
ਦੇਸ਼ ਦੀ ਆਜਾਦੀ ਲਈ ਸ਼ਹੀਦਾਂ ਵਲੋਂ ਦਿੱਤੀਆ ਕੁਰਬਾਨੀਆਂ ਨੂੰ ਵੀ ਯਾਦ ਕੀਤਾ
ਜਲੰਧਰ (ਅਮਰਜੀਤ ਸਿੰਘ ਲਵਲਾ) ਦਫਤਰ ਸਿਵਲ ਸਰਜਨ ਜਲੰਧਰ ਵਿਖੇ 15 ਅਗਸਤ ਨੂੰ ਆਜਾਦੀ ਦਿਵਸ ‘ਤੇ ਡਾ. ਬਲਵੰਤ ਸਿੰਘ ਸਿਵਲ ਸਰਜਨ ਜਲੰਧਰ ਵਲੋਂ ਝੰਡਾ ਲਹਿਰਾਇਆ ਗਿਆ। ਇਸ ਦੌਰਾਨ ਦੇਸ਼ ਦੀ ਆਜਾਦੀ ਲਈ ਸ਼ਹੀਦਾਂ ਵਲੋਂ ਦਿੱਤੀਆ ਕੁਰਬਾਨੀਆਂ ਨੂੰ ਵੀ ਯਾਦ ਕੀਤਾ ਗਿਆ ਅਤੇ ਰਾਸ਼ਟਰੀ ਗੀਤ ‘ਜਨ ਗਣ ਮਨ’ ਵੀ ਗਾਇਆ ਗਿਆ।
ਇਸ ਮੌਕੇ ਡਾ.ਵਰਿੰਦਰ ਕੌਰ ਥਿੰਦ ਸਹਾਇਕ ਸਿਵਲ ਸਰਜਨ, ਡਾ. ਬਲਜੀਤ ਕੌਰ ਰੂਬੀ ਜਿਲਾ ਡੈਟਲ ਸਿਹਤ ਅਫਸਰ, ਡਾ. ਚਰਨਜੀਤ ਸਿੰਘ ਸਹਾਇਕ ਸਿਹਤ ਅਫਸਰ, ਡਾ. ਰਾਕੇਸ਼ ਕੁਮਾਰ ਚੋਪੜਾ ਜਿਲਾ ਟੀਕਾਕਰਕਨ ਅਫਸਰ, ਕਿਰਪਾਲ ਸਿੰਘ ਝੱਲੀ ਜਿਲਾ ਸਮੂਹ ਸਿੱਖਿਆ ‘ਤੇ ਸੂਚਨਾ ਅਫਸਰ, ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ‘ਤੇ ਸੂਚਨਾ ਅਫਸਰ, ਰਾਜ ਪਾਲ ਹੈਲਥ ਇੰਸਪੈਕਟਰ, ਨੀਰਜ ਸ਼ਰਮਾ ਜਿਲਾ ਬੀਸੀਸੀ ਕੁਆਰਡੀਨੇਟਰ, ਸ਼੍ਰੀਮਤੀ ਮਨਿੰਦਰ ਕੌਰ ਸੀਨੀਅਰ ਅਸਿਸਟੈਂਟ, ਅਵਤਾਰ ਸਿੰਘ ਫੋਰਮੈਨ ਅਤੇ ਸਟਾਫ ਹਾਜਰ ਸਨ।



