JalandharPunjab

ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਉਪਰੰਤ ਫਸਲਾਂ ਦੀ ਬਿਜਾਈ ਕਰਨ ਵਾਲੇ ਕਿਸਾਨ ਸੰਤੁਸ਼ਟ—ਡਾ. ਸੁਰਿੰਦਰ ਸਿੰਘ

ਜਾਗਰੂਕਤਾ ਕੈਂਪ ਦੌਰਾਨ ਕਿਸਾਨਾ ਨੂੰ ਤਕਨੀਕੀ ਜਾਣਕਾਰੀ ਮੁਹੱਇਆ ਕੀਤੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਉਪਰੰਤ ਫਸਲਾਂ ਦੀ ਬਿਜਾਈ ਕਰਨ ਵਾਲੇ ਕਿਸਾਨ ਸੰਤੁਸ਼ਟ ਡਾ. ਸੁਰਿੰਦਰ ਸਿੰਘ ਕਿਸਾਨ ਜਾਗਰੂਕਤਾ ਕੈਂਪ ਦੌਰਾਨ ਕਿਸਾਨਾ ਨੂੰ ਤਕਨੀਕੀ ਜਾਣਕਾਰੀ ਮੁਹੱਇਆ ਕੀਤੀ ਗਈ = ਜਿਲ੍ਹਾ ਜਲੰਧਰ ਵਿਚ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਵਾਹੁਣ ਉਪਰੰਤ ਕਣਕ ਦੀ ਕਾਸ਼ਤ ਤਕਰੀਬਨ 2.5 ਲੱਖ ਏਕੜ ਰਕਬੇ ਵਿੱਚ ਕੀਤੀ ਗਈ ਇਸੇ ਤਰਾਂ ਨਾਲ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਉਪਰੰਤ ਅਲੂਆਂ ਦੀ ਕਾਸ਼ਤ ਤਕਰੀਬਨ 47500 ਏਕੜ ਰਕਬੇ ਵਿਚ ਕੀਤੀ ਗਈ।

ਇਸ ਗੱਲ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾ. ਸੁਰਿੰਦਰ ਸਿੰਘ ਨੇ ਦਾਣਾ ਮੰਡੀ ਤਲਵਣ ਵਿੱਚ ਕਰਾਪ ਰੈਜ਼ਿਡੀਊ ਮੈਨੇਜਮੈਂਟ ਸਕੀਮ ਅਧੀਨ ਕਿਸਾਨ ‘ਜਾਗਰੂਕਤਾ ਕੈਂਪ ਦੌਰਾਨ ਕਿਸਾਨਾ ਨੂੰ ਸੰਬੋਧਨ ਕਰਦੀਆਂ ਕੀਤਾ। ਡਾ. ਸੁਰਿੰਦਰ ਸਿੰਘ ਵੱਲੋਂ ਕੈਂਪ ਦਾ ਉਦਘਾਟਨ ਕਰਨ ਉਪਰੰਤ ਤਕਰੀਬਨ 400 ਕਿਸਾਨਾਂ ਦੇ ਇੱਕਠ ਨੂੰ ਸੰਬੋਧਨ ਕਰਦੀਆਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਪਿਛਲੇ ਸਾਲਾਂ ਦੌਰਾਨ 1350 ਕਿਸਾਨ ਗਰੂਪਾਂ ਅਤੇ ਤਕਰੀਬਨ 4550 ਨਿੱਜੀ ਕਿਸਾਨਾ ਲਗਾਈ ਵਿਭਾਗੀ ਸਟਾਫ ‘ਤੇ ‘ਪਰਾਲੀ ਦੀ ਸੁੱਚਜੀ ਸੰਭਾਲ ਵਾਲਿਆਂ ਵੱਖ ਵੱਖ ਮਸ਼ੀਨਾ ਸਬਸਿਡੀ ਦੇ ਮੁੱਹਇਆ ਕਰਵਾਈਆਂ ਗਈਆਂ ਹਨ। ਇਸ ਦੇ ਸਬੰਧ ਵਿੱਚ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿੱਚ ਪਿਛਲੇ ਸਮੇਂ ਦੌਰਾਨ 900 ਵਾਲ ਪੈਟਿੰਗ, 193 ਕਿਸਾਨ ਜਾਗਰੂਕਤਾ ਕੈਂਪਾ ਅਤੇ ਜ਼ਿਲ੍ਹੇ ਦੇ 33 ਸਕੂਲਾਂ ਵਿੱਚ ਸਕੂਲੀ ਵਿਦਿਆਰਥੀਆਂ ਰਾਂਹੀ ਪਰਾਲੀ ਸੰਭਾਲ ਜਾਗਰੂਕਤਾ ਮੁਹਿੰਮ ਚਲਾਈ ਸੀ। ਵਿਭਾਗ ਵੱਲੋਂ ਜ਼ਿਲੇ ਦੇ ਸਮੂਹ 1005 ਪਿੰਡਾਂ ਵਿੱਚ ਪ੍ਰਚਾਰ ਵੈਨਾਂ ਅਤੇ ਮੁਫਤ ਵੰਡੇ ਗਏ ਲਿਟਰੇਚਰ ਰਾਂਹੀ ਵੀ ਪਰਾਲੀ ਦੀ ਸੰਭਾਲ ਦੇ ਸੁਨੇਹੇ ਪਿੰਡਾਂ ਵਿੱਚ ਪ੍ਰਸਾਰਿਤ ਕੀਤੇ ਗਏ ਸਨ। ਖੇਤੀਬਾੜੀ ਵਿਭਾਗ ਵੱਲੋਂ ਲਗਾਏ ਇਸ ਕਿਸਾਨ ਸਿਖਲਾਈ ਕੈਂਪ ਦੌਰਾਨ ਬਾਗਬਾਨੀ ਵਿਭਾਗ, ਭੂਮੀ ਅਤੇ ਜਲ ਸੰਭਾਲ ਵਿਭਾਗ, ਮੱਛੀ ਕੀਤਾ ਇਸ ਤੋਂ ਇਲਾਵਾ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਵੀ ਆਪਣੀ ਖੇਤੀ ਦੀ ਪ੍ਰਦਰਸ਼ਨੀ ਪਾਲਣ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਮਾਹਿਰਾਂ ਵੱਲੋਂ ਆਪਣੀ ਪ੍ਰਦਰਸ਼ਨੀ ਰਾਂਹੀ ਕਿਸਾਨਾ ਨੂੰ ਜਾਗਰੂਕ ਕੀਤਾ।ਕੈਂਪ ਦੌਰਾਨ ਭਾਰਤੀਆ ਕਿਸਾਨ ਯੂਨੀਅਨ ਕਾਂਦੀਆਂ ਵੱਲੋਂ ਡਾ. ਸੁਰਿੰਦਰ ਸਿੰਘ ਅਤੇ ਹੋਰ ਨੂੰ ਕੈਂਪ ਲਗਾਉਣ ਲਈ ਧੰਨਵਾਦ ਕਰਦੀਆ ਮੰਚ ਤੋਂ ਸਨਮਾਨਿਤ ਵੀ ਕੀਤਾ ਗਿਆ। ਬੀਕੇਯੂ ਕਾਂਦੀਆਂ ਦੇ ਪ੍ਰਧਾਨ ਅਮਰੀਕ ਸਿੰਘ ਫਿਲੌਰ ਅਤੇ ਮੀਤ ਪ੍ਰਧਾਨ ਗੁਰਚੇਤਨ ਸਿੰਘ ਤੱਖਰ ਨੇ ਇਸ ਮੌਕੇ ਵਲੋਂ ਇਕ ਮੈਮਰੈਂਡਮ ਵੀ ਸੌਂਪਿਆਂ ਗਿਆ ਅਤੇ ਕਿਸਾਨਾ ਨੂੰ ਸੰਬੋਧਨ ਕਰਦੀਆਂ ਬੀਜਲੀ ਸਪਲਾਈ, ਖਾਦਾਂ ਦਵਾਈਆਂ ਦੀ ਸਪਲਾਈ ਅਤੇ ਹੋਰ ਕਿਸਾਨੀ ਨੂੰ ਦਰਪੇਸ਼ ਸਮੱਸਿਆਂਵਾ ਦਾ ਜ਼ਿਕਰ ਕੀਤਾ। ਕੈਂਪ ਵਿਚ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਜਲੰਧਰ ਡਾ. ਸੰਜੀਵ ਕਟਾਰੀਆ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਤੇ ਕੀੜਿਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਣਕ ‘ਤੇ ਪੀਲੀ ਕੁੰਗੀ ਬਾਰੇ ਸੁਚੇਤ ਹੋਣ ਦੀ ਲੋੜ ਹੈ। ਕੈਂਪ ਵਿੱਚ ਡਾ. ਗੁਰਿੰਦਰਜੀਤ ਸਿੰਘ ਖੇਤੀਬਾੜੀ ਅਫਸਰ ਟ੍ਰੇਨਿੰਗ ਨੇ ਕਿਸਾਨਾਂ ਨੂੰ ਕਣਕ ਵਿਚ ਛੋਟੇ ਖੁਰਾਕੀ ਤੱਤਾਂ ਦੀ ਘਾਟ ਬਾਰੇ ਦੱਸਿਆ। ਇਸ ਮੌਕੇ ਤੇ ਰਣਜੀਤ ਸਿੰਘ ਚੌਹਾਨ ਖੇਤੀਬਾੜੀ ਅਫਸਰ ਰੁੜਕਾ ਕਲਾਂ, ਡਾ. ਬਲਕਾਰ ਚੰਦ ਖੇਤੀਬਾੜੀ ਅਫਸਰ ਜਲੰਧਰ ਪੂਰਬੀ, ਕੇਵੀਕੇ ਤੋਂ ਇੰਜ. ਰੁਪਿੰਦਰ ਚੰਡੇਲ ਅਤੇ ਡਾ. ਅਰਪਨਦੀਪ ਕੌਰ ਨੇ ਵੀ ਕਿਸਾਨਾ ਨੂੰ ਸੰਬੋਧਨ ਕੀਤਾ। ਕੈਂਪ ਦੌਰਾਨ ਸਹਾਇਕ ਖੇਤੀਬਾੜੀ ਇੰਜ ਨਵਦੀਪ ਸਿੰਘ ਨੇ ਕਿਹਾ ਕਿ ਸੁਪਰਸੀਡਰ ਮਸ਼ੀਨ ਰਾਂਹੀ ਪਰਾਲੀ ਨੂੰ ਜਮੀਨ ਵਿੱਚ ਵਹਾ ਕੇ ਕਣਕ ਦੀ ਕਾਸ਼ਤ ਤਕਰੀਬਨ 2.10 ਲੱਖ ਏਕੜ ਰਕਬੇ ਵਿੱਚ ਕੀਤੀ ਗਈ ਹੈ ਅਤੇ ਕਿਸਾਨ ਇਸ ਵਿਧੀ ਰਾਂਹੀ ਕਣਕ ਦੀ ਬਿਜਾਈ ਕਰਕੇ ਸੰਤੁਸ਼ਟ ਹਨ।ਖੇਤੀਬਾੜੀ ਵਿਭਾਗ ਬਲਾਕ ਨੂਰਮਹਿਲ ਕੁਆਲਿਟੀ ਯੂਨੀਅਨ ਨਦੀਨਾਂ ਦੀ ਰੋਕਥਾਮ ਬਾਰੇ ਮਹੱਤਵਪੂਰਨ ਤਕਨੀਕੀ ਨੁਕਤੇ ਦੱਸੇ ਤੇ ਡਾ. ਅਧੀਨ ਕੰਮ ਕਰ ਰਹੇ ਖੇਤੀਬਾੜੀ ਵਿਸਥਾਰ ਅਫਸਰ ਸੁਖਜਿੰਦਰ ਸਿੰਘ ਅਤੇ ਰਾਜੀਵ ਵਰਮਾ ਨੇ ਕਿਸਾਨਾਂ ਨੂੰ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਇਸ ਕੈਂਪ ਵਿੱਚ ਨੂੰ ਇਲਾਕੇ ਦੇ ਅਗਾਂਹਵਧੂ ਕਿਸਾਨ ਗੁਰਅਵਤਾਰ ਸਿੰਘ ਪਿੰਡ ਭੇਟੇ, ਗੁਰਬਖਸ਼ ਸਿੰਘ ਕੰਦੋਲਾ ਕਲਾਂ, ਹਰਬੰਸ ਸਿੰਘ ਪਿੰਡ ਬੁਰਜ਼ ਹਸਨ ਅਤੇ ਪਿੰਡ ਤਲਵਣ ਤੋਂ ਰਣਜੀਤ ਸਿੰਘ, ਤਜਿੰਦਰ ਸਿੰਘ, ਗੁਰਦਿਆਲ ਸਿੰਘ ਅਤੇ ਗੁਰਚੇਤਨ ਸਿੰਘ ਆਦਿ ਨੇ ਆਏ ਹੋਏ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!