਪੇਂਡੂ ਸਬ-ਸੈਂਟਰਾਂ ‘ਤੇ ਵਿਸ਼ੇਸ਼ ਕੈਂਪ ਲਗਾ ਕੇ ਮਾਰੂ ਬਿਮਾਰੀਆਂ (ਪੋਲੀਓ, ਟੀਬੀ, ਰੂਬੇਲਾ, ਖ਼ਸਰਾ, ਘਲ ਘੋਟੂ, ਟੈਟਨਸ, ਨਮੂਨਿਆ, ਦਿਮਾਗੀ ਬੁਖਾਰ, ਕਾਲਾ ਪਿਲੀਆ ਆਦਿ) ਦਾ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਇਸ ਮੁਹਿੰਮ ਦਾ ਲਾਹਾ ਲੈ ਸੱਕਣ ਇਸ ਲਈ ਸਿਹਤ ਵਿਭਾਗ ਦੀ ਟੀਮ ਵੱਲੋਂ ਵਿਸ਼ੇਸ਼ ਕੈਂਪ ਲੱਗਾਉਣ ਤੋਂ ਪਹਿਲਾਂ ਧਾਰਮਿਕ ਥਾਵਾਂ ‘ਤੇ ਮੰਦਰਾਂ ਵਿੱਚ ਲਾਉਡਸਪੀਕਰਾਂ ਰਾਹੀਂ ਕੈਂਪ ਸੰਬੰਧੀ ਅਨਾਉਂਸਮੈਂਟ ਕਰਵਾਈ ਜਾਵੇਗੀ। ਗਰਭਵਤੀ ਔਰਤਾਂ ‘ਤੇ 0 ਤੋਂ 2 ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਕੀਤਾ ਜਾਵੇ ਇਸ ਲਈ ਆਸ਼ਾ ਵਰਕਰਾਂ ਰਾਂਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਲੋਕ ਆਪਣੇ ਨੇੜਲੇ ਸਿਹਤ ਕੇਂਦਰ, ਸਬ-ਸੈਂਟਰ ਜਾਂ ਡਿੰਸਪੈਂਸਰੀ ਵਿਖੇ ਜਾ ਸਕਦੇ ਹਨ।



