Punjab

7 ਸਾਲਾਂ ਤੋਂ ਐੱਨਐੱਸਕਿਊਐੱਫ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਪੂਰੀ ਤਨਦੇਹੀ ਨਾਲ ਕਰਦੇ ਕੰਮ

ਸਰਕਾਰ ਵੱਲੋਂ ਰੱਖੀਆਂ ਗਈਆਂ ਕੰਪਨੀਆਂ ਦੇ ਤਾਨਾਸ਼ਾਹ ਵਤੀਰੇ
ਜਲੰਧਰ (ਅਮਰਜੀਤ ਸਿੰਘ ਲਵਲਾ)
ਐੱਨਐੱਸਕਿਊਐੱਫ ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਵੇਲ ਸਿੰਘ ਸੰਧੂ ਨੇ ਪ੍ਰੈੱਸ ਬਿਆਨ ਵਿੱਚ ਦੱਸਿਆ। ਕਿ ਪਿਛਲੇ ਲਗਾਤਾਰ 7 ਸਾਲਾਂ ਤੋਂ ਐੱਨਐੱਸਕਿਊਐੱਫ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਦੇ ਆ ਰਹੇ ਹਨ। ਪਰ ਇਨ੍ਹਾਂ 7 ਸਾਲਾਂ ਵਿੱਚ ਸਰਕਾਰ ਵੱਲੋਂ ਰੱਖੀਆਂ ਗਈਆਂ ਕੰਪਨੀਆਂ ਦੇ ਤਾਨਾਸ਼ਾਹ ਵਤੀਰੇ ਦਾ ਸ਼ਿਕਾਰ ਹੋ ਰਹੀਆਂ ਹੋ ਰਹੇ ਹਨ। ਜਿਸ ਦੇ ਅੱਜ ਇਕ ਹੋਰ ਉਦਾਹਰਣ ਸਾਹਮਣੇ ਆਈ ਹੈ, ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਰਮਦੀ, ਜ਼ਿਲ੍ਹਾ ਕਪੂਰਥਲਾ ਵਿੱਚ ਸਾਲ 2017 ਤੋਂ ਸੇਵਾ ਨਿਭਾ ਰਹੀ ਮੈਡਮ ਪ੍ਰੀਤੀ ਸੈਣੀ ਜੋ ਕਿ ਪਿਛਲੇ 6 ਮਹੀਨਿਆਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜ ਰਹੇ ਹਨ। ਅਤੇ ਭਾਰਤ ਦੇ ਏਮਜ਼ ਹਸਪਤਾਲ ਵਿਚੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਸਮੇਂ ਦੌਰਾਨ ਮੈਡਮ ਪ੍ਰੀਤੀ ਸੈਣੀ ਛੁੱਟੀ ਤੇ ਸਨ। ਪਰ ਅੱਜਕੱਲ੍ਹ ਸਰਕਾਰ ਵੱਲੋਂ ਰੱਖੀ ਗਈ ਬ੍ਰਿਟੀ ਪ੍ਰੈਸੋਖਸ਼ਮ ਕੰਪਨੀ ਵੱਲੋਂ ਉਨ੍ਹਾਂ ਨੂੰ 11.40 ਮਿੰਟ ਤੇ ਨੌਕਰੀ ਤੋਂ ਕੱਢੇ ਜਾਣ ਲਈ ਇਕ ਲੈਟਰ ਭੇਜਿਆ ਜਾਂਦਾ ਹੈ। ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ, ਉਪ ਪ੍ਰਧਾਨ ਅੰਕੁਰ ਪਾਰੁਲ, ਪ੍ਰਿਆ, ਹਰਪ੍ਰੀਤ ਕੌਰ, ਬਲਜੀਤ ਕੌਰ, ਜਯੋਤੀ, ਜਸਕੀਰਤ ,ਰਜਨੀ, ਅਤੇ ਹੋਰ ਐੱਨਐਸਕਿਊਆਫ ਫਾਰ ਐਜੂਕੇਸ਼ਨ ਦੇ ਅਧਿਆਪਕ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!